ਫ਼ੌਜ ਦਾ ਰਾਜਨੀਤੀਕਰਨ ਦੀ ਕੋਸ਼ਿਸ ਬੇਹੱਦ ਖ਼ਤਰਨਾਕ : ਜੈ ਰਾਮ ਰਮੇਸ਼
ਚੰਡੀਗੜ੍ਹ, 16 ਅਕਤੂਬਰ (ਪ੍ਰਵੀਨ ਕੁਮਾਰ) : ਸੱਤਾ ਵਿਚ ਕੋਈ ਵੀ ਸਰਕਾਰ ਦੀ ਹੋਏ, ਪਰ ਦੇਸ਼ ਦੀ ਰੱਖਿਆ ਕਰਨ ਵਾਲੇ ਨੌਜਵਾਨ, ਦੇਸ਼ ਦੀ ਰੱਖਿਆ ਕਰਨ ਨੂੰ ਆਪਣਾ ਫਰਜ਼ ਸਮਝਦੇ ਨੇ। ਇਸ ਲਈ ਫ਼ੌਜ ਜਿਸ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਕਾਂਗਰਸ ਵਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਭਾਰਤੀ ਫ਼ੌਜ ਦੀ […]
By : Editor (BS)
ਚੰਡੀਗੜ੍ਹ, 16 ਅਕਤੂਬਰ (ਪ੍ਰਵੀਨ ਕੁਮਾਰ) : ਸੱਤਾ ਵਿਚ ਕੋਈ ਵੀ ਸਰਕਾਰ ਦੀ ਹੋਏ, ਪਰ ਦੇਸ਼ ਦੀ ਰੱਖਿਆ ਕਰਨ ਵਾਲੇ ਨੌਜਵਾਨ, ਦੇਸ਼ ਦੀ ਰੱਖਿਆ ਕਰਨ ਨੂੰ ਆਪਣਾ ਫਰਜ਼ ਸਮਝਦੇ ਨੇ। ਇਸ ਲਈ ਫ਼ੌਜ ਜਿਸ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ।
ਕਾਂਗਰਸ ਵਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਭਾਰਤੀ ਫ਼ੌਜ ਦੀ ਇਸਤੇਮਾਲ ਰਾਜਨੀਤਕ ਤੌਰ ਤੇ ਕਰਨਾ ਚਾਹੁੰਦੀ ਹੈ। ਕਾਂਗਰਸ ਅਨੁਸਾਰ ਇਹ ਟਿਪਣੀ ਇੱਕ ਅਖ਼ਬਾਰ ’ਚ ਛਪੀ ਖ਼ਬਰ ਨੂੰ ਲੈ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹੈ।
ਕਾਂਗਰਸ ਨੇ ਮੋਦੀ ਸਰਕਾਰ ’ਤੇ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਦੇਸ਼ ਦੀ ਸੈਨਾ ਨੂੰ ਰਾਜਨੀਤਕ ਤੌਰ ਤੇ ਵਰਤਣਾ ਚਾਹੁੰਦੀ ਹੈ। ਇਸ ਨੂੰ ਲੈ ਕੇ ਕਾਂਗਰਸ ਨੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਮੋਦੀ ਸਰਕਾਰ ਰਾਜਨੀਤਕ ਪ੍ਰਚਾਰ ਲਈ ਫ਼ੌਜ ਦਾ ਇਸਤੇਮਾਲ ਕਰਨਾ ਚਾਹੁੰਦੀ ਹੈ, ਉਹ ਅਜਿਹਾ ਨਾ ਕਰੇ। ਇਸ ਲਈ ਰਾਸ਼ਟਰਪਤੀ ਨੂੰ ਇਸ ਮਾਮਲੇ ’ਚ ਦਖ਼ਲਅੰਦਾਜੀ ਕਰਨੀ ਚਾਹੀਦੀ ਹੈ।
ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਜੈਰਾਮ ਰਮੇਸ਼ ਨੇ ਜਾਰੀ ਇਕ ਬਿਆਨ ’ਚ ਕਿਹਾ ਹੈ ਕਿ “ ਭਾਰਤ ਦੀ ਫ਼ੌਜ ਪੂਰੇ ਦੇਸ਼ ਦੀ ਫ਼ੌਜ ਹੈ ਅਤੇ ਸਾਨੂੰ ਮਾਣ ਹੈ ਕਿ ਸਾਡੀ ਬਹਾਦਰ ਫ਼ੌਜ ਕਦੇ ਵੀ ਦੇਸ਼ ਦੀ ਅੰਦਰੂਨੀ ਰਾਜਨੀਤੀ ਦਾ ਹਿੱਸਾ ਨਹੀਂ ਬਣੀ। ਸਾਢੇ 9 ਸਾਲ ਦੀ ਸਰਕਾਰ ਦੌਰਾਨ ਮਹਿੰਗਾਈ, ਬੇਰੁਜ਼ਗਾਰੀ ਅਤੇ ਸਾਰੇ ਮੋਰਚਿਆਂ ’ਤੇ ਅਸਫ਼ਲ ਰਹਿਣ ਤੋਂ ਬਾਅਦ ਮੋਦੀ ਸਰਕਾਰ ਹੁਣ ਫ਼ੌਜ ਤੋਂ ਆਪਣੀ ਰਾਜਨੀਤਕ ਪ੍ਰਚਾਰ ਕਰਵਾਉਣ ਦੀ ਬੇਹੱਦ ਘਟੀਆ ਕੋਸ਼ਿਸ਼ ਕਰ ਰਹੀ ਹੈ। ਫ਼ੌਜ ਦਾ ਰਾਜਨੀਤੀਕਰਨ ਕਰਨ ਦੀ ਇਹ ਕੋਸ਼ਿਸ਼ ਬੇਹੱਦ ਖ਼ਤਰਨਾਕ ਕਦਮ ਹੈ। ”
ਉਨ੍ਹਾਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਜੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ “ਭਾਰਤੀ ਫ਼ੌਜ ਫ਼ੋਰਸਾਂ ਦੀ ਸਰਵਉੱਚ ਕਮਾਂਡਰ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਜੀ ਤੋਂ ਸਾਡੀ ਅਪੀਲ ਹੈ ਕਿ ਉਹ ਇਸ ਮਾਮਲੇ ’ਚ ਦਖ਼ਲਅੰਦਾਜੀ ਕਰ ਕੇ ਮੋਦੀ ਸਰਕੀਰ ਨੂੰ ਇਸ ਗਲ਼ਤ ਕਦਮ ਨੂੰ ਤੁਰੰਤ ਵਾਪਸ ਲੈਣ ਦਾ ਨਿਰਦੇਸ਼ ਦੇਣ।”