Begin typing your search above and press return to search.

ਪੰਜਾਬੀ ਫਿਲਮ ’ਚੇਤਾ ਸਿੰਘ’ ਦੇ ਟੀਜ਼ਰ ਨੇ ਪਿੱਛੇ ਛੱਡਿਆ ਸਾਊਥ

’ਚੇਤਾ ਸਿੰਘ’ ਦਾ ਖ਼ਤਰਨਾਕ ਟੀਜ਼ਰ ਦੇਖ ਉੱਡੇ ਦਰਸ਼ਕਾਂ ਦੇ ਹੋਸ਼ਚੰਡੀਗੜ੍ਹ, 27 ਜੁਲਾਈ (ਸ਼ੇਖਰ ਰਾਏ) : ਵਾਰਨਿੰਗ ਤੋਂ ਆਪਣੀ ਇੱਕ ਖਾਸ ਪਹਿਚਾਣ ਬਣਾਉਣ ਵਾਲੇ ਪੰਜਾਬੀ ਐਕਟਰ ਪ੍ਰਿੰਸ ਕੰਵਲਜੀਤ ਦੀ ਅਗਲੀ ਫਿਲਮ ’ਚੇਤਾ ਸਿੰਘ’ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਜਦੋਂ ਤੋਂ ਇਹ ਟੀਜ਼ਰ ਰਿਲੀਜ਼ ਹੋਇਆ ਹੈ ਉਸ ਸਮੇਂ ਤੋਂ ਹੀ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ […]

ਪੰਜਾਬੀ ਫਿਲਮ ’ਚੇਤਾ ਸਿੰਘ’ ਦੇ ਟੀਜ਼ਰ ਨੇ ਪਿੱਛੇ ਛੱਡਿਆ ਸਾਊਥ
X

Editor (BS)By : Editor (BS)

  |  27 July 2023 7:26 AM GMT

  • whatsapp
  • Telegram


ਚੇਤਾ ਸਿੰਘ’ ਦਾ ਖ਼ਤਰਨਾਕ ਟੀਜ਼ਰ ਦੇਖ ਉੱਡੇ ਦਰਸ਼ਕਾਂ ਦੇ ਹੋਸ਼
ਚੰਡੀਗੜ੍ਹ, 27 ਜੁਲਾਈ (ਸ਼ੇਖਰ ਰਾਏ) :
ਵਾਰਨਿੰਗ ਤੋਂ ਆਪਣੀ ਇੱਕ ਖਾਸ ਪਹਿਚਾਣ ਬਣਾਉਣ ਵਾਲੇ ਪੰਜਾਬੀ ਐਕਟਰ ਪ੍ਰਿੰਸ ਕੰਵਲਜੀਤ ਦੀ ਅਗਲੀ ਫਿਲਮ ’ਚੇਤਾ ਸਿੰਘ’ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਜਦੋਂ ਤੋਂ ਇਹ ਟੀਜ਼ਰ ਰਿਲੀਜ਼ ਹੋਇਆ ਹੈ ਉਸ ਸਮੇਂ ਤੋਂ ਹੀ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਚਰਚਾ ਦਾ ਕਾਰਨ ਹੈ ਬਣੇ ਹੋਏ ਹਨ ਇਸ ਟੀਜ਼ਰ ਵਿੱਚ ਦਿਖਾਏ ਗਏ ਦਿਲ ਨੂੰ ਦਹਿਲਾ ਦੇਣ ਵਾਲੇ ਵਿਜ਼ੁਅਲਜ਼ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਅਜਿਹੀ ਪੰਜਾਬੀ ਫਿਲਮ ਹੁਣ ਤੱਕ ਕਦੇ ਨਹੀਂ ਦੇਖੀ3 ਟੀਜ਼ਰ ਵਿੱਚ ਹੋਰ ਕੀ ਕੁੱਝ ਖਾਸ ਹੈ ਆਓ ਤੁਹਾਨੂੰ ਵੀ ਦੱਸਦੇ ਹਾਂ3
ਸ਼ਾਟਸ:
ਪੰਜਾਬੀ ਫਿਲਮ ’ਚੇਤਾ ਸਿੰਘ’ 1 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਬਾਰੇ ਕਈ ਖਾਸ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਹਨ ਅਤੇ ਇਸ ਫਿਲਮ ਦਾ ਟੀਜ਼ਰ ਵੀ ਬਹੁਤ ਖਾਸ ਹੈ। ਸਭ ਤੋਂ ਪਹਿਲੀ ਖਾਸ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਵਿੱਚ ਮੁੱਖ ਕਿਰਦਾਰ ਵਿੱਚ ਪ੍ਰਿੰਸ ਕੰਵਲਜੀਤ ਦਿਖਾਈ ਦੇ ਰਹੇ ਹਨ। ਜਿਨ੍ਹਾਂ ਨੇ ਵਾਰਨਿੰਗ ਤੇ ਪੰਛੀ ਜੈਸੀਆਂ ਫਿਲਮਾਂ ਵਿੱਚ ਕਾਬਿਲੇ ਤਾਰਿਫ ਅਦਾਕਾਰੀ ਪੇਸ਼ ਕੀਤੀ ਅਤੇ ਪੰਜਾਬੀ ਦਰਸ਼ਕਾਂ ਦੇ ਪਹਿਲੀ ਪਸੰਦ ਬਣ ਗਏ। ਪਰ ਜੇ ਗੱਲ ਕੀਤੀ ਜਾਵੇ ’ਚੇਤਾ ਸਿੰਘ’ ਦੀ ਤਾਂ ਇਸ ਫਿਲਮ ਦੇ ਟੀਜ਼ਰ ਵਿੱਚ ਪ੍ਰਿੰਸ ਕੰਵਲਜੀਤ ਦਾ ਜੋ ਰੂਪ ਦੇਖਣ ਨੂੰ ਮਿਲਿਆ ਹੋ ਪਹਿਲਾਂ ਕਦੇ ਵੀ ਨਹੀਂ ਦੇਖਿਆ ਸੀ।
47 ਸਕਿੰਟਾਂ ਦਾ ਇਹ ਟੀਜ਼ਰ ਤੁਹਾਨੂੰ ਲੂਹਕੰਡੇ ਖੜੇ ਕਰ ਦਵੇਗਾ3ਟੀਜ਼ਰ ਦੀ ਇੱਕ ਇੱਕ ਝਲਕ ਤੁਹਾਡਾ ਦਿਲ ਦਹਿਲਾ ਦਵੇਗੀ। ਜਦੋਂ ਦਰਸ਼ਕਾਂ ਨੇ ਵੀ ਇਹ ਟੀਜ਼ਰ ਪਹਿਲੀ ਵਾਰ ਦੇਖਿਆ ਤਾਂ ਸਭ ਦੇ ਹੋਸ਼ ਹੀ ਉਡ ਗਏ ਸੀ। ਪ੍ਰਿੰਸ ਕੰਵਲਜੀਤ ਦਾ ਕਿਰਦਾਰ ਅਤੇ ਫਿਲਮ ਦਾ ਟੀਜ਼ਰ ਰੂਹ ਨੂੰ ਕੰਬਾ ਦਿੰਦਾ ਹੈ।
ਟੀਜ਼ਰ ਦੀ ਸ਼ੁਰੂਆਤ ਵਿੱਚ ਪਿੰਸ ਕੰਵਲਜੀਤ ਡਾਇਲਾਗ ਬੋਲਦੇ ਸੁਣਾਈ ਦਿੰਦੇ ਹਨ ਅਤੇ ਦੱਸਦੇ ਹਨ ਕਿ ਇਨਸਾਨਾਂ ਦੀ ਬਸਤੀ ਤੋਂ ਦੂਰ ਇੱਕ ਅਜਿਹੀ ਥਾਂ ਜਿਥੇ ਇਨਸਾਨ ਤੋਂ ਜਾਨਵਰ ਬਣੇ ਕੁੱਝ ਰਾਕਸ਼ਸਾਂ ਨੂੰ ਲਿਆਇਆ ਜਾਂਦਾ ਹੈ3 ਨਰਕ ਭੋਗਨ ਲਈ3 ਇਹ ਡਾਇਲਾਗ ਫਿਲਮ ਅਤੇ ਪ੍ਰਿੰਸ ਕੰਵਲਜੀਤ ਦੇ ਕਿਰਦਾਰ ਬਾਰੇ ਕਾਫੀ ਕੁੱਝ ਬਿਆਨ ਕਰ ਜਾਂਦਾ ਹੈ।
ਸਾਡੇ ਸਮਾਜ ਵਿੱਚ ਕਈ ਅਜਿਹੇ ਲੋਕ ਹੁੰਦੇ ਹਨ ਜੋ ਸਿਰਫ ਬੁਰਾਈ ਕਰਦੇ ਹਨ ਅਤੇ ਕੁੱਝ ਅਜਿਹੇ ਹੁੰਦੇ ਹਨ ਜੋ ਜ਼ੁਲਮਾਂ ਦੇ ਸਤਾਏ ਹੁੰਦੇ ਹਨ ਹੋ ਸਕਦਾ ਹੈ ਕਿ ਚੇਤਾ ਸਿੰਘ ਵੀ ਕੁੱਝ ਇਸੇ ਤਰਾਂ ਦਾ ਸਤਾਇਆ ਗਿਆ ਕਿਰਦਾਰ ਹੋਵੇ ਜੋ ਹੁਣ ਉਹਨਾਂ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਵਾਲਾ ਹੈ।
ਖੈਰ ਫਿਲਮ ਦੀ ਕੀ ਕਹਾਣੀ ਹੋਵੇਗੀ ਇਹ ਤਾਂ 1 ਸਤੰਬਰ ਨੂੰ ਸਭ ਦੇ ਸਾਹਮਣੇ ਹੋਵੇਗਾ ਜਦੋਂ ਫਿਲਮ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਜਾਵੇਗੀ। ਪਰ ਇੱਕ ਗੱਲ ਸਾਫ ਹੈ ਕਿ ਫਿਲਮ ਚੇਤਾ ਸਿੰਘ ਹੁਣ ਤੱਕ ਦੀਆਂ ਆਇਆਂ ਪੰਜਾਬੀ ਫਿਲਮਾਂ ਤੋਂ ਬਹੁਤ ਜ਼ਿਆਦਾ ਵੱਖਰੀ ਤੇ ਖਤਰਨਾਕ ਹੋਣ ਵਾਲੀ ਹੈ।
ਤਾਂ ਦਿਲ ਥਾਮ ਕੇ ਇੰਤਜ਼ਾਰ ਕਰੋ ਅਜੇ ਤਾਂ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋਣਾ ਹੈ। ਫਿਲਮ ਚੇਤਾ ਸਿੰਘ ਵਿੱਚ ਤੁਹਾਨੂੰ ਪ੍ਰਿੰਸ ਕੰਵਲਜੀਤ ਤੋਂ ਇਲਾਵਾ ਜਪਜੀ ਖਹਿਰਾ, ਬਲਜਿੰਦਰ ਕੌਰ, ਮਿੰਟੂ ਕਾਪਾ, ਮਹਾਬੀਰ ਭੁੱਲਰ, ਇਰਵੀਨ ਮੀਤ ਕੌਰ, ਸੰਜੂ ਸੋਲੰਕੀ, ਨਗਿੰਦਰ ਗੱਖੜ ਅਤੇ ਗੁਰਪ੍ਰੀਤ ਤੋਤੀ ਸਹਿਤ ਵੱਡੀ ਸਟਾਰਕਾਸਟ ਨਜ਼ਰ ਆਉਣ ਵਾਲੀ ਹੈ।
ਤੁਹਾਨੂੰ ਦੱਸ ਦਈਏ ਕਿ ਫਿਲਮ ਚੇਤਾ ਸਿੰਘ ਦਾ ਸਕ੍ਰਿਨਪਲੇ ਤੇ ਡਾਇਲਾਗਜ਼ ਪ੍ਰਿੰਸ ਕੰਵਲਜੀਤ ਵੱਲੋਂ ਲਿਖੇ ਗਏ ਹਨ। ਇਸ ਫਿਲਮ ਦੀ ਕਹਾਣੀ ਰਾਣਾ ਜੇਥੂਵਾਲ ਤੇ ਗਗਨ ਨੇ ਲਿੱਖੀ ਹੈ। ਫਿਲਮ ਨੂੰ ਆਸ਼ੀਸ਼ ਕੁਮਾਰ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫਿਲਮ ਨੂੰ ਸੁਮੀਤ ਸਿੰਘ ਅਤੇ ਰਣਜੀਤ ਸਿੰਘ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਸਾਗਾ ਸਟੂਡਿਓਜ਼ ਤੇ ਨਾਕਾਸ਼ ਫਿਲਮ ਪ੍ਰੋਡਕਸ਼ਨ ਵੱਲੋਂ ਪੇਸ਼ ਕੀਤੀ ਜਾ ਰਹੀ ਹੈ। ਫਿਲਮ 1 ਸਤੰਬਰ ਨੂੰ ਤੁਹਾਡੇ ਨਜ਼ਦੀਕੀ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋਵੇਗੀ।

Next Story
ਤਾਜ਼ਾ ਖਬਰਾਂ
Share it