ਪੰਜਾਬ ’ਚ ਹੁਣ ਨਹੀਂ ਹੋਣਗੇ ‘ਆਇਲਟਸ’ ਵਾਲੇ ਵਿਆਹ
ਟੋਰਾਂਟੋ, 21 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਪਾਊਜ਼ ਵੀਜ਼ਾ ਦੀ ਸਹੂਲਤ ਤੋਂ ਵਾਂਝਾ ਕਰ ਦਿਤਾ ਗਿਆ ਹੈ। ਜੀ ਹਾਂ, ਨਵਾਂ ਨਿਯਮ 19 ਮਾਰਚ ਤੋਂ ਲਾਗੂ ਹੋ ਗਿਆ ਅਤੇ ਸਿਰਫ ਮਾਸਟਰਜ਼ ਜਾਂ ਪੀ.ਐਚ.ਡੀ. ਕੋਰਸ ਕਰਨ ਵਾਲੇ ਵਿਦਿਆਰਥੀ ਹੀ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਸੱਦ ਸਕਣਗੇ। ਅੰਡਰ ਗ੍ਰੈਜੁਏਟ ਕੋਰਸ ਵਾਲੇ ਕੁਝ ਵਿਦਿਆਰਥੀਆਂ […]
By : Editor Editor
ਟੋਰਾਂਟੋ, 21 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਪਾਊਜ਼ ਵੀਜ਼ਾ ਦੀ ਸਹੂਲਤ ਤੋਂ ਵਾਂਝਾ ਕਰ ਦਿਤਾ ਗਿਆ ਹੈ। ਜੀ ਹਾਂ, ਨਵਾਂ ਨਿਯਮ 19 ਮਾਰਚ ਤੋਂ ਲਾਗੂ ਹੋ ਗਿਆ ਅਤੇ ਸਿਰਫ ਮਾਸਟਰਜ਼ ਜਾਂ ਪੀ.ਐਚ.ਡੀ. ਕੋਰਸ ਕਰਨ ਵਾਲੇ ਵਿਦਿਆਰਥੀ ਹੀ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਸੱਦ ਸਕਣਗੇ। ਅੰਡਰ ਗ੍ਰੈਜੁਏਟ ਕੋਰਸ ਵਾਲੇ ਕੁਝ ਵਿਦਿਆਰਥੀਆਂ ਨੂੰ ਵੀ ਸਪਾਊਜ਼ਲ ਓਪਨ ਵਰਕ ਪਰਮਿਟ ਦਾ ਹੱਕ ਦਿਤਾ ਗਿਆ ਹੈ ਪਰ ਇਹ ਡਾਕਟਰੀ, ਫਾਰਮੇਸੀ, ਨਰਸਿੰਗ ਅਤੇ ਬੀ.ਐਡ ਕੋਰਸ ਤੱਕ ਹੀ ਸੀਮਤ ਹੋਣਗੇ।
ਕੈਨੇਡਾ ਵਿਚ 19 ਮਾਰਚ ਤੋਂ ਲਾਗੂ ਹੋਏ ਨਵੇਂ ਨਿਯਮ
ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ 22 ਜਨਵਰੀ ਨੂੰ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਵਿਚ ਵੱਡੀਆਂ ਤਬਦੀਲੀਆਂ ਕਰਨ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਵਿਚ ਸਟੱਡੀ ਵੀਜ਼ਿਆਂ ਦੀ ਗਿਣਤੀ ਘਟਾਉਣਾ ਵੀ ਸ਼ਾਮਲ ਸੀ। ਇਸ ਦੇ ਨਾਲ ਹੀ ਜ਼ਿਆਦਾਤਰ ਵਿਦਿਆਰਥੀਆਂ ਵਾਸਤੇ ਸਪਾਊਜ਼ਲ ਓਪਨ ਵਰਕ ਪਰਮਿਟ ਦੀ ਸਹੂਲਤ ਖਤਮ ਕਰਨ ਦਾ ਐਲਾਨ ਵੀ ਕੀਤਾ ਗਿਆ ਜੋ ਹੁਣ ਲਾਗੂ ਹੋ ਗਿਆ ਹੈ।
ਅੰਡਰਗ੍ਰੈਜੁਏਟ ਕੋਰਸਾਂ ਵਾਸਤੇ ਸਪਾਊਜ਼ ਵੀਜ਼ਾ ਬਿਲਕੁਲ ਬੰਦ
ਭਵਿੱਖ ਵਿਚ ਸਪਾਊਜ਼ਲ ਓਪਨ ਵਰਕ ਪਰਮਿਟ ਦੀ ਅਰਜ਼ੀ ਦਾਇਰ ਕਰਨ ਵਾਲਿਆਂ ਨੂੰ ਆਪਣੇ ਜੀਵਨ ਸਾਥੀ ਦੇ ਦਾਖਲੇ ਦਾ ਸਬੂਤ ਅਤੇ ਰਿਸ਼ਤੇ ਦਾ ਸਬੂਤ ਲਾਜ਼ਮੀ ਤੌਰ ’ਤੇ ਪੇਸ਼ ਕਰਨਾ ਹੋਵੇਗਾ। ਇਨ੍ਹਾਂ ਸਬੂਤਾਂ ਵਿਚ ਕੈਨੇਡਾ ਸਰਕਾਰ ਵੱਲੋਂ ਨਾਮਜ਼ਦ ਵਿਦਿਅਕ ਸੰਸਥਾਵਾਂ ਵੱਲੋਂ ਦਿਤਾ ਦਾਖਲਾ ਪ੍ਰਵਾਨਗੀ ਦਾ ਪੱਤਰ ਅਤੇ ਉਸ ਦੇ ਕੋਰਸ ਨਾਲ ਸਬੰਧਤ ਵੇਰਵੇ ਸ਼ਾਮਲ ਹੋਣਗੇ।
ਸਿਰਫ ਮਾਸਟਰਜ਼ ਜਾਂ ਪੀ.ਐਚ.ਡੀ. ਕੋਰਸ ਵਿਚ ਮਿਲੇਗਾ ਸਪਾਊਜ਼ ਵੀਜ਼ਾ
ਜਿਹੜੇ ਵਿਦਿਆਰਥੀ 19 ਮਾਰਚ ਤੋਂ ਪਹਿਲਾਂ ਸਪਾਊਜ਼ ਵੀਜ਼ਾ ਵਾਸਤੇ ਅਪਲਾਈ ਕਰ ਚੁੱਕੇ ਹਨ, ਉਨ੍ਹਾਂ ਦੀ ਅਰਜ਼ੀ ਨਵੇਂ ਨਿਯਮਾਂ ਨਾਲ ਪ੍ਰਭਾਵਤ ਨਹੀਂ ਹੋਵੇਗੀ, ਬਾਸ਼ਰਤੇ ਇੰਟਰਨੈਸ਼ਨਲ ਸਟੂਡੈਂਟ ਕੋਲ ਜਾਇਜ਼ ਸਟੱਡੀ ਵੀਜ਼ਾ ਹੋਵੇ ਅਤੇ ਉਹ ਪੋਸਟ ਗ੍ਰੈਸਜੁਏਸ਼ਨ ਵਰਕ ਪਰਮਿਟ ਵਾਸਤੇ ਯੋਗ ਹੋਵੇ।