ਫਾਰਮਾਕੇਅਰ ਵਿਚ ਹੋਰ ਦਵਾਈਆਂ ਸ਼ਾਮਲ ਕਰਨ ਲਈ ਕੈਨੇਡਾ ਸਰਕਾਰ ਸਹਿਮਤ
ਔਟਵਾ, 24 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਸਰਕਾਰ ਫਾਰਮਾਕੇਅਰ ਯੋਜਨਾ ਅਧੀਨ ਦਵਾਈਆਂ ਦੀ ਸੂਚੀ ਵਧਾਉਣ ਵਾਸਤੇ ਸਹਿਮਤ ਹੋ ਗਈ ਹੈ। ਸਿਹਤ ਮੰਤਰੀ ਮਾਰਕ ਹੌਲੈਂਡ ਨੇ ਪਾਰਲੀਮਾਨੀ ਕਮੇਟੀ ਅੱਗੇ ਪੇਸ਼ ਹੁੰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਸੁਝਾਅ ਮੁਤਾਬਕ ਵਧੇਰੇ ਦਵਾਈਆਂ ਸ਼ਾਮਲ ਕਰਨ ’ਤੇ ਕੋਈ ਇਤਰਾਜ਼ ਨਹੀਂ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਸਿਹਤ ਮਾਮਲਿਆਂ ਬਾਰੇ ਆਲੋਚਕ ਸਟੀਫਨ […]
By : Editor Editor
ਔਟਵਾ, 24 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਸਰਕਾਰ ਫਾਰਮਾਕੇਅਰ ਯੋਜਨਾ ਅਧੀਨ ਦਵਾਈਆਂ ਦੀ ਸੂਚੀ ਵਧਾਉਣ ਵਾਸਤੇ ਸਹਿਮਤ ਹੋ ਗਈ ਹੈ। ਸਿਹਤ ਮੰਤਰੀ ਮਾਰਕ ਹੌਲੈਂਡ ਨੇ ਪਾਰਲੀਮਾਨੀ ਕਮੇਟੀ ਅੱਗੇ ਪੇਸ਼ ਹੁੰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਸੁਝਾਅ ਮੁਤਾਬਕ ਵਧੇਰੇ ਦਵਾਈਆਂ ਸ਼ਾਮਲ ਕਰਨ ’ਤੇ ਕੋਈ ਇਤਰਾਜ਼ ਨਹੀਂ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਸਿਹਤ ਮਾਮਲਿਆਂ ਬਾਰੇ ਆਲੋਚਕ ਸਟੀਫਨ ਐਲਿਸ ਨੇ ਸਿਹਤ ਮੰਤਰੀ ਨੂੰ ਸਵਾਲ ਕੀਤਾ ਕਿ ਡਾਇਬਟੀਜ਼ ਦੇ ਮਰੀਜ਼ਾਂ ਦੀ ਦਵਾਈ ‘ਸੈਮਾਗਲੂਟੀਡੇਅ’ ਨੂੰ ਫਾਰਮਾਕੇਅਰ ਵਿਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ।
ਕੰਜ਼ਰਵੇਟਿਵ ਪਾਰਟੀ ਨੇ ਮੁੜ ਉਠਾਏ ਸਵਾਲ
ਮਾਰਕ ਹੌਲੈਂਡ ਨੇ ਜਵਾਬ ਵਿਚ ਕਿਹਾ ਕਿ ਜੇ ਤੁਸੀਂ ਸਮਝਦੇ ਹੋ ਕਿ ਕੁਝ ਹੋਰ ਦਵਾਈਆਂ ਸੂਚੀ ਵਿਚ ਹੋਣੀ ਚਾਹੀਦੀਆਂ ਹਨ ਤਾਂ ਆਪਸੀ ਵਿਚਾਰ ਵਟਾਂਦਰਾ ਲਾਜ਼ਮੀ ਹੈ। ਉਮੀਦ ਹੈ ਕਿ ਇਸ ਗੱਲ ਦਾ ਇਹ ਮਤਲਬ ਬਿਲਕੁਲ ਨਹੀਂ ਹੋਵੇਗਾ ਕਿ ਤੁਸੀਂ ਫਾਰਮਾਕੇਅਰ ਬਿਲ ਦੀ ਹਮਾਇਤ ਕਰੋਗੇ। ਸਿਹਤ ਮੰਤਰੀ ਦੇ ਜਵਾਬ ’ਤੇ ਐਲਿਸ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਬੇਹੱਦ ਮਾੜਾ ਕਾਨੂੰਨ ਹੈ ਅਤੇ ਹਮਾਇਤ ਵਾਲੇ ਮੁੱਦੇ ’ਤੇ ਬਾਰੇ ਤਾਂ ਅਸੀਂ ਸੋਚਣਾ ਵੀ ਪਸੰਦ ਨਹੀਂ ਕਰਾਂਗੇ। ਇਸੇ ਦੌਰਾਨ ਕੈਨੇਡੀਅਨ ਲਾਈਫ ਐਂਡ ਹੈਲਥ ਇੰਸ਼ੋਰੈਂਸ ਐਸੋਸੀਏਸ਼ਨ ਦੇ ਪ੍ਰਧਾਨ ਸਟੀਫਨ ਫਰੈਂਕ ਨੇ ਕਿਹਾ, ‘‘ਸਿਹਤ ਮੰਤਰੀ ਬਿਆਨ ਦੇ ਰਹੇ ਹਨ ਕਿ ਕੈਨੇਡਾ ਵਾਸੀ ਆਪਣੇ ਮੌਜੂਦਾ ਡਰੱਗ ਪਲੈਨ ਵਰਤਣੇ ਜਾਰੀ ਰੱਖ ਸਕਦੇ ਹਨ ਪਰ ਫਾਰਮਾਕੇਅਰ ਬਿਲ ਦਾ ਖਰੜਾ ਬਿਲਕੁਲ ਅਸਪੱਸ਼ਟ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਵਾਰ ਵਾਰ ਯੂਨੀਵਰਸਲ ਸਿੰਗਲ ਪੇਅਰ ਫਾਰਮਾਕੇਅਰ ਦਾ ਹੋਕਾ ਦਿਤਾ ਜਾ ਰਿਹਾ ਹੈ ਪਰ ਵਰਕ ਪਲੇਸ ਬੈਨੇਫਿਟ ਪਲੈਨਜ਼ ਦਾ ਕੋਈ ਜ਼ਿਕਰ ਨਹੀਂ ਹੋ ਰਿਹਾ।
ਲਾਈਫ ਐਂਡ ਹੈਲਥ ਇੰਸ਼ੋਰੈਂਨ ਨੇ ਬਿਲ ਦਾ ਖਰੜਾ ਅਸਪੱਸ਼ਟ ਕਰਾਰ ਦਿਤਾ
ਚੇਤੇ ਰਹੇ ਕਿ ਐਨ.ਡੀ.ਪੀ. ਨਾਲ ਹੋਏ ਸਮਝੌਤੇ ਤਹਿਤ ਫਾਰਮਾਕੇਅਰ ਬਿਲ ਲਿਆਂਦਾ ਗਿਆ ਹੈ ਜਿਸ ਤਹਿਤ ਡਾਇਬਟੀਜ਼ ਅਤੇ ਬਰਥ ਕੰਟਰੋਲ ਪਿਲਜ਼ ਮੁਫਤ ਦਿਤੀਆਂ ਜਾਣਗੀਆਂ। ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਸ਼ਰਤ ਰੱਖੀ ਸੀ ਕਿ ਫਾਰਮਾਕੇਅਰ ਬਿਲ ਪਹਿਲੀ ਮਾਰਚ ਤੋਂ ਪਹਿਲਾਂ ਸੰਸਦ ਵਿਚ ਪੇਸ਼ ਨਾ ਕੀਤਾ ਗਿਆ ਤਾਂ ਟਰੂਡੋ ਸਰਕਾਰ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਹੋਣਗੇ। ਐਨ.ਡੀ.ਪੀ. ਦੀ ਮੰਨਣਾ ਹੈ ਕਿ ਨੈਸ਼ਨਲ ਸਿੰਗਲ ਪੇਅਰ ਫਾਰਮਾਕੇਅਰ ਰਾਹੀਂ ਸਿਹਤ ਸੰਭਾਲ ਸੁਖਾਲੀ ਹੋ ਜਾਵੇਗੀ ਜਦਕਿ ਦੂਜੇ ਪਾਸੇ ਹਾਊਸ ਆਫ ਕਮਾਨਜ਼ ਵਿਚ ਬਿਲ ਪਾਸ ਹੋਣ ਮਗਰੋਂ ਸੂਬਾ ਸਰਕਾਰਾਂ ਨਾਲ ਸਮਝੌਤੇ ਕਰਨੇ ਹੋਣਗੇ। ਐਲਬਰਟਾ ਸਰਕਾਰ ਪਹਿਲਾਂ ਹੀ ਫਾਰਮਾਕੇਅਰ ਵਿਚੋਂ ਬਾਹਰ ਰਹਿਣ ਦਾ ਐਲਾਨ ਕਰ ਚੁੱਕੀ ਹੈ। ਸਿਹਤ ਮੰਤਰੀ ਮਾਰਕ ਹਾਲੈਂਡ ਨੇ ਕਿਹਾ ਕਿ ਮੁਢਲੇ ਤੌਰ ਡੇਢ ਅਰਬ ਡਾਲਰ ਦਾ ਖਰਚ ਆ ਸਕਦਾ ਹੈ ਪਰ ਇਸ ਦੇ ਨਾਲ ਰਾਜ ਸਰਕਾਰਾਂ ਅਤੇ ਟੈਰੇਟ੍ਰੀਜ਼ ਨਾਲ 13 ਸਮਝੌਤਿਆਂ ਨੂੰ ਸਹੀਬੱਧ ਕਰਨਾ ਵੀ ਲਾਜ਼ਮੀ ਹੋਵੇਗਾ। ਇਸੇ ਦੌਰਾਨ ਕੈਨੇਡੀਅਨ ਫਾਰਮਾਸਿਸਟ ਐਸੋਸੀਏਸ਼ਨ ਦੀ ਜੌਇਲ ਵਾਕਰ ਨੇ ਸਵਾਲ ਉਠਾਇਆ ਕਿ ਓਜ਼ੈਂਪਿਕ ਵਰਗੀ ਦਵਾਈ ਨੂੰ ਫਾਰਮਾਕੇਅਰ ਤੋਂ ਬਾਹਰ ਕਿਉਂ ਰੱਖਿਆ ਗਿਆ ਹੈ।