ਫਿਲਮ ‘ਰੌਕੀ ਔਰ ਰਾਣੀ..’ ਦੀ ਸਫ਼ਲਤਾ ਦੌਰਾਨ ਕੰਗਨਾ ਦਾ ਹਮਲਾ
ਮੁੰਬਈ, 31 ਜੁਲਾਈ (ਸ਼ੇਖਰ ਰਾਏ) : ਬਾਲੀਵੁੱਡ ਦੀ ਕੰਟਰੋਵਰਸੀ ਕੁਈਨ ਕੰਗਨਾ ਰਣੋਤ ਇੱਕ ਵਾਰੀ ਫਿਰ ਤੋਂ ਸੁਰਖੀਆਂ ਵਿੱਚ ਆਈ ਹੈ। ਇੱਕ ਵਾਰੀ ਫਿਰ ਤੋਂ ਕੰਗਨਾ ਨੇ ਕਰਨ ਜੋਹਰ ਨੂੰ ਨਿਸ਼ਾਨਾ ਬਣਾਇਆ ਹੈ। ਕੰਗਨਾ ਰਣੋਤ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉਪਰ ਇੱਕ ਅਜਿਹੀ ਪੋਸਟ ਤੇ ਕਰਨ ਜੋਹਰ ਦੀ ਅਜਿਹੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਨਾਲ ਕਰਨ […]
By : Editor (BS)
ਮੁੰਬਈ, 31 ਜੁਲਾਈ (ਸ਼ੇਖਰ ਰਾਏ) : ਬਾਲੀਵੁੱਡ ਦੀ ਕੰਟਰੋਵਰਸੀ ਕੁਈਨ ਕੰਗਨਾ ਰਣੋਤ ਇੱਕ ਵਾਰੀ ਫਿਰ ਤੋਂ ਸੁਰਖੀਆਂ ਵਿੱਚ ਆਈ ਹੈ। ਇੱਕ ਵਾਰੀ ਫਿਰ ਤੋਂ ਕੰਗਨਾ ਨੇ ਕਰਨ ਜੋਹਰ ਨੂੰ ਨਿਸ਼ਾਨਾ ਬਣਾਇਆ ਹੈ। ਕੰਗਨਾ ਰਣੋਤ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉਪਰ ਇੱਕ ਅਜਿਹੀ ਪੋਸਟ ਤੇ ਕਰਨ ਜੋਹਰ ਦੀ ਅਜਿਹੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਨਾਲ ਕਰਨ ਜੋਹਰ ਦੀਆਂ ਹਿੱਟ ਫਿਲਮਾਂ ਉੱਪਰ ਸਵਾਲ ਖੜ੍ਹਾ ਹੋ ਸਕਦਾ ਹੈ।
ਆਪਣੇ ਇੱਕ ਟਵੀਟ ਜਾਂ ਇੱਕ ਸੋਸ਼ਲ ਮੀਡੀਆ ਪੋਸਟ ਦੇ ਨਾਲ ਹੰਗਾਮਾ ਕਰ ਦੇਣ ਵਾਲੀ ਬਾਲੀਵੁੱਡ ਐਕਟਰਸ ਕੰਗਨਾ ਰਣੋਤ ਨੇ ਫਿਰ ਤੋਂ ਇੱਕ ਚਿੰਗਾਰੀ ਨੂੰ ਅੱਗ ਦੇ ਦਿੱਤੀ ਹੈ। ਜੀ ਹਾਂ ਕੰਗਨਾ ਨੇ ਇੱਕ ਵਾਰੀ ਫਿਰ ਤੋਂ ਬਾਲੀਵੁੱਡ ਦੇ ਮਸ਼ਹੂਰ ਫਿਲਮ ਮੇਕਰ ਕਰਨ ਜੋਹਰ ਦੀ ਕੁੱਝ ਵੀਡੀਓ ਕਲੀਪਸ ਸ਼ੇਅਰ ਕਰਦੇ ਹੋਏ ਕੁੱਝ ਅਜਿਹਾ ਪੋਸਟ ਕਰ ਦਿੱਤਾ ਹੈ ਜਿਸ ਦੇ ਨਾਲ ਇੱਕ ਨਵੀਂ ਬਹਿਸ ਦਾ ਜਨਮ ਹੋ ਗਿਆ ਹੈ।
ਕੰਗਨਾ ਰਣੋਤ ਨੇ ਕਰਨ ਜੋਹਰ ਦਾ ਇੱਕ ਅਜਿਹਾ ਵੀਡੀਓ ਸੋਸ਼ਲ਼ ਮੀਡੀਆ ਉੱਪਰ ਸ਼ੇਅਰ ਕੀਤਾ ਹੈ ਜਿਸ ਦੇ ਵਿੱਚ ਉਹ ਇਹ ਆਖ ਰਹੇ ਹਨ ਕਿ ਉਹ ਪੀ.ਆਰ. ਦੇ ਜ਼ਰੀਏ ਕਿਸੇ ਵੀ ਫਲਾਪ ਫਿਲਮ ਨੂੰ ਹਿੱਟ ਕਰ ਸਕਦੇ ਹਨ।
ਕੰਗਨਾ ਦੀ ਇਹ ਪੋਸਟ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਧਰਮਾ ਪ੍ਰੋਡਕਸ਼ਨਸ ਫਿਲਮ ਦੀ ਪੇਸ਼ਕਸ਼ ਅਤੇ ਕਰਨ ਜੋਹਰ ਵੱਲੋਂ ਡਾਇਰੈਕਟ ਕੀਤੀ ਫਿਲਮ ’ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’ ਸਿਨੇਮਾ ਘਰਾਂ ਵਿੱਚ ਲੱਗੀ ਹੋਈ ਹੈ ਅਤੇ ਫਿਲਮ ਦੀ ਪਹਿਲੇ ਹਫ਼ਤੇ ਵਿੱਚ ਚੰਗੀ ਕਮਾਈ ਕਰਨ ਦੀਆਂ ਚਰਚਾਵਾਂ ਨੇ ਜ਼ੋਰ ਫੜਿਆ ਹੋਇਆ ਹੈ।
ਇਸਦੇ ਬਿਲਕੁਲ ਉਲਟ ਕੰਗਨਾ ਦਾ ਇਹ ਪੋਸਟ ਇਹ ਦਰਸਾਉਂਦਾ ਹੈ ਕਿ ਕਰਨ ਜੋਹਰ ਪੀ.ਆਰ. ਦੇ ਜ਼ਰੀਏ ਕਿਸੇ ਵੀ ਫਲਾਪ ਫਿਲਮ ਨੂੰ ਹਿੱਟ ਕਰ ਸਕਦੇ ਹਨ।
ਇਸ ਦੇ ਨਾਲ ਹੀ ਕੰਗਨਾ ਰਣੋਤ ਨੇ ਇਕ ਨੋਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਸਫ਼ਲਤਾ ਖਰੀਦੀ ਨਹੀਂ ਜਾਂਦੀ, ਕਮਾਈ ਜਾਂਦੀ ਹੈ।
ਕੰਗਨਾ ਨੇ ਨੋਟ ’ਚ ਲਿਖਿਆ- ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਪੈਸੇ ਦੇ ਬਲ ’ਤੇ ਸਫਲਤਾ ਖਰੀਦ ਸਕਦੇ ਹੋ ਤਾਂ ਤੁਸੀਂ ਉਨ੍ਹਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਸਫ਼ਲ ਹੋਣ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਉਹ ਲੋਕ ਜੋ ਸੱਚਮੁੱਚ ਸਫ਼ਲਤਾ ਅਤੇ ਪ੍ਰਸਿੱਧੀ ਦੇ ਕਾਬਲ ਹਨ, ਜਿਨ੍ਹਾਂ ਨੇ ਆਪਣਾ ਨਾਮ ਤਾਂ ਬਣਾਇਆ ਹੈ, ਪਰ ਉਹ ਤੁਹਾਡੇ ਵਰਗੇ ਪੈਸੇ ਵਾਲੇ ਲੋਕਾਂ ਦੀਆਂ ਨਜ਼ਰਾਂ ਵਿੱਚ ਹਮੇਸ਼ਾ ਕਿਸੇ ਤੋਂ ਪਿੱਛੇ ਨਹੀਂ ਰਹਿੰਦੇ ਹਨ। ਪੈਸੇ ਦੇ ਕੇ ਤੁਹਾਡੇ ਲਈ ਖਰੀਦੀ ਗਈ ਸਫ਼ਲਤਾ ਤੁਹਾਡੀ ਆਪਣੀ ਪ੍ਰਤਿਭਾ ’ਤੇ ਪ੍ਰਾਪਤ ਕੀਤੀ ਸਫਲਤਾ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ ਅਤੇ ਹਮੇਸ਼ਾ ਰਹੇਗੀ।
ਕੰਗਨਾ ਨੇ ਅੱਗੇ ਲਿਖਿਆ- ਸਾਨੂੰ ਕਲਾ ਅਤੇ ਸ਼ਿਲਪ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਇੱਕ ਦੂਜੇ ਦੀ ਕਲਾ ਦਾ ਸਮਰਥਨ ਕਰਨਾ ਚਾਹੀਦਾ ਹੈ। ਤਾਂ ਹੀ ਅਸੀਂ ਇਸ ਉਦਯੋਗ ਵਿੱਚ ਅੱਗੇ ਵਧ ਸਕਦੇ ਹਾਂ। ਔਸਤ ਹੋਣ ਵਿੱਚ ਕੋਈ ਬੁਰਾਈ ਨਹੀਂ ਹੈ, ਪਰ ਕਿਸੇ ਦੀ ਔਸਤ ਪ੍ਰਤਿਭਾ ਨੂੰ ਪੈਸੇ ਨਾਲ ਸਭ ਤੋਂ ਖਾਸ ਅਤੇ ਸ਼ਾਨਦਾਰ ਹੋਣ ਦਾ ਝੂਠਾ ਨਾਮ ਦੇਣਾ, ਉਸਨੂੰ ਪ੍ਰਤਿਭਾਸ਼ਾਲੀ ਕਹਿਣਾ ਗੁਨਾਹ ਹੈ।
ਕੰਗਨਾ ਨੇ ਅੱਗੇ ਲਿਖਿਆ ਕਿ ਮਾੜਾ ਕੰਮ ਕਰਨਾ ਵੀ ਓਨਾ ਬੁਰਾ ਨਹੀਂ ਹੁੰਦਾ ਜਿੰਨਾ ਲੋਕਾਂ ਨੂੰ ਚੰਗਾ ਦਿਖਾਉਣਾ। ਉਨ੍ਹਾਂ ਕਿਹਾ- ਹਿੰਦੀ ਫਿਲਮ ਇੰਡਸਟਰੀ ਇੱਕ ਡੁੱਬਦਾ ਜਹਾਜ਼ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਕਿ ਸਾਡੇ ਜਹਾਜ਼ ਵਿਚ ਕਿੱਥੇ ਕੋਈ ਛੇਕ ਹੈ, ਜਿਸ ਕਾਰਨ ਇਹ ਡੁੱਬ ਰਿਹਾ ਹੈ।
ਮੈਨੂੰ ਅਜੇ ਵੀ ਉਮੀਦ ਹੈ ਕਿ ਚੀਜ਼ਾਂ ਬਿਹਤਰ ਹੋ ਸਕਦੀਆਂ ਹਨ, ਸਹੀ ਕੰਮ ਕਰਨ ਵਿੱਚ ਕਦੇ ਵੀ ਦੇਰ ਨਹੀਂ ਹੁੰਦੀ।
ਇਸਦੇ ਨਾਲ ਹੀ ਕੰਗਨਾ ਨੇ ਕਰਨ ਜੌਹਰ ਦੀ ’ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’ ਦੇ ਰਿਲੀਜ਼ ਹੋਣ ਤੋਂ ਬਾਅਦ ਰਣਵੀਰ ਸਿੰਘ ’ਤੇ ਵੀ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਰਣਵੀਰ ਨੂੰ ਭਾਰਤੀ ਸੰਸਕ੍ਰਿਤੀ ਨੂੰ ਖਰਾਬ ਨਾ ਕਰਨ ਦੀ ਸਲਾਹ ਦਿੱਤੀ। ਉਸ ਨੇ ਰਣਵੀਰ ਸਿੰਘ ਨੂੰ ਟੈਗ ਕਰਦੇ ਹੋਏ ਕਿਹਾ ਕਿ ਉਸ ਨੂੰ ਕਰਨ ਜੌਹਰ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ ਅਤੇ ਅਜਿਹੇ ਕੱਪੜੇ ਨਹੀਂ ਪਾਉਣੇ ਚਾਹੀਦੇ।
ਖੈਰ ਰਣਵੀਰ ਸਿੰਘ ਦੇ ਪਹਿਰਾਵੇ ਵਾਲਾ ਵੀ ਇੱਕ ਵੱਖਰਾ ਮਸਲਾ ਹੈ। ਕਿਉਂਕੀ ਜਿਥੇ ’ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਜੈਸੀ ਫਿਲਮ ਦੇ ਵਿੱਚ ਸਾਰੇ ਕਿਰਦਾਰਾਂ ਨੂੰ ਬਹੁਤ ਹੀ ਖੁਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਉਥੇ ਹੀ ਰਣਵੀਰ ਸਿੰਘ ਦੇ ਪਹਿਰਾਵੇ ਨੂੰ ਬਹੁਤ ਹੀ ਜ਼ਿਆਦਾ ਭੱਦਾ ਕਰ ਦਿੱਤਾ ਗਿਆ ਹੈ।
ਰਣਵੀਰ ਸਿੰਘ ਆਮ ਤੌਰ ’ਤੇ ਵੀ ਆਪਣੇ ਕੱਪੜਿਆਂ ਨੂੰ ਲੈ ਕੇ ਅਕਸਰ ਹੀ ਸੋਸ਼ਲ ਮੀਡੀਆ ਉੱਪਰ ਟ੍ਰੋਲ ਹੁੰਦੇ ਰਹਿੰਦੇ ਹਨ। ਕਈ ਵਾਰ ਤਾਂ ਉਨ੍ਹਾਂ ਨੇ ਅਜਿਹੇ ਕੱਪੜੇ ਪਾਏ ਜਿਸ ਉੱਪਰ ਸੋਸ਼ਲ ਮੀਡੀਆ ਯੂਜ਼ਰਜ਼ ਨੇ ਲਿੱਖਿਆ ਕਿ ਦੀਪਿਕਾ ਪਾਦੂਕੌਣ ਇਸਨੂੰ ਕਿਉਂ ਨਹੀਂ ਸਮਝਾਉਂਦੀ।