ਪੰਜਾਬੀ ਮੁੰਡੇ-ਕੁੜੀਆਂ ਸਣੇ ਪੀਲ ਪੁਲਿਸ ’ਚ ਭਰਤੀ ਹੋਏ 50 ਨਵੇਂ ਅਫ਼ਸਰ
ਬਰੈਂਪਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨਲ ਪੁਲਿਸ ਵਿਚ 50 ਨਵੇਂ ਅਫਸਰਾਂ ਦਾ ਸਵਾਗਤ ਕਰਦਿਆਂ ਮੇਅਰ ਪੈਟ੍ਰਿਕ ਬ੍ਰਾਊਨ ਕਿਹਾ ਕਿ ਮੌਜੂਦਾ ਵਰ੍ਹੇ ਦੌਰਾਨ 135 ਅਫਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਦੇ ਬਜਟ ਵਿਚ 14 ਫ਼ੀ ਸਦੀ ਵਾਧਾ ਕੀਤਾ ਗਿਆ ਹੈ ਜੋ ਇਤਿਹਾਸ ਵਿਚ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ਼ਹਿਰ ਦੇ […]
By : Editor Editor
ਬਰੈਂਪਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨਲ ਪੁਲਿਸ ਵਿਚ 50 ਨਵੇਂ ਅਫਸਰਾਂ ਦਾ ਸਵਾਗਤ ਕਰਦਿਆਂ ਮੇਅਰ ਪੈਟ੍ਰਿਕ ਬ੍ਰਾਊਨ ਕਿਹਾ ਕਿ ਮੌਜੂਦਾ ਵਰ੍ਹੇ ਦੌਰਾਨ 135 ਅਫਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਦੇ ਬਜਟ ਵਿਚ 14 ਫ਼ੀ ਸਦੀ ਵਾਧਾ ਕੀਤਾ ਗਿਆ ਹੈ ਜੋ ਇਤਿਹਾਸ ਵਿਚ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਸੁਰੱਖਿਆ ਸਭ ਤੋਂ ਉਤੇ ਹੈ ਅਤੇ ਆਧੁਨਿਕ ਤਕਨੀਕ ਦਾ ਸਹਾਰਾ ਲੈ ਰਹੇ ਅਪਰਾਧੀਆਂ ਨਾਲ ਨਜਿੱਠਣ ਲਈ ਪੁਲਿਸ ਕੋਲ ਹਰ ਆਧੁਨਿਕ ਵਸੀਲਾ ਹੋਣਾ ਲਾਜ਼ਮੀ ਹੈ। ਨਵੇਂ ਭਰਤੀ ਹੋਏ ਅਫਸਰਾਂ ਵਿਚ ਕਈ ਪੰਜਾਬੀ ਮੁੰਡੇ-ਕੁੜੀਆਂ ਸ਼ਾਮਲ ਹਨ ਜੋ ਪੀਲ ਰੀਜਨ ਵਿਚ ਲੋਕ ਸੁਰੱਖਿਆ ਦੇ ਫਰਜ਼ ਨਿਭਾਉਂਦੇ ਨਜ਼ਰ ਆਉਣਗੇ।
ਬਰੈਂਪਟਨ ਦੇ ਲੋਕਾਂ ਦੀ ਸੁਰੱਖਿਆ ਸਭ ਤੋਂ ਉਤੇ : ਪੈਟ੍ਰਿਕ ਬ੍ਰਾਊਨ
ਨਵੇਂ ਪੁਲਿਸ ਅਫਸਰਾਂ ਦੀ ਮੌਜੂਦਗੀ ਨਾਲ ਕਾਰਜੈਕਿੰਗ, ਗੋਲੀਬਾਰੀ ਅਤੇ ਕੁੱਟਮਾਰ ਵਰਗੀਆਂ ਵਾਰਦਾਤਾਂ ਨਾਲ ਅਸਰਦਾਰ ਤਰੀਕੇ ਨਾਲ ਨਜਿੱਠਿਆ ਜਾ ਸਕੇਗਾ। ਪੀਲ ਪੁਲਿਸ ਦੇ ਮੁਖੀ ਨਿਸ਼ਾਨ ਦੁਰਈਅੱਪਾ ਮੁਤਾਬਕ ਜਨਵਰੀ 2023 ਤੱਕ 300 ਨਵੇਂ ਪੁਲਿਸ ਅਫਸਰਾਂ ਦੀ ਜ਼ਰੂਰਤ ਸੀ ਅਤੇ ਇਸ ਮਗਰੋਂ ਲਗਾਤਾਰ ਭਰਤੀ ਪ੍ਰਕਿਰਿਆ ਰਾਹੀਂ ਖੱਪੇ ਨੂੰ ਘਟਾਉਣ ਵਿਚ ਸਫਲਤਾ ਮਿਲੀ ਹੈ। ਆਬਾਦੀ ਵਿਚ ਵਾਧੇ ਨੂੰ ਵੇਖਦਿਆਂ ਪੁਲਿਸ ਅਫਸਰਾਂ ਦੀ ਗਿਣਤੀ ਵਿਚ ਵਾਧਾ ਲਾਜ਼ਮੀ ਹੋ ਗਿਆ ਹੈ। ਪਿਛਲੇ ਪੰਜ ਸਾਲ ਦੌਰਾਨ 911 ’ਤੇ ਆਉਣ ਵਾਲੀਆਂ ਕਾਲਜ਼ ਵਿਚ 76 ਫੀ ਸਦੀ ਵਾਧਾ ਹੋਇਆ ਹੈ ਅਤੇ ਔਸਤ ਆਧਾਰ ’ਤੇ ਰੋਜ਼ਾਨਾ 1700 ਤੋਂ ਵੱਧ ਕਾਲਾਂ ਐਮਰਜੰਸੀ ਨੰਬਰ ’ਤੇ ਆ ਰਹੀਆਂ ਹਨ। ਇਥੇ ਦਸਣਾ ਬਣਦਾ ਹੈ ਕਿ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ 2022 ਦੀਆਂ ਮਿਊਂਸਪਲ ਚੋਣਾਂ ਦੌਰਾਨ ਲੋਕ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਪੁਲਿਸ ਅਫਸਰਾਂ ਦੀ ਗਿਣਤੀ ਵਧਾਉਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਇਸੇ ਵਾਅਦੇ ਨੂੰ ਪੂਰਾ ਕਰਦਿਆਂ ਪੁਲਿਸ ਅਫਸਰਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਰਿਹਾ ਹੈ।