Begin typing your search above and press return to search.

ਪੰਜਾਬੀ ਫਿਲਮ ‘ਕੈਰੀ ਆਨ ਜੱਟਾ 3’ 100 ਕਰੋੜ ਦੇ ਕਲੱਬ ’ਚ ਹੋਈ ਸ਼ਾਮਲ

ਚੰਡੀਗੜ੍ਹ : ਪੰਜਾਬੀ ਫਿਲਮ ‘ਕੈਰੀ ਆਨ ਜੱਟਾ 3’ ਪੰਜਾਬੀ ਫਿਲਮ ਇੰਡਸਟਰੀ ਦਾ ਨਵਾਂ ਇਤਿਹਾਸ ਰੱਚਦੇ ਹੋਏ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਚੁੱਕੀ ਹੈ ਜੀ ਹਾਂ ਜਿਥੇ ‘ਕੈਰੀ ਆਨ ਜੱਟਾ 3’ 100 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਬਣੀ ਹੈ ਉਥੇ ਹੀ ਇਸ ਫਿਲਮ ਨੇ ਹੁਣ ਤੱਕ ਦੀਆਂ ਸਾਰੀਆਂ ਪੰਜਾਬੀ ਫਿਲਮਾਂ ਦੇ […]

ਪੰਜਾਬੀ ਫਿਲਮ ‘ਕੈਰੀ ਆਨ ਜੱਟਾ 3’ 100 ਕਰੋੜ ਦੇ ਕਲੱਬ ’ਚ ਹੋਈ ਸ਼ਾਮਲ
X

Editor (BS)By : Editor (BS)

  |  25 July 2023 10:50 AM IST

  • whatsapp
  • Telegram

ਚੰਡੀਗੜ੍ਹ : ਪੰਜਾਬੀ ਫਿਲਮ ‘ਕੈਰੀ ਆਨ ਜੱਟਾ 3’ ਪੰਜਾਬੀ ਫਿਲਮ ਇੰਡਸਟਰੀ ਦਾ ਨਵਾਂ ਇਤਿਹਾਸ ਰੱਚਦੇ ਹੋਏ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਚੁੱਕੀ ਹੈ ਜੀ ਹਾਂ ਜਿਥੇ ‘ਕੈਰੀ ਆਨ ਜੱਟਾ 3’ 100 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਬਣੀ ਹੈ ਉਥੇ ਹੀ ਇਸ ਫਿਲਮ ਨੇ ਹੁਣ ਤੱਕ ਦੀਆਂ ਸਾਰੀਆਂ ਪੰਜਾਬੀ ਫਿਲਮਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਨਵਾਂ ਰਿਕਾਰਡ ਸੈਟ ਕਰ ਦਿੱਤਾ ਹੈ। ਇਸ ਖੁਸ਼ੀ ਨੂੰ ਐਕਟਰ, ਡਾਇਰੈਕਟਰ, ਪ੍ਰੋਡਿਊਸਰ ਤੇ ਸਿੰਗਰ ਗਿੱਪੀ ਗਰੇਵਾਲ ਨੇ ਆਪਣੇ ਸਾਰੇ ਚਾਹੁਣ ਵਾਲਿਆਂ ਨਾਲ ਇੱਕ ਵੀਡੀਓ ਰਾਹੀ ਸਾਂਝਾ ਕੀਤਾ ਹੈ।
ਜਦੋਂ ਤੋਂ ਪੰਜਾਬੀ ਸਿਨੇਮਾ ਦੋਬਾਰਾ ਰਿਵਾਈਵ ਹੋਇਆ ਉਸ ਸਮੇਂ ਤੋਂ ਹੀ ਗਿੱਪੀ ਗਰੇਵਾਲ ਦਾ ਪੰਜਾਬੀ ਇੰਡਸਟਰੀ ਵਿੱਚ ਡੰਕਾ ਬੋਲਦਾ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਾਲ 2012 ਵਿੱਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਫਿਲਮ ’ਕੈਰੀ ਆਨ ਜੱਟਾ’ ਨੇ ਪੰਜਾਬੀ ਇੰਡਟਰੀ ਦੀ ਨੁਹਾਰ ਬਦਲ ਦਿੱਤੀ ਸੀ ਅਤੇ ਇਸਦੇ ਨਾਲ ਹੀ ਪੰਜਾਬੀ ਫਿਲਮਾਂ ਲਈ ਰਾਹ ਖੋਲ ਦਿੱਤਾ ਸੀ। ਉਸ ਤੋਂ ਬਾਅਦ ‘ਕੈਰੀ ਆਨ ਜੱਟਾ 2’ ਸਾਲ 2018 ਵਿੱਚ ਰਿਲੀਜ਼ ਕੀਤੀ ਗਈ ਜੋ ਕਿ ਉਸ ਸਮੇਂ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ। ਇਹ ਉਹ ਫਿਲਮ ਸੀ ਜਿਸਦੀ ਕਮਾਈ ਦਾ ਰਿਕਾਰਡ ਖੁਦ ਗਿੱਪੀ ਗਰੇਵਾਲ ਦੀਆਂ ਹੀ ਬਾਕੀ ਦੀਆਂ ਫਿਲਮਾਂ ਤੋੜ ਨਹੀਂ ਪਾ ਰਹੀਆਂ ਸਨ। ਜਿਸ ਤੋਂ ਬਾਅਦ ਹੁਣ ‘ਕੈਰੀ ਆਨ ਜੱਟਾ 3’ ਨੇ ਉਹ ਕਰ ਦਿਖਾਇਆ ਅਤੇ 100 ਕਰੋੜ ਕਮਾਉਣ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ। ਹਾਲਾਂਕਿ ਫਿਲਮ ਅਜੇ ਵੀ ਸਿਨੇਮਾ ਘਰਾਂ ਵਿੱਚ ਲੱਗੀ ਹੋਈ ਹੈ।
ਇਸ ਤੋਂ ਇਲਾਵਾ ‘ਕੈਰੀ ਆਨ ਜੱਟ 3’ ਨੇ ਕੁੱਝ ਹੋਰ ਰਿਕਾਰਡ ਵੀ ਆਪਣੇ ਨਾਮ ਕੀਤੇ ਹਨ ਜਿਵੇਂ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਆਪਨਿੰਗ ਇਸ ਫਿਲਮ ਨੂੰ ਮਿਲੀ। ਸਿਨੇਮਾ ਘਰਾਂ ਵਿੱਚ ਪਹਿਲੇ ਹੀ ਦਿਨ ਫਿਲਮ ਨੇ 10 ਕਰੋੜ 12 ਲੱਖ ਦੀ ਕਮਾਈ ਕੀਤੀ ਸੀ। ਇਹ ਪਹਿਲੀ ਪੰਜਾਬੀ ਫਿਲਮ ਸੀ ਜਿਸਦੇ ਚਿਨਈ ਵਿੱਚ ਵੀ ਸ਼ੋਅਜ਼ ਹਾਉਸ ਫੁੱਲ ਗਏ ਸੀ। ਇਸ ਤੋਂ ਇਲਾਵਾ 35 ਦੇ ਕਰੀਬ ਦੇਸ਼ਾਂ ਵਿੱਚ ਰਿਲੀਜ਼ ਹੋਣ ਵਾਲੀ ਵੀ ਪਹਿਲੀ ਫਿਲਮ ਬਣੀ। ਪਹਿਲੀ ਪੰਜਾਬੀ ਫਿਲਮ ਜਿਸ ਦਾ ਟ੍ਰੇਲਰ ਆਮਿਰ ਖਾਨ ਵੱਲੋਂ ਲਾਂਚ ਕੀਤਾ ਗਿਆ ਇਸ ਤੋਂ ਇਲਾਵਾ ਪਹਿਲੀ ਪੰਜਾਬੀ ਫਿਲਮ ਜਿਸਦੀ ਪ੍ਰਮੋਸ਼ਨ ਬਿੱਗ ਬੌਸ ਦੇ ਵਿੱਚ ਕੀਤੀ ਗਈ ਹੈ।

ਹੁਣ ਗੱਲ ਕਰਦੇ ਹਾਂ ਕਿ ਕੈਰੀ ਆਨ ਜੱਟਾ 3 ਆਖਿਰਕਾਰ ਇਹ ਕਿਵੇਂ ਕਰ ਪਾਈ। ਸਭ ਤੋਂ ਪਹਿਲਾਂ ਫਾਇਦਾ ਇਸ ਫਿਲਮ ਨੂੰ ਪਿਛਲੀਆਂ ਦੋ ਫਿਲਮਾਂ ਕੈਰੀ ਆਨ ਜੱਟਾ 1 ਅਤੇ 2 ਦੀ ਕਾਮਿਆਬੀ ਦਾ ਮਿਲਿਆ। ਕੈਰੀ ਆਨ ਜੱਟਾ ਆਪਣੇ ਆਪ ਵਿੱਚ ਇੱਕ ਬਰੈਂਡ ਬਣ ਚੁੱਕਿਆ ਹੈ। ਇਸ ਫਰੰਚਾਇਜ਼ੀ ਨੂੰ ਪੰਜਾਬੀ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਹੈ। ਸੋ ਦਰਸ਼ਕ ਇਸ ਫਿਲਮ ਨੂੰ ਦੇਖਣ ਦਾ ਮਨ ਪਹਿਲਾਂ ਹੀ ਬਣਾ ਚੁੱਕੇ ਸੀ। ਦੂਜਾ ਕਾਰਨ ਬਣਿਆ ਫਿਲਮ ਦੀ ਲੁਕੇਸ਼ਨ ਅਤੇ ਲੁੱਕ, ਫਿਲਮ ਨੂੰ ਬਹੁਤ ਹੀ ਗ੍ਰੈਂਡ ਲੁਕੇਸ਼ਨਜ਼ ਅਤੇ ਗ੍ਰੈਂਡ ਵਿਜ਼ੁਅਲਜ਼ ਅਤੇ ਐਕਟਰਜ਼ ਦੀ ਵਧੀਆਂ ਡਰੈਸਿੰਗ ਨਾਲ ਪੇਸ਼ ਕੀਤਾ ਗਿਆ। ਜਿਸਦੇ ਨਾਲ ਫਿਲਮ ਦਾ ਦਰਜਾ ਬਹੁਤ ਵੱਡਾ ਬਣ ਗਿਆ। ਤੀਜਾ ਕਰਨ ਬਣਿਆ ਫਿਲਮ ਦਾ ਮਿਉਜ਼ਿਕ ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਇਸ ਦਾ ਮਿਊਜ਼ਿਕ ‘ਜਾਨੀ’ ਵੱਲੋਂ ਤਿਆਰ ਕੀਤਾ ਗਿਆ ਸੀ। ਚੌਥਾ ਕਾਰਨ ਫਿਲਮ ਦੀ ਸਟਾਰਕਾਸਟ ਫਿਲਮ ਵਿੱਚ ਜਿੰਨੇ ਵੀ ਐਕਟਰਜ਼ ਨੇ ਕੰਮ ਕੀਤਾ ਉਹਨਾਂ ਸਭ ਦੀ ਬਹੁਤ ਵੱਡੀ ਫੈਨ ਫੋਲੋਇੰਗ ਹੈ। ਪੰਜਵਾਂ ਕਾਰਨ ਬਣਿਆ ਆਮਿਰ ਖਾਨ ਵੱਲੋਂ ਟ੍ਰੇਲਰ ਰਿਲੀਜ਼ ਕਰਨਾ3 ਜਿਹੜੇ ਲੋਕ ਪੰਜਾਬੀ ਫਿਲਮਾਂ ਬਾਰੇ ਨਹੀਂ ਵੀ ਜਾਣਦੇ ਸੀ ਆਮਿਰ ਖਾਨ ਕਾਰਨ ਫਿਲਮ ਨੇ ਉਹਨਾਂ ਦਰਸ਼ਕਾਂ ਤੱਕ ਵੀ ਪਹੁੰਚ ਬਣਾਈ। 6ਵਾਂ ਕਾਰਨ ਬਣਿਆ ਫਿਲਮ ਦੀ ਮੈਸਿਵ ਪ੍ਰਮੋਸ਼ਨ ਦੇਸ਼ ਵਿਦੇਸ਼ ਤੱਕ ਗਿੱਪੀ ਗਰੇਵਾਲ ਤੇ ਉਹਨਾਂ ਦੀ ਟੀਮ ਨੇ ਰੱਜ ਕੇ ਪ੍ਰਮੋਸ਼ਨ ਕੀਤੀ। ਇਸ ਫਿਲਮ ਦੀ ਪ੍ਰਮੋਸ਼ਨ ਲਗਭਗ 3 ਮਹੀਨੇ ਚੱਲੀ।

7ਵਾਂ ਕਾਰਨ ਬਣਿਆ ਫਿਲਮ ਨੂੰ 35 ਦੇਸ਼ਾਂ ਦੀ ਸਕ੍ਰੀਨਜ਼ ਤੇ ਰਿਲੀਜ਼ ਕਰਨਾ। ਜ਼ਾਹਿਰ ਗੱਲ ਹੈ ਜਿੰਨੇ ਜ਼ਿਆਦਾ ਸ਼ੋਅਜ਼ ਹੋਣਗੇ ਉਨ੍ਹੀ ਹੀ ਆਡਿਆਂਸ ਫਿਲਮ ਦੇਖ ਪਾਏਗੀ। 8ਵਾਂ ਕਾਰਨ ਬਣਿਆ ਜਿਹੜੇ ਵੀ ਦੇਸ਼ ਵਿੱਚ ਫਿਲਮ ਲੱਗੀ ਉਥੋਂ ਦੀ ਭਾਸ਼ਾ ਵਿੱਚ ਸੱਬਟਾਈਟਲ ਹੋਣਾ ਜਿਸ ਨਾਲ ਜਿੜੇ ਦਰਸ਼ਕਾਂ ਨੂੰ ਪੰਜਾਬੀ ਨਹੀਂ ਵੀ ਆਉਂਦੀ ਉਹ ਵੀ ਫਿਲਮ ਦੇਖ ਪਾਏ।
9ਵਾਂ ਕਾਰਨ ਫਿਲਮ ਸਹੀ ਸਮੇਂ ਤੇ ਰਿਲੀਜ਼ ਕਰਨਾ। ਤੁਸੀਂ ਅਕਸਰ ਦੇਖਿਆ ਹੋਣਾ ਬਾਲੀਵੁੱਡ ਫਿਲਮਾਂ ਇਦ ਜਾਂ ਦਿਵਾਲੀ ਮੌਕੇ ਰਿਲੀਜ਼ ਹੁੰਦੀਆਂ ਨੇ ਕਿਉਂਕੀ ਲਾਂਗ ਵਿਕੈਂਡ ਹੁੰਦਾ ਹੈ ਲੋਕੀ ਆਪਣੇ ਪਰਿਵਾਰਾਂ ਨਾਲ ਫਿਲਮ ਦੇਖਣ ਜਾਂਦੇ ਹਨ ਤੇ ਇਸ ਵਰ 29 ਜੂਨ ਨੂੰ ਇਦ ਮੌਕੇ ਕੈਰੀ ਆਨ ਜੱਟਾ 3 ਨੇ ਇਹ ਬਾਜ਼ੀ ਮਾਰੀ। 10ਵਾਂ ਕਾਰਨ ਪਾਕਿਸਤਾਨ ਵਿੱਚ ਫਿਲਮ ਦਾ ਰਿਲੀਜ਼ ਹੋਣਾ। ਪਾਕਿਸਤਾਨ ਵਿੱਚ ਗਿੱਪੀ ਗਰੇਵਾਲ ਦੇ ਬਹੁਤ ਫੈਨਜ਼ ਹਨ ਪਰ ਪਾਕਿਸਤਾਨ ਵਿੱਚ ਹਰ ਫਿਲਮ ਰਿਲੀਜ਼ ਨਹੀਂ ਹੋ ਪਾਉਂਦੀ ਪਰ ਕੈਰੀ ਆਨ ਜੱਟਾ 3 ਨੂੰ ਪਾਕਿਸਤਾਨ ਤੋਂ ਚੰਗਾ ਰਿਸਪਾਂਸ ਮਿਲਿਆ। ਇਹਨਾਂ ਸਾਰੇ ਕਾਰਨਾ ਤੋਂ ਵੀ ਵਧਕੇ ਫਿਲਮ ‘ਕੈਰੀ ਆਨ ਜੱਟਾ 3’ ਇਕ ਚੰਗੀ ਇੰਟਰਟੇਨਮੈਂਟ ਵਾਲੀ ਫਿਲਮ ਹੈ। ਕਿਉਂਕੀ ਜੇ ਫਿਲਮ ਚੰਗੀ ਨਹੀਂ ਤਾਂ ਹੋ ਸਕਦਾ ਹੈ ਤੁਸੀਂ ਬਾਕੀ ਸਭ ਕੁੱਝ ਕਰਕੇ ਦਰਸ਼ਕਾਂ ਨੂੰ ਪਹਿਲੇ ਦਿਨ ਸਿਨੇਮਾ ਘਰਾਂ ਵਿੱਚ ਖਿੱਚ ਲਿਆਓ ਪਰ ਬਾਅਦ ਵਿੱਚ ਦਰਸ਼ਕ ਫਿਲਮ ਨੂੰ ਨਕਾਰ ਸਕਦੇ ਹਨ। ਆਦਿਪੁਰਸ਼ ਇਨ੍ਹਾਂ ਦਿਨੀ ਇਸ ਗੱਲ ਦੀ ਚੰਗੀ ਉਧਾਰਨ ਹੈ। ਇਸ ਲਈ ‘ਕੈਰੀ ਆਨ ਜੱਟਾ 3’ ਜੇਕਰ ਇੱਕ ਚੰਗੀ ਫਿਲਮ ਹੈ ਤਾਂ ਹੀ ਇਥੋਂ ਤੱਕ ਪਹੁੰਚ ਪਾਈ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਅਤੇ ਸਭ ਤੋਂ ਵੱਡੀ ਚੀਜ਼ ਹੈ ਪਾਜ਼ਿਟਿਵੀਟੀ

ਜੋ ਕਿ ਗਿੱਪੀ ਗਰੇਵਾਲ ਵਿੱਚ ਅਤੇ ਉਹਨਾਂ ਦੀ ਪੂਰੀ ਟੀਮ ਵਿੱਚ ਨਜ਼ਰ ਆਉਂਦੀ ਹੈ। ਜੋ ਫੈਨਜ਼ ਅਤੇ ਦਰਸ਼ਕਾਂ ਨੂੰ ਉਨ੍ਹਾਂ ਵੱਲ ਆਕਰਸ਼ਿਤ ਕਰਦੀ ਹੈ ਕਿਸੇ ਵੀ ਸਟਾਰ ਦੇ ਕਾਮਿਆਬ ਹੋਣ ਲਈ ਇਹ ਸਭ ਤੋਂ ਅਹਿਮ ਚੀਜ਼ ਹੇ।
ਸੋ ਹਮਦਰਦ ਮੀਡੀਆ ਗਰੁਪ ਵੱਲੋਂ ਵੀ ਗਿੱਪੀ ਗਰੇਵਾਲ ਤੇ ਕੈਰੀ ਆਨ ਜੱਟਾ 3 ਦੀ ਪੂਰੀ ਟੀਮ ਨੂੰ ਇਸ ਕਾਮਿਆਬੀ ਲਈ ਵਧਾਈ ਤੇ ਜੇਕਰ ਤੁਸੀਂ ਹੁਣ ਤੱਕ ਕੈਰੀ ਆਨ ਜੱਟਾ 3 ਨਹੀਂ ਦੇਖੀ ਤਾਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖ ਕੇ ਆ ਸਕਦੇ ਹੋ ਫਿਲਮ ਅਜੇ ਵੀ ਸਿਨੇਮਾ ਘਰਾਂ ਵਿੱਚ ਸਫਲਤਾਪੁਰਵਕ ਚੱਲ ਰਹੀ ਹੈ।

ਚੰਡੀਗੜ੍ਹ ਤੋਂ ਸ਼ੇਖਰਾ ਰਾਏ

Next Story
ਤਾਜ਼ਾ ਖਬਰਾਂ
Share it