ਫਲਾਪ ਫਿਲਮਾਂ ਦੇ ਚਲਦੇ ਅਰਿਜੀਤ ਸਿੰਘ ਅੱਗੇ ਝੁਕੇ ਸਲਮਾਨ ਖਾਨ
ਕਈ ਵਾਰ ਮਾਫ਼ੀ ਮੰਗਣ ’ਤੇ ਵੀ ਨਹੀਂ ਪਲਟੇ ਸੀ ਸਲਮਾਨ ਖਾਨ ਹੁਣ ਅਰਿਜੀਤ ਸਿੰਘ ਤੋਂ ਗਵਾਇਆ ‘ਟਾਈਗਰ 3’ ਦਾ ਗਾਣਾ ਦਿਵਾਲੀ ’ਤੇ ਰਿਲੀਜ਼ ਹੋਵੇਗੀ ਸਲਮਾਨ ਦੀ ਫਿਲਮ ‘ਟਾਈਗਰ 3’ ਅਰਿਜੀਤ ਸਿੰਘ ਦੀ ਆਵਾਜ਼ ’ਚ ਰਿਲੀਜ਼ ਹੋਇਆ ਪਹਿਲਾ ਗਾਣਾ ਮੁੰਬਾਈ, ਸ਼ੇਖਰ ਰਾਏ- ਫੈਸਟੀਵਲ ਸੀਜ਼ਨ ਚੱਲ ਰਿਹਾ ਹੈ। ਜਿਥੇ ਲੋਕ ਦਿਵਾਲੀ ਦੀ ਉਡੀਕ ਕਰ ਰਹੇ ਹਨ ਉਥੇ […]

By : Hamdard Tv Admin
ਕਈ ਵਾਰ ਮਾਫ਼ੀ ਮੰਗਣ ’ਤੇ ਵੀ ਨਹੀਂ ਪਲਟੇ ਸੀ ਸਲਮਾਨ ਖਾਨ
ਹੁਣ ਅਰਿਜੀਤ ਸਿੰਘ ਤੋਂ ਗਵਾਇਆ ‘ਟਾਈਗਰ 3’ ਦਾ ਗਾਣਾ
ਦਿਵਾਲੀ ’ਤੇ ਰਿਲੀਜ਼ ਹੋਵੇਗੀ ਸਲਮਾਨ ਦੀ ਫਿਲਮ ‘ਟਾਈਗਰ 3’
ਅਰਿਜੀਤ ਸਿੰਘ ਦੀ ਆਵਾਜ਼ ’ਚ ਰਿਲੀਜ਼ ਹੋਇਆ ਪਹਿਲਾ ਗਾਣਾ
ਮੁੰਬਾਈ, ਸ਼ੇਖਰ ਰਾਏ- ਫੈਸਟੀਵਲ ਸੀਜ਼ਨ ਚੱਲ ਰਿਹਾ ਹੈ। ਜਿਥੇ ਲੋਕ ਦਿਵਾਲੀ ਦੀ ਉਡੀਕ ਕਰ ਰਹੇ ਹਨ ਉਥੇ ਲੋਕਾਂ ਨੂੰ ਸਲਮਾਨ ਖਾਨ ਦੀ ਫਿਲਮ ‘ਟਾਈਗਰ 3’ ਦਾ ਵੀ ਇੰਤਜ਼ਾਰ ਹੈ। ਇਸੇ ਦੇ ਚਲਦੇ ਹੁਣ ਸਲਮਾਨ ਖਾਨ ਦੀ ਫਿਲਮ ਟਾਈਗਰ 3 ਦਾ ਨਵਾਂ ਗਾਣਾ ਲੇਕੇ ਪ੍ਰਭੂ ਕਾ ਨਾਮ ਰਿਲੀਜ਼ ਕਰ ਦਿੱਤਾ ਗਿਆ ਹੈ। ਇਕ ਮਿੰਟ ਗਾਣਾ ਪ੍ਰਭੂ ਕਾ ਨਾਮ ਲੇਕੇ ਰਿਲੀਜ਼ ਨਹੀਂ ਕੀਤਾ ਗਿਆ ਗਾਣੇ ਦਾ ਟਾਈਟਲ ਹੀ ਲੇਕੇ ਪ੍ਰਭੂ ਕਾ ਨਾਮ ਹੈ3 ਖੈਰ ਇਸ ਗੀਤ ਨੂੰ ਕਈ ਲੋਕ ਬਹੁਤ ਪਸੰਦ ਕਰ ਰਹੇ ਹਨ ਅਤੇ ਕਈਆਂ ਦੇ ਇਸ ਗਾਣੇ ਦੇ ਬੋਲ ਹਜ਼ਮ ਨਹੀਂ ਹੋ ਰਹੇ3 ਪਰ ਇੰਟਰਸਟਿੰਗ ਇਹ ਨਹੀਂ ਕਿ ਟਾਈਗਰ 3 ਦਾ ਨਵਾਂ ਗਾਣਾ ਹੈ ਇਸ ਤੋਂ ਵੀ ਜ਼ਿਆਦਾ ਇੰਟਰਸਟਿੰਗ ਇਹ ਹੈ ਕਿ ਇਸ ਨੂੰ ਅਰਿਜੀਤ ਸਿੰਘ ਨੇ ਗਾਇਆ ਹੈ। ਹੁਣ ਤੁਸੀਂ ਕਹੋਗੇ ਕਿ ਅਰਿਜੀਤ ਤਾਂ ਹਰ ਦੂਜੀ ਫਿਲਮ ਦਾ ਗਾਣਾ ਗਾ ਰਿਹਾ ਹੈ। ਚੱਕਰ ਇਹ ਹੈ ਕਿ ਸਲਮਾਨ ਖਾਨ ਅਤੇ ਅਰਿਜੀਤ ਸਿੰਘ ਦਾ ਕਾਫੀ ਸਮੇਂ ਤੋਂ ਝੱਗੜਾ ਚੱਲ ਰਿਹਾ ਹੈ ਅਤੇ ਹੁਣ ਇਸ ਝਗੜੇ ਦਾ ਅੰਤ ਲੇਕੇ ਪ੍ਰਭੂ ਕਾ ਨਾਮ ਦੇ ਨਾਲ ਹੋ ਗਿਆ ਹੈ। ਇਹ ਕਿਵੇਂ ਹੋਇਆ ਆਓ ਤੁਹਾਨੂੰ ਵੀ ਦੱਸਦੇ ਹਾਂ।
12 ਨਵੰਬਰ ਯਾਨੀ ਕਿ ਦਿਵਾਲੀ ਮੌਕੇ ਰਿਲੀਜ਼ ਹੋਣ ਜਾ ਰਹੀ ਹੈ ਸਲਮਾਨ ਖਾਨ ਦੀ ਮੋਸਟ ਅਵੇਟਡ ਫਿਲਮ ‘ਟਾਈਗਰ 3’ ਜਿਸਦਾ ਪਹਿਲਾ ਗੀਤ ਅਰਿਜੀਤ ਸਿੰਘ ਦੀ ਆਵਾਜ਼ ਵਿਚ ‘ਲੇਕੇ ਪ੍ਰਭੂ ਕਾ ਨਾਮ’ ਰਿਲੀਜ਼ ਕਰ ਦਿੱਤਾ ਹੈ। ਇਹ ਗਾਣਾ ਬਿਲਕੁਲ ਵੈਸਾ ਹੀ ਹੈ ਜੈਸਾ ਸਲਮਾਨ ਖਾਨ ਦੇ ਫੈਨਜ਼ ਨੂੰ ਪਸੰਦ ਆਉਂਦਾ ਹੈ ਯਾਨੀ ਕਿ ਗਾਣੇ ਦੇ ਬੋਲ ਕੁੱਛ ਬੀ ਹੋਣ ਬੱਸ ਮਿਉਜ਼ਿਕ ਦਾ ਤੜਕਾ ਅੱਛਾ ਹੋਣਾ ਚਾਹਿਦਾ ਹੈ। ਜੀ ਹਾਂ ਇਸ ਲਈ ਗੀਤ ਨੂੰ ਲਿਖਣ ਵਾਲੇ ਅਮਿਤਾਬ ਭੱਟਾਚਾਇਆ ਨੇ ਸ਼ਾਇਦ ਬੈਠੇ ਬੈਠੇ ਇਸਦੇ ਬੋਲ ਲਿਖ ਦਿੱਤੇ ਅਤੇ ਪ੍ਰਿਤਮ ਨੇ ਜ਼ੋਰਦਾਰ ਮਿਉਜ਼ਿਕ ਬਣਾ ਦਿੱਤਾ3.. ਇਸ ਗਾਣੇ ਦਾ ਵੀਡੀਓ ਵੀ ਤੁਰਕੀ ਵਿਚ ਸ਼ੂਟ ਕੀਤਾ ਗਿਆ ਹੈ ਅਤੇ ਗਾਣੇ ਵਿਜ਼ੂਅਲਜ਼ ਉੱਪਰ ਯਸ਼ ਰਾਜ ਫਿਲਮਜ਼ ਵੱਲੋਂ ਖਾਸ ਧਿਆਨ ਦਿੱਤਾ ਗਿਆ ਹੈ। ਪਰ ਪਹਿਲਾਂ ਵਰਗਾ ਕੋਈ ਪੰਗਾ ਨਾ ਹੋ ਜਾਵੇ ਇਸ ਲਈ ਕੈਟਰੀਨਾ ਨੂੰ ਕੋਈ ਸੰਤਰੀ ਰੰਗ ਦਾ ਕੱਪੜਾ ਵੀ ਨਹੀਂ ਪਵਾਇਆ3ਪਰ ਇਸ ਤੋਂ ਵੀ ਜ਼ਿਆਦਾ ਚਰਚਾ ਇਸ ਗੱਲ ਨੂੰ ਲੈ ਕੇ ਹੋ ਰਹੀ ਹੈ ਕਿ ਸਲਮਾਨ ਖਾਨ ਦੀ ਫਿਲਮ ਦੇ ਗੀਤ ਨੂੰ ਅਰਿਜੀਤ ਸਿੰਘ ਨੇ ਗਾਇਆ ਹੈ। ਤੁਸੀਂ ਸੋਚ ਰਹੇ ਹੋਣੇ ਕਿ ਇਸਦੇ ਵਿਚ ਇੰਨਾਂ ਖਾਸ ਕੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਦੀ ਫਿਲਮ ਵਿਚ ਅਰਿਜੀਤ ਸਿੰਘ ਦਾ ਇਹ ਪਹਿਲਾ ਗਾਣਾ ਹੈ। ਇਸ ਤੋਂ ਪਹਿਲਾਂ ਸਲਮਾਨ ਖਾਨ ਦੀ ਫਿਲਮ ਸੁਲਤਾਨ ਦੇ ਲਈ ਵੀ ਅਰਿਜੀਤ ਸਿੰਘ ਨੇ ਗਾਣਾ ਗਾਇਆ ਸੀ। ਜੱਗ ਘੁਮਿਆਂ ਥਾਰੇ ਜੈਸਾ ਨਾ ਕੋਈ3 ਬਾਅਦ ਵਿਚ ਅਰਿਜੀਤ ਸਿੰਘ ਨਾਲ ਝਗੜੇ ਦੇ ਚਲਦੇ ਸਲਮਾਨ ਖਾਨ ਨੇ ਅਰਿਜੀਤ ਸਿੰਘ ਨੂੰ ਇਸ ਗਾਣੇ ਤੋਂ ਬਾਹਰ ਕਰ ਦਿੱਤਾ ਸੀ ਅਤੇ ਫਿਰ ਇਹ ਗਾਣਾ ਰਾਹਤ ਫਤਿਹਅਲੀ ਖਾਨ ਤੋਂ ਗਵਾਇਆ ਗਿਆ ਸੀ। ਸਲਮਾਨ ਅਤੇ ਅਰਿਜੀਤ ਸਿੰਘ ਦਾ ਇਹ ਝਗੜਾ ਕੋਈ ਛੋਟਾ ਮੋਟਾ ਨਹੀਂ ਸੀ ਇਹ ਕਈ ਸਾਲ ਤੱਕ ਚੱਲਿਆ ਜਿਸ ਤੋਂ ਬਾਅਦ ਹੁਣ ਜਾਕੇ ਅਰਿਜੀਤ ਸਿੰਘ ਨੇ ਸਲਮਾਨ ਖਾਨ ਦੇ ਲਈ ਇਹ ਗਾਣਾ ਗਾਇਆ ਹੈ। ਹੁਣ ਆਖਿਰਕਾਰ ਇਹ ਝਗੜਾ ਖਤਮ ਕਿਵੇਂ ਹੋਇਆ ਇਸ ਉੱੋਪਰ ਵੀ ਗੱਲ ਕਰ ਲੈਂਦੇ ਹਾਂ3
ਜ਼ਾਹਿਰ ਜਿਹੀ ਗੱਲ ਹੈ ਕਿ ਜੇ ਤੁਸੀਂ ਇਕ ਹਿੱਟ ਫਿਲਮ ਬਣਾਉਣ ਦੀ ਕੋਸ਼ੀਸ਼ ਕਰ ਰਹੇ ਹੋ ਤਾਂ ਉਸਦੇ ਲਈ ਫਿਲਮ ਦਾ ਮਿਉਜ਼ਿਕ ਵੀ ਹਿੱਟ ਹੋਣਾ ਚਾਹਿਦਾ ਹੈ ਅਤੇ ਅੱਜ ਦੇ ਸਮੇਂ ਮਿਉਜ਼ਿਕ ਹਿੱਟ ਨਹੀਂ ਹੋਵੇਗਾ ਜੇ ਅਰਿਜੀਤ ਸਿੰਘ ਨਹੀਂ ਗਾਏਗਾ3 ਤਾਂ ਇਸ ਲਈ ਸਲਮਾਨ ਖਾਨ ਦਾ ਅਰਿਜੀਤ ਸਿੰਘ ਦੇ ਨਾਲ ਪੈਚ ਅੱਪ ਕਰਨਾ ਬਹੁਤ ਜ਼ਰੂਰੀ ਬਣ ਗਿਆ ਸੀ। ਪਰ ਇਹ ਝਗੜਾ ਕਿਉਂ ਹੋਇਆ ਸੀ ਆਓ ਤੁਹਾਨੂੰ ਉਹ ਵੀ ਦੱਸ ਦਿੰਦੇ ਹਾਂ।
ਦਰਅਸਲ 2014 ਵਿਚ ਇਕ ਅਵਾਰਡ ਸ਼ੋਅ ਹੋ ਰਿਹਾ ਸੀ ਜਿਸ ਨੂੰ ਸਲਮਾਨ ਖਾਨ ਤੇ ਰਿਤੇਸ਼ ਦੇਸ਼ਮੁੱਖ ਹੋਸਟ ਕਰ ਰਹੇ ਸੀ। ਇਸ ਅਵਾਰਡ ਸ਼ੋਅ ਵਿਚ ਅਰਿਜੀਤ ਸਿੰਘ ਕਾਫੀ ਲੇਟ ਪਹੁੰਚੇ ਅਤੇ ਚੱਪਲ ਪਾ ਕੇ ਹੀ ਪਹੁੰਚ ਗਏ ਸੀ। ਜਦੋਂ ਅਵਾਰਡ ਲੈਣ ਲਈ ਅਰਿਜੀਤ ਸਟੇਜ ਉੱਪਰ ਆਏ ਤਾਂ ਸਲਮਾਨ ਖਾਨ ਨੇ ਉਸਦੇ ਕਪੜੇ ਅਤੇ ਪੈਰਾਂ ’ਚ ਚੱਪਲਾਂ ਦੇਖ ਕੇ ਕਿਹਾ ਕਿ ਤੂੰ ਹੈ ਵਿਨਰ3? ਇਸ ਉੱਪਰ ਅਰਿਜੀਤ ਸਿੰਘ ਨੇ ਇਹ ਕਹਿ ਦਿੱਤਾ ਕਿ ਤੁਸੀਂ ਮੈਨੂੰ ਸੁਲਾ ਦਿੱਤਾ। ਜਿਸਦਾ ਸਿੱਧਾ ਸਿੱਧਾ ਮਤਲਬ ਇਹ ਸੀ ਕਿ ਸਲਮਾਨ ਖਾਨ ਤੇ ਰਿਤੇਸ਼ਦੇਸ਼ਮੁੱਖ ਇੰਨਾਂ ਬੋਰਿੰਗ ਸ਼ੋਅ ਹੋਸਟ ਕਰ ਰਹੇ ਨੇ ਕਿ ਉਸਨੂੰ ਨੀਂਦ ਆ ਗਈ..ਇਹ ਹੋ ਸਕਦਾ ਹੈ ਕਿ ਇਹ ਗੱਲ ਅਰਿਜੀਤ ਸਿੰਘ ਨੇ ਮਜ਼ਾਕ ਵਿੱਚ ਆਖੀ ਹੋਵੇ3 ਪਰ ਸਲਮਾਨ ਖਾਨ ਦਾ ਤਾਂ ਤੁਹਾਨੂੰ ਪਤਾ ਹੀ ਹੈ। ਸਲਮਾਨ ਖਾਨ ਨੂੰ ਇਹ ਗੱਲ ਬੂਰੀ ਲੱਗ ਗਈ। ਇਸ ਤੋਂ ਬਾਅਦ ਸਲਮਾਨ ਖਾਨ ਨੇ ਇਹ ਗੱਲ ਦਿਲ ਵਿਚੋਂ ਨਹੀਂ ਕੱਢੀ ਅਤੇ ਬਜਰੰਗੀ ਬਾਈਜਾਨ, ਸੁਲਤਾਨ ਵਰਗੀਆਂ ਫਿਲਮਾਂ ਤੋਂ ਇਲਾਵਾ ਜਿਸ ਵਿਚ ਵੀ ਅਰਿਜੀਤ ਸਿੰਘ ਦਾ ਗਾਣਾ ਸੀ ਸਭ ਵਿਚੋਂ ਬਾਹਰ ਕਰਵਾ ਦਿੱਤਾ। ਇਹ ਮਾਮਲਾ ਇੰਨਾਂ ਜ਼ਿਆਦਾ ਵੱਧ ਗਿਆ ਸੀ ਕਿ ਅਰਿਜੀਤ ਸਿੰਘ ਨੇ ਆਪਣੇ ਫੇਸਬੁੱਕ ਅਕਾਉਂਟ ਉੱਪਰ ਲੰਬਾ ਚੌੜਾ ਮਾਫੀ ਨਾਮਾ ਵੀ ਲਿਖਿਆ3 ਹਾਲਾਂਕਿ ਬਾਅਦ ਵਿਚ ਇਸ ਮਾਫੀਨਾਮੇ ਨੂੰ ਡਿਲੀਟ ਕਰ ਦਿੱਤਾ ਗਿਆ ਪਰ ਉਸ ਸਮੇਂ ਤੱਕ ਇਹ ਵਾਇਰਲ ਹੋ ਗਿਆ ਸੀ। ਖੈਰ ਹੁਣ ਜੇ ਸਲਮਾਨ ਖਾਨ ਦੀ ਫਿਲਮ ਵਿਚ ਅਰਿਜੀਤ ਸਿੰਘ ਦਾ ਗਾਣਾ ਆ ਗਿਆ ਹੈ ਤਾਂ ਇਸਦਾ ਮਤਲਬ ਹੈ ਕਿ ਮਾਫੀ ਕਬੂਲ ਕਰ ਲਈ ਗਈ ਹੈ।


