ਪੰਜਾਬੀ ਗਾਇਕ ਕਰਨ ਔਜਲਾ ਨੇ ਸੋਸ਼ਲ ਮੀਡੀਆ ਤੋਂ ਪੋਸਟਾਂ ਹਟਾਈਆਂ
ਚੰਡੀਗੜ੍ਹ, 23 ਜੂਨ, ਹ.ਬ. : ਪੰਜਾਬ ਦੇ ਮਸ਼ਹੂਰ ਅਤੇ ਵਿਵਾਦਾਂ ਵਿਚ ਰਹੇ ਗਾਇਕ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਕਰਨ ਔਜਲਾ ਨੇ ਇੰਸਟਾਗ੍ਰਾਮ ’ਤੇ ਆਪਣੀ ਫੋਟੋ ਵੀ ਹਟਾ ਦਿੱਤੀ ਹੈ। ਪ੍ਰੋਫਾਈਲ ਫੋਟੋ ਦੀ ਥਾਂ ’ਤੇ ਲੋਡਿੰਗ ਲੋਗੋ ਲਗਾਇਆ ਗਿਆ ਹੈ। ਕਰਨ ਔਜਲਾ ਦੀ ਇਸ ਹਰਕਤ ਤੋਂ ਉਨ੍ਹਾਂ […]

By : Editor (BS)
ਚੰਡੀਗੜ੍ਹ, 23 ਜੂਨ, ਹ.ਬ. : ਪੰਜਾਬ ਦੇ ਮਸ਼ਹੂਰ ਅਤੇ ਵਿਵਾਦਾਂ ਵਿਚ ਰਹੇ ਗਾਇਕ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਕਰਨ ਔਜਲਾ ਨੇ ਇੰਸਟਾਗ੍ਰਾਮ ’ਤੇ ਆਪਣੀ ਫੋਟੋ ਵੀ ਹਟਾ ਦਿੱਤੀ ਹੈ। ਪ੍ਰੋਫਾਈਲ ਫੋਟੋ ਦੀ ਥਾਂ ’ਤੇ ਲੋਡਿੰਗ ਲੋਗੋ ਲਗਾਇਆ ਗਿਆ ਹੈ। ਕਰਨ ਔਜਲਾ ਦੀ ਇਸ ਹਰਕਤ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਭੰਬਲਭੂਸੇ ਵਿਚ ਹਨ। ਹਾਲਾਂਕਿ ਕਰਨ ਔਜਲਾ ਨੇ ਅਜੇ ਤੱਕ ਆਪਣੇ ਫੇਸਬੁੱਕ ਪੇਜ ਤੋਂ ਕੋਈ ਪੋਸਟ ਨਹੀਂ ਹਟਾਈ ਹੈ। ਫੇਸਬੁੱਕ ’ਤੇ ਆਖਰੀ ਪੋਸਟ ਉਨ੍ਹਾਂ ਨੇ 20 ਜੂਨ ਨੂੰ ਪੰਜਾਬੀ ਗਾਇਕ ਸ਼ੈਰੀ ਮਾਨ ਦੀ ਸਵੈਗ ਐਲਬਮ ਦਾ ਲਿੰਕ ਪਾਇਆ ਹੈ। ਜਦਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ 20 ਮਈ ਨੂੰ ਉਨ੍ਹਾਂ ਨੇ ਫੇਸਬੁੱਕ ’ਤੇ ਆਪਣੀ ਫੋਟੋ ਪੋਸਟ ਕਰਕੇ ਲਿਖਿਆ ਸੀ, ‘ਮੇਰਾ ਰੱਬ ਮੇਰੇ ਨਾਲ ਹੈ ਉਦਾਂ ਦੇਖਣ ਨੂੰ ਕੱਲਾਂ ਹਾਂ’।
ਹਾਲ ਹੀ ’ਚ ਵਿਦੇਸ਼ ’ਚ ਇਕ ਸ਼ੋਅ ਦੌਰਾਨ ਕਰਨ ਔਜਲਾ ਨੂੰ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਦੇ ਭਰਾ ਨਾਲ ਦੇਖਿਆ ਗਿਆ। ਕਰਨ ਔਜਲਾ ਅਤੇ ਸ਼ੈਰੀ ਮਾਨ ਲਾਰੈਂਸ ਦੇ ਭਰਾ ਅਨਮੋਲ ਨਾਲ ਇੱਕ ਸਟੇਜ ਸ਼ੋਅ ਵਿੱਚ ਨੱਚਦੇ ਨਜ਼ਰ ਆਏ। ਇਸ ਤੋਂ ਬਾਅਦ ਕਰਨ ਔਜਲਾ ਵੀ ਏਜੰਸੀਆਂ ਦੇ ਨਿਸ਼ਾਨੇ ’ਤੇ ਰਹੇ ਅਤੇ ਉਨ੍ਹਾਂ ਤੋਂ ਪੁੱਛਗਿੱਛ ਵੀ ਕੀਤੀ ਗਈ।


