ਪੰਜਾਬੀ ਗਾਇਕਾ ਮਿਸ ਪੂਜਾ ’ਤੇ ਦਰਜ ਐਫਆਈਆਰ ਰੱਦ
ਚੰਡੀਗੜ੍ਹ, 3 ਜੂਨ, ਹ.ਬ. : ਪੰਜਾਬੀ ਗਾਇਕਾ ਮਿਸ ਪੂਜਾ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਸੀ। ਜਿਸ ਕਾਰਨ ਉਹ ਲਗਾਤਾਰ ਸੁਰਖੀਆਂ ਵਿੱਚ ਚੱਲ ਰਹੀ ਹੈ। ਦਰਅਸਲ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮਿਸ ਪੂਜਾ ਸਣੇ ਅਦਾਕਾਰ ਹਰੀਸ਼ ਵਰਮਾ ਅਤੇ ਹੋਰਾ ਖ਼ਿਲਾਫ਼ ਐਫ.ਆਈ.ਆਰ ਦਰਜ ਕੀਤੀ ਗਈ ਸੀ। ਇਹ ਮਾਮਲਾ ਸਾਲ 2018 ਵਿੱਚ ਆਏ ਉਨ੍ਹਾਂ ਦੇ ਗੀਤ ਜੀਜੂ […]
By : Editor (BS)
ਚੰਡੀਗੜ੍ਹ, 3 ਜੂਨ, ਹ.ਬ. : ਪੰਜਾਬੀ ਗਾਇਕਾ ਮਿਸ ਪੂਜਾ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਸੀ। ਜਿਸ ਕਾਰਨ ਉਹ ਲਗਾਤਾਰ ਸੁਰਖੀਆਂ ਵਿੱਚ ਚੱਲ ਰਹੀ ਹੈ। ਦਰਅਸਲ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮਿਸ ਪੂਜਾ ਸਣੇ ਅਦਾਕਾਰ ਹਰੀਸ਼ ਵਰਮਾ ਅਤੇ ਹੋਰਾ ਖ਼ਿਲਾਫ਼ ਐਫ.ਆਈ.ਆਰ ਦਰਜ ਕੀਤੀ ਗਈ ਸੀ। ਇਹ ਮਾਮਲਾ ਸਾਲ 2018 ਵਿੱਚ ਆਏ ਉਨ੍ਹਾਂ ਦੇ ਗੀਤ ਜੀਜੂ ਨਾਲ ਜੁੜਿਆ ਸੀ। ਜਾਣਕਾਰੀ ਮੁਤਾਬਕ ਮਿਊਜ਼ਿਕ ਵੀਡੀਓ ‘ਜੀਜੂ’ ’ਚ ਯਮਰਾਜ ਨੂੰ ਸ਼ਰਾਬੀ ਪਤੀ ਦੇ ਰੂਪ ਵਿਚ ਦਿਖਾ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਦਾਇਰ ਐਫਆਈਆਰ ਦਰਜ ਕੀਤੀ ਗਈ ਸੀ। ਪਰ ਹੁਣ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰਦੇ ਹੋਏ ਐਫ.ਆਈ.ਆਰ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੇਠਲੀ ਅਦਾਲਤ ਦੀ ਕਾਰਵਾਈ ਵਿੱਚ ਵੀ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ।