ਫਿਲਮ ਇੰਡਸਟਰੀ ਵਿਚ ਪਾਇਰੇਸੀ ਰੋਕਣ ਲਈ ਸਰਕਾਰ ਨੇ ਵੱਡਾ ਕਦਮ ਚੁੱਕਿਆ
ਨਵੀਂ ਦਿੱਲੀ, 29 ਜੁਲਾਈ, ਹ.ਬ. : ਫਿਲਮ ਇੰਡਸਟਰੀ ’ਚ ਪਾਇਰੇਸੀ ਦੀ ਸਮੱਸਿਆ ਨੂੰ ਕੰਟਰੋਲ ਕਰਨ ਲਈ ਵੀਰਵਾਰ ਨੂੰ ਰਾਜ ਸਭਾ ’ਚ ਸਿਨੇਮੈਟੋਗ੍ਰਾਫ (ਸੋਧ) ਬਿੱਲ, 2023 ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਇਸ ਬਿੱਲ ’ਚ ਗੈਰ-ਕਾਨੂੰਨੀ ਰਿਕਾਰਡਿੰਗ ਅਤੇ ਉਸ ਦਾ ਪ੍ਰਦਰਸ਼ਨ ਕਰਨ ’ਤੇ ਦੋਸ਼ੀਆਂ ਖਿਲਾਫ ਜੁਰਮਾਨਾ ਅਤੇ ਸਜ਼ਾ ਦੀ ਵਿਵਸਥਾ ਵੀ ਕੀਤੀ ਗਈ ਹੈ। […]

By : Editor (BS)
ਨਵੀਂ ਦਿੱਲੀ, 29 ਜੁਲਾਈ, ਹ.ਬ. : ਫਿਲਮ ਇੰਡਸਟਰੀ ’ਚ ਪਾਇਰੇਸੀ ਦੀ ਸਮੱਸਿਆ ਨੂੰ ਕੰਟਰੋਲ ਕਰਨ ਲਈ ਵੀਰਵਾਰ ਨੂੰ ਰਾਜ ਸਭਾ ’ਚ ਸਿਨੇਮੈਟੋਗ੍ਰਾਫ (ਸੋਧ) ਬਿੱਲ, 2023 ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਇਸ ਬਿੱਲ ’ਚ ਗੈਰ-ਕਾਨੂੰਨੀ ਰਿਕਾਰਡਿੰਗ ਅਤੇ ਉਸ ਦਾ ਪ੍ਰਦਰਸ਼ਨ ਕਰਨ ’ਤੇ ਦੋਸ਼ੀਆਂ ਖਿਲਾਫ ਜੁਰਮਾਨਾ ਅਤੇ ਸਜ਼ਾ ਦੀ ਵਿਵਸਥਾ ਵੀ ਕੀਤੀ ਗਈ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਇਸ ਬਿੱਲ ’ਤੇ ਚਰਚਾ ਕਰਦੇ ਹੋਏ ਕਿਹਾ ਕਿ ਪਾਇਰੇਸੀ ਕਾਰਨ ਫਿਲਮ ਇੰਡਸਟਰੀ ਨੂੰ ਬਹੁਤ ਨੁਕਸਾਨ ਹੁੰਦਾ ਹੈ ਅਤੇ ਇਹ ਬਿੱਲ ਫਿਲਮਾਂ ਨੂੰ ਇਸ ਨੁਕਸਾਨ ਤੋਂ ਬਚਾਏਗਾ। ਇਸ ਬਿੱਲ ਵਿੱਚ ਸਿਨੇਮੈਟੋਗ੍ਰਾਫ਼ ਐਕਟ (1952) ਵਿੱਚ ਸੋਧ ਕੀਤੀ ਜਾਵੇਗੀ। ਠਾਕੁਰ ਨੇ ਕਿਹਾ, ‘ਪਾਇਰੇਸੀ ਕੈਂਸਰ ਦੀ ਤਰ੍ਹਾਂ ਹੈ ਅਤੇ ਅਸੀਂ ਇਸ ਬਿੱਲ ਰਾਹੀਂ ਇਸ ਕੈਂਸਰ ਨੂੰ ਜੜ੍ਹੋਂ ਪੁੱਟਣ ਦਾ ਯਤਨ ਕਰ ਰਹੇ ਹਾਂ। ਪਾਇਰੇਸੀ ਕਾਰਨ ਫਿਲਮ ਇੰਡਸਟਰੀ ਨੂੰ 20,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅੱਜ ਫਿਲਮ ਇੰਡਸਟਰੀ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ ਕੰਮ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਬਿੱਲ ਵਿੱਚ ਫਿਲਮ ਸਰਟੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਦੀ ਵਿਵਸਥਾ ਵੀ ਕੀਤੀ ਗਈ ਹੈ।


