ਪੰਜਾਬ ਤੋਂ ਕੈਨੇਡਾ ਗਏ ਦੋ ਕੀਰਤਨੀਏ ਹੋਏ ਫਰਾਰ
ਅਲਬਰਟਾ, 16 ਅਗਸਤ (ਸ਼ਾਹ) : ਮੌਜੂਦਾ ਸਮੇਂ ਪੰਜਾਬ ਵਿਚ ਹਰ ਕਿਸੇ ’ਤੇ ਕੈਨੇਡਾ ਵਿਚ ਵੱਸਣ ਦਾ ਭੂਤ ਸਵਾਰ ਹੋਇਆ ਏ, ਇਸ ਲਈ ਕੈਨੇਡਾ ਵੱਸਣ ਵਾਸਤੇ ਪੁੱਠੇ ਸਿੱਧੇ ਰਸਤੇ ਅਪਣਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਤਾਜ਼ਾ ਘਟਨਾ ਕੈਨੇਡਾ ਅਲਬਰਟਾ ਤੋਂ ਸਾਹਮਣੇ ਆਈ ਐ, ਜਿੱਥੇ ਸਿੱਖ ਧਰਮ ਦੇ ਪ੍ਰਚਾਰ ਲਈ ਦੋ ਰਾਗੀ ਸਿੰਘ ਕੈਨੇਡਾ ਪਹੁੰਚਦੇ ਸਾਰ […]
By : Editor (BS)
ਅਲਬਰਟਾ, 16 ਅਗਸਤ (ਸ਼ਾਹ) : ਮੌਜੂਦਾ ਸਮੇਂ ਪੰਜਾਬ ਵਿਚ ਹਰ ਕਿਸੇ ’ਤੇ ਕੈਨੇਡਾ ਵਿਚ ਵੱਸਣ ਦਾ ਭੂਤ ਸਵਾਰ ਹੋਇਆ ਏ, ਇਸ ਲਈ ਕੈਨੇਡਾ ਵੱਸਣ ਵਾਸਤੇ ਪੁੱਠੇ ਸਿੱਧੇ ਰਸਤੇ ਅਪਣਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਤਾਜ਼ਾ ਘਟਨਾ ਕੈਨੇਡਾ ਅਲਬਰਟਾ ਤੋਂ ਸਾਹਮਣੇ ਆਈ ਐ, ਜਿੱਥੇ ਸਿੱਖ ਧਰਮ ਦੇ ਪ੍ਰਚਾਰ ਲਈ ਦੋ ਰਾਗੀ ਸਿੰਘ ਕੈਨੇਡਾ ਪਹੁੰਚਦੇ ਸਾਰ ਗ਼ਾਇਬ ਹੋ ਗਏ। ਜਿਸ ਮਗਰੋਂ ਉਥੋਂ ਦੀ ਗੁਰਦੁਆਰਾ ਕਮੇਟੀ ਵੱਲੋਂ ਹੁਣ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਐ।
ਪੰਜਾਬ ਤੋਂ ਕੈਨੈਡਾ ਦੇ ਅਲਬਰਟਾ ਵਿਚ ਇਕ ਗੁਰਦੁਆਰਾ ਸਿੰਘ ਸਭਾ ਦੇ ਸਪਾਂਸਰ ਵੀਜ਼ੇ ’ਤੇ ਸਿੱਖ ਧਰਮ ਦੇ ਪ੍ਰਚਾਰ ਲਈ ਗਏ ਦੋ ਕੀਰਤਨੀਏ ਕੈਨੇਡਾ ਪਹੁੰਚਦੇ ਸਾਰ ਹੀ ਪੱਤੇ ਤੋੜ ਗਏ। ਉਨ੍ਹਾਂ ਨੂੰ ਕਾਫ਼ੀ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕਿਤੇ ਨਹੀਂ ਲੱਭੇ। ਇਸ ਮਗਰੋਂ ਗੁਰਦੁਆਰਾ ਕਮੇਟੀ ਨੇ ਕੈਨੇਡਾ ਬਾਰਡਰ ਸਰਵਿਸ ਏਜੰਸੀ, ਕੈਨੇਡਾ ਇਮੀਗ੍ਰੇਸ਼ਨ ਰਿਫਿਊਜ਼ੀ ਐਂਡ ਸਿਟੀਜ਼ਨਸ਼ਿਪ ਅਤੇ ਰਾਇਲ ਮਾਊਂਟੇਡ ਕੈਨੇਡਾ ਪੁਲਿਸ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਤੋਂ ਜਾਣੂ ਕਰਵਾਇਆ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੁਸਾਇਟੀ ਮਿਲਵੁੱਡ ਰੋਡ ਸਾਊਥ ਐਡਮਿੰਟਨ ਅਲਬਰਟਾ ਵੱਲੋਂ ਗ਼ਾਇਬ ਹੋਏ ਦੋਵੇਂ ਕੀਰਤਨੀਆਂ ਦੀ ਪਛਾਣ ਜਰਨੈਲ ਸਿੰਘ ਅਤੇ ਜਸਕਰਨ ਸਿੰਘ ਅਟਵਾਲ ਦੇ ਰੂਪ ਵਿਚ ਦੱਸੀ ਗਈ ਐ। ਕਮੇਟੀ ਨੇ ਅਧਿਕਾਰੀਆਂ ਨੂੰ ਇਨ੍ਹਾਂ ਦੋਵਾਂ ਦੇ ਪਾਸਪੋਰਟ ਨੰਬਰ ਦੇ ਕੇ ਤੁਰੰਤ ਇਨ੍ਹਾਂ ਨੂੰ ਡਿਪੋਰਟ ਕਰਨ ਦੀ ਮੰਗ ਕੀਤੀ ਐ। ਗੁਰਦੁਆਰਾ ਸਾਹਿਬ ਵੱਲੋਂ ਕੈਨੇਡਾ ਦੀਆਂ ਏਜੰਸੀਆਂ ਨੂੰ ਭੇਜੀ ਗਈ ਸ਼ਿਕਾਇਤ ਵਿਚ ਕਮੇਟੀ ਨੇ ਲਿਖਿਆ ਕਿ ਜਰਨੈਲ ਸਿੰਘ ਅਤੇ ਜਸਕਰਨ ਸਿੰਘ ਅਟਵਾਲ ਪਿਛਲੇ ਸਾਲ 14 ਅਪ੍ਰੈਲ ਨੂੰ ਧਰਮ ਪ੍ਰਚਾਰ ਦੇ ਲਈ ਰਿਲੀਜਿਅਸ ਵੀਜ਼ੇ ’ਤੇ ਗੁਰੂ ਘਰ ਵਿਚ ਆਏ ਸੀ, ਜਿਨ੍ਹਾਂ ਦਾ ਵੀਜ਼ਾ 1 ਜੁਲਾਈ 2023 ਤੱਕ ਵੈਲਿਡ ਸੀ ਪਰ ਹੁਣ ਇਨ੍ਹਾਂ ਦਾ ਵੀਜ਼ਾ ਖ਼ਤਮ ਹੋ ਚੁੱਕਿਆ ਏ ਅਤੇ ਇਹ ਵਾਪਸ ਭਾਰਤ ਜਾਣ ਦੀ ਬਜਾਏ ਕਿਤੇ ਗ਼ਾਇਬ ਹੋ ਗਏ ਨੇ।
ਗੁਰਦੁਆਰਾ ਕਮੇਟੀ ਨੇ ਆਖਿਆ ਕਿ ਦੋਵਾਂ ਦੀ ਲੋਕੇਸ਼ਨ ਪੂਰੀ ਤਰ੍ਹਾਂ ਕੰਨਫਰਮ ਨਹੀਂ ਐ ਪਰ ਸੂਚਨਾ ਮਿਲੀ ਐ ਕਿ ਇਹ ਦੋਵੇਂ ਜਣੇ ਨੋਕਾ ਸਕੋਟੀਆ ਦੇ ਮੇਨਲੈਂਡ ਵਿਚ ਰਹਿ ਰਹੇ ਨੇ। ਗੁਰਦੁਅਰਾ ਕਮੇਟੀ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਲਿਖੀ ਚਿੱਠੀ ਵਿਚ ਆਖਿਆ ਕਿ ਇਨ੍ਹਾਂ ਦੋਵਾਂ ਨੇ ਸਰਕਾਰ ਦਾ ਕਾਨੂੰਨ ਤੋੜਿਆ ਏ, ਜਿਸ ਕਰਕੇ ਦੋਵਾਂ ਨੂੰ ਤੁਰੰਤ ਪ੍ਰਭਾਵ ਨਾਲ ਡਿਪੋਰਟ ਕਰਕੇ ਵਾਪਸ ਭਾਰਤ ਭੇਜਿਆ ਜਾਵੇ। ਫਿਲਹਾਲ ਕੈਨੇਡਾ ਪੁਲਿਸ ਵੱਲੋਂ ਇਨ੍ਹਾਂ ਦੋਵੇਂ ਕੀਰਤਨੀਆਂ ਦੀ ਭਾਲ ਕੀਤੀ ਜਾ ਰਹੀ ਐ ਤਾਂ ਜੋ ਇਨ੍ਹਾਂ ’ਤੇ ਕਾਰਵਾਈ ਕੀਤੀ ਜਾ ਸਕੇ।