Begin typing your search above and press return to search.

ਪੰਜਾਬ ਦੌਰੇ ’ਤੇ ਪੁੱਜੇ ਕੈਨੇਡਾ ਦੇ ਉੱਘੇ ਕਾਰੋਬਾਰੀ ‘ਸੁੱਖੀ ਬਾਠ’

ਬਲਬੀਰ ਸ਼ੇਰਪੁਰੀ ਦਾ ਨਵਾਂ ਗੀਤ ‘ਪੰਜਾਬ ਭਵਨ’ ਕੀਤਾ ਲਾਂਚ ਬਾਠ ਦੀ ਮਾਂ ਬੋਲੀ ਪ੍ਰਤੀ ਸੇਵਾ ਨੂੰ ਸਮਰਪਤ ਐ ਇਹ ਗੀਤ ਕਪੂਰਥਲਾ, 18 ਜੂਨ (ਕਮਲਜੀਤ ਕੌਰ) : ਮਾਤ ਭੂਮੀ ਤੋਂ ਦੂਰ ਜਾ ਕੇ ਵੀ ਕੈਨੇਡਾ ਦੇ ਉੱਘੇ ਕਾਰੋਬਾਰੀ ਸੁੱਖੀ ਬਾਠ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਉਨ੍ਹਾਂ ਦੀ ਇਸ ਸੇਵਾ ਭਾਵਨਾ ਬਾਰੇ ਪੰਜਾਬੀ ਗਾਇਕ […]

ਪੰਜਾਬ ਦੌਰੇ ’ਤੇ ਪੁੱਜੇ ਕੈਨੇਡਾ ਦੇ ਉੱਘੇ ਕਾਰੋਬਾਰੀ ‘ਸੁੱਖੀ ਬਾਠ’
X

Editor (BS)By : Editor (BS)

  |  18 Jun 2023 12:52 PM IST

  • whatsapp
  • Telegram

ਬਲਬੀਰ ਸ਼ੇਰਪੁਰੀ ਦਾ ਨਵਾਂ ਗੀਤ ‘ਪੰਜਾਬ ਭਵਨ’ ਕੀਤਾ ਲਾਂਚ
ਬਾਠ ਦੀ ਮਾਂ ਬੋਲੀ ਪ੍ਰਤੀ ਸੇਵਾ ਨੂੰ ਸਮਰਪਤ ਐ ਇਹ ਗੀਤ
ਕਪੂਰਥਲਾ, 18 ਜੂਨ (ਕਮਲਜੀਤ ਕੌਰ) : ਮਾਤ ਭੂਮੀ ਤੋਂ ਦੂਰ ਜਾ ਕੇ ਵੀ ਕੈਨੇਡਾ ਦੇ ਉੱਘੇ ਕਾਰੋਬਾਰੀ ਸੁੱਖੀ ਬਾਠ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਉਨ੍ਹਾਂ ਦੀ ਇਸ ਸੇਵਾ ਭਾਵਨਾ ਬਾਰੇ ਪੰਜਾਬੀ ਗਾਇਕ ਬਲਬੀਰ ਸ਼ੇਰਪੁਰੀ ਨੇ ਆਪਣੇ ਗੀਤ ਰਾਹੀਂ ਦਰਸ਼ਕਾਂ ਨੂੰ ਜਾਣੂ ਕਰਵਾਉਣ ਦਾ ਯਤਨ ਕੀਤਾ ਹੈ। ‘ਪੰਜਾਬ ਭਵਨ’ ਨਾਂ ਹੇਠ ਬਣੇ ਇਸ ਗੀਤ ਨੂੰ ਅੱਜ ਸੁੱਖੀ ਬਾਠ ਵੱਲੋਂ ਹੀ ਜਾਰੀ ਕੀਤਾ ਗਿਆ, ਜੋ ਕਿ ਅੱਜ-ਕੱਲ੍ਹ ਪੰਜਾਬ ਦੌਰੇ ’ਤੇ ਆਏ ਹੋਏ ਨੇ। ਇਸ ਗੀਤ ’ਚ ਗਾਇਕ ਸ਼ੇਰਪੁਰੀ ਨੇ ਸੁੱਖੀ ਬਾਠ ਵੱਲੋਂ ਮਾਂ-ਬੋਲੀ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ।
ਪੰਜਾਬ ਦੀ ਧਰਤੀ ਤੋਂ ਵਿਦੇਸ਼ੀ ਧਰਤੀ ’ਤੇ ਗਏ ਪੰਜਾਬੀ ਜਿੱਥੇ ਵਿਦੇਸ਼ੀ ਜ਼ਮੀਨ ’ਤੇ ਆਪਣੀ ਮਿਹਨਤ ਸਦਕਾ ਮੱਲ੍ਹਾਂ ਮਾਰ ਰਹੇ ਨੇ, ਉੱਥੇ ਹੀ ਉਨ੍ਹਾਂ ਨੇ ਆਪਣੀ ਮਿੱਟੀ ਨਾਲ ਵੀ ਮੋਹ ਘੱਟ ਨਹੀਂ ਹੋਣ ਦਿੱਤਾ। ਇਸੇ ਤਰ੍ਹਾਂ ਲੰਮੇ ਸਮੇਂ ਦੀ ਮਿਹਨਤ ਸਦਕਾ ਕੈਨੇਡਾ ’ਚ ਚੰਗਾ ਕਾਰੋਬਾਰ ਸਥਾਪਤ ਕਰਨ ਵਾਲੇ ਸੁੱਖੀ ਬਾਠ ਵੀ ਅੱਜ ਤੱਕ ਆਪਣੀ ਮਾਤ ਭੂਮੀ ਨਾਲ ਦਿਲੋਂ ਜੁੜੇ ਹੋਏ ਨੇ। ਉਨ੍ਹਾਂ ਨੇ ਜਿੱਥੇ ਸਰੀ ਸ਼ਹਿਰ ਵਿਖੇ ਪੰਜਾਬ ਭਵਨ ਬਣਾ ਕੇ ਸਾਹਿਤਕ ਖੇਤਰ ਵਿੱਚ ਵੱਡੀ ਪੁਲਾਂਗ ਪੁੱਟੀ ਹੈ, ਉੱਥੇ ਬੀ.ਸੀ. ਸੂਬੇ ਦੇ ਇਸੇ ਸ਼ਹਿਰ ਵਿੱਚ ਉਨ੍ਹਾਂ ਵੱਲੋਂ ਹਰ ਸਾਲ ਵੱਡਾ ਕਵੀ ਦਰਬਾਰ ਵੀ ਕਰਵਾਇਆ ਜਾਂਦਾ ਹੈ, ਜਿੱਥੇ ਦੁਨੀਆ ਦੇ ਕੋਨੇ-ਕੋਨੇ ਤੋਂ ਕਵੀ ਪਹੁੰਚਦੇ ਨੇ।
ਸੁੱਖੀ ਬਾਠ ਅੱਜ-ਕੱਲ੍ਹ ਪੰਜਾਬ ਦੌਰੇ ’ਤੇ ਆਏ ਹੋਏ ਨੇ। ਇੱਥੇ ਕਪੂਰਥਲਾ ਵਿਖੇ ਉਨ੍ਹਾਂ ਨੇ ਪੰਜਾਬੀ ਗਾਇਕ ਬਲਬੀਰ ਸ਼ੇਰਪੁਰੀ ਦਾ ਨਵਾਂ ਗੀਤ ‘ਪੰਜਾਬ ਭਵਨ’ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਵਾਸਤੇ ਬਲਬੀਰ ਸ਼ਾਲਾਪੁਰੀ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਉਹ ਸਾਹਿਤਕ ਤੇ ਹੋਰ ਖੇਤਰ ’ਚ ਮਾਂ ਬੋਲੀ ਦੀ ਸਦਾ ਸੇਵਾ ਕਰਦੇ ਰਹਿਣਗੇ।
ਇਸ ਮੌਕੇ ਪੰਜਾਬੀ ਗਾਇਕ ਬਲਬੀਰ ਸ਼ੇਰਪੁਰੀ ਨੇ ਉੱਘੇ ਕਾਰੋਬਾਰੀ ਸੁੱਖੀ ਬਾਠ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਨਵਾਂ ਗੀਤ ਪੰਜਾਬ ਭਵਨ ਗਾ ਕੇ ਸੁਣਾਇਆ।

Next Story
ਤਾਜ਼ਾ ਖਬਰਾਂ
Share it