ਫਲੋਰੀਡਾ ’ਚ 14 ਸਾਲ ਤੋਂ ਘੱਟ ਉਮਰ ਵਾਲੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਮਿਆਮੀ, 27 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਫਲੋਰੀਡਾ ਸੂਬੇ ਵਿਚ 14 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਣਗੇ। ਜੀ ਹਾਂ, ਗਵਰਨਰ ਰੌਨ ਡੀਸੈਂਟਿਸ ਨੇ ਕਾਨੂੰਨ ’ਤੇ ਦਸਤਖਤ ਕਰ ਦਿਤੇ ਹਨ ਅਤੇ ਇਹ 2025 ਤੋਂ ਲਾਗੂ ਹੋਵੇਗਾ। 2025 ਤੋਂ ਲਾਗੂ ਹੋਵੇਗਾ ਨਵਾਂ ਕਾਨੂੰਨ ਕਾਨੂੰਨ ਮੁਤਾਬਕ 14 ਸਾਲ ਤੋਂ ਘੱਟ […]
By : Editor Editor
ਮਿਆਮੀ, 27 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਫਲੋਰੀਡਾ ਸੂਬੇ ਵਿਚ 14 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਣਗੇ। ਜੀ ਹਾਂ, ਗਵਰਨਰ ਰੌਨ ਡੀਸੈਂਟਿਸ ਨੇ ਕਾਨੂੰਨ ’ਤੇ ਦਸਤਖਤ ਕਰ ਦਿਤੇ ਹਨ ਅਤੇ ਇਹ 2025 ਤੋਂ ਲਾਗੂ ਹੋਵੇਗਾ।
2025 ਤੋਂ ਲਾਗੂ ਹੋਵੇਗਾ ਨਵਾਂ ਕਾਨੂੰਨ
ਕਾਨੂੰਨ ਮੁਤਾਬਕ 14 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਸੋਸ਼ਲ ਮੀਡੀਆ ਦੀ ਬਿਲਕੁਲ ਮਨਾਹੀ ਕੀਤੀ ਗਈ ਹੈਜਦਕਿ 14 ਤੋਂ 15 ਸਾਲ ਵਾਲੇ ਇੰਸਟਾਗ੍ਰਾਮ ਅਤੇ ਸਨੈਪਚੈਟ ਦੀ ਵਰਤੋਂ ਤਾਂ ਹੀ ਕਰ ਸਕਣਗੇ ਜੇ ਉਨ੍ਹਾਂ ਦੇ ਮਾਪੇ ਇਸ ਦੀ ਲਿਖਤੀ ਪ੍ਰਵਾਨਗੀ ਦੇਣਗੇ। ਜੇ 14 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦਾ ਮੌਜੂਦਾ ਅਕਾਊਂਟ ਡਿਲੀਟ ਨਹੀਂ ਕੀਤਾ ਜਾਂਦਾ ਤਾਂ 10 ਹਜ਼ਾਰ ਡਾਲਰ ਜੁਰਮਾਨਾ ਕੀਤਾ ਜਾ ਸਕਦਾ ਹੈ।
ਪਾਲਣਾ ਨਾ ਕਰਨ ਵਾਲੇ ਲੋਕਾਂ ਅਤੇ ਕੰਪਨੀਆਂ ਨੂੰ ਹੋਵੇਗਾ ਜੁਰਮਾਨਾ
ਇਸ ਤੋਂ ਇਲਾਵਾ ਸਬੰਧਤ ਸੋਸ਼ਲ ਮੀਡੀਆ ਕੰਪਨੀ ’ਤੇ 50 ਹਜ਼ਾਰ ਡਾਲਰ ਜੁਰਮਾਨਾ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਕਾਨੂੰਨ ਦੇ ਕੁਝ ਹਿੱਸੇ ਅਮਰੀਕੀ ਸੰਵਿਧਾਨ ਦੀ ਸਿੱਧੇ ਤੌਰ ’ਤੇ ਉਲੰਘਣਾ ਕਰਦੇ ਹਨ ਜਿਸ ਦੇ ਮੱਦੇਨਜ਼ਰ ਕਾਨੂੰਨ ਵਿਰੁੱਧ ਕਾਨੂੰਨੀ ਚੁਣੌਤੀ ਦਾਖਲ ਕੀਤੀ ਜਾ ਸਕਦੀ ਹੈ।