ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਦਾ ਬਾਲੀਵੁੱਡ ’ਚ ਵੱਡਾ ਬ੍ਰੇਕ
ਮੁੰਬਈ, 7 ਅਗਸਤ (ਸ਼ੇਖਰ) : ਅਦਾਕਾਰਾ ਵਾਮਿਕਾ ਗੱਬੀ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਵਾਮਿਕਾ ਗੱਬੀ ਬਹੁਤ ਜਲਦ ਤੁਹਾਨੂੰ ਬਾਲੀਵੁੱਡ ਐਕਟਰ ਵਰੁਣ ਧਵਨ ਦੇ ਆਪਾਜ਼ਿਟ ਦਿਖਾਈ ਦੇਣ ਵਾਲੀ ਹੈ। ਇਸ ਤੋਂ ਵੀ ਖਾਸ ਗੱਲ ਇਹ ਹੈ ਕਿ ਵਾਮਿਕਾ ਅਤੇ ਵਰੁਣ ਧਵਨ ਦੀ ਇਹ ਫਿਲਮ ਨਿਰਮਾਤਾ ਐਟਲੀ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਵੱਲੋਂ ਬਣਾਈ ਜਾ ਰਹੀ ਹੈ। […]
By : Editor (BS)
ਮੁੰਬਈ, 7 ਅਗਸਤ (ਸ਼ੇਖਰ) : ਅਦਾਕਾਰਾ ਵਾਮਿਕਾ ਗੱਬੀ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਵਾਮਿਕਾ ਗੱਬੀ ਬਹੁਤ ਜਲਦ ਤੁਹਾਨੂੰ ਬਾਲੀਵੁੱਡ ਐਕਟਰ ਵਰੁਣ ਧਵਨ ਦੇ ਆਪਾਜ਼ਿਟ ਦਿਖਾਈ ਦੇਣ ਵਾਲੀ ਹੈ। ਇਸ ਤੋਂ ਵੀ ਖਾਸ ਗੱਲ ਇਹ ਹੈ ਕਿ ਵਾਮਿਕਾ ਅਤੇ ਵਰੁਣ ਧਵਨ ਦੀ ਇਹ ਫਿਲਮ ਨਿਰਮਾਤਾ ਐਟਲੀ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਵੱਲੋਂ ਬਣਾਈ ਜਾ ਰਹੀ ਹੈ। ਸੋ ਆਓ ਤੁਹਾਨੂੰ ਇਸ ਫਿਲਮ ਅਤੇ ਵਾਮਿਕਾ ਦੇ ਫਿਲਮੀ ਕਰੀਅਰ ਨਾਲ ਜੁੜੀਆਂ ਕੁੱਝ ਖਾਸ ਗੱਲਾਂ ਦੱਸਦੇ ਹਾਂ।
ਵਾਮਿਕਾ ਗੱਬੀ ਜੋ ਕਿ ਇੱਕ ਵਰਸਟਾਇਲ ਐਕਟਰਸ ਹੈ। 7 ਅਪ੍ਰੈਲ ਨੂੰ ਰਿਲੀਜ਼ ਹੋਈ ਵੈੱਬ ਸੀਰੀਜ਼ ’ਜੁਬਲੀ’ ਦੇ ਵਿੱਚ ਵਾਮਿਕਾ ਨੇ ਬਹੁਤ ਹੀ ਸ਼ਾਨਦਾਰ ਅਦਾਕਾਰੀ ਪੇਸ਼ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਵਾਰੀ ਫਿਰ ਤੋਂ ਉਸਦੀਆਂ ਤਰੀਫਾਂ ਕਰਨ ਦਾ ਮੌਕਾ ਦਿੱਤਾ। ’ਜੁਬਲੀ’ ਵਿੱਚ ਉਸਦੀ ਸ਼ਾਨਦਾਰ ਅਦਾਕਾਰੀ ਨੂੰ ਦੇਖਦੇ ਹੋਏ ਉਸਨੂੰ ਹੁਣ ਇੱਕ ਹੋਰ ਨਵਾਂ ਪ੍ਰੋਜੈਕਰ ਆਫ਼ਰ ਕੀਤਾ ਗਿਆ ਹੈ ਜਿਸ ਵਿੱਚ ਵਾਮਿਕਾ ਗੱਬੀ ਪਹਿਲੀ ਵਾਰ ਵਰੁਣ ਧਵਨ ਦੇ ਨਾਲ ਸਕ੍ਰੀਨ ਸ਼ੇਅਰ ਕਰਦੀ ਦਿਖਾਈ ਦੇਣ ਵਾਲੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਫਿਲਮ ਨੂੰ ਫਿਲਮ ਨਿਰਮਾਤਾ ਐਟਲੀ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਦੁਆਰਾ ਬਣਾਇਆ ਜਾ ਰਿਹਾ ਹੈ।
ਜੀ ਹਾਂ ਵਾਮਿਕਾ ਅਤੇ ਵਰੁਣ ਦੀ ਫਿਲਮ ’ਏ ਫਾਰ ਐਪਲ ਸਟੂਡੀਓਜ਼’ ਦੇ ਬੈਨਰ ਹੇਠ ਐਟਲੀ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਦੁਆਰਾ ਬਣਾਈ ਜਾਵੇਗੀ। ਇਸਦੇ ਨਾਲ ਹੀ ਇਸ ਫਿਲਮ ਦੀ ਮੁਰਾਦ ਖੇਤਾਨੀ ਦੇ ਸਿਨੇ1 ਸਟੂਡੀਓਜ਼ ਨਾਲ ਵੀ ਸਾਂਝੇਦਾਰੀ ਹੋਵੇਗੀ। ਹਾਲਾਂਕਿ ਇਸ ਪ੍ਰੋਜੈਕਟ ਦਾ ਟਾਈਟਲ ਅਜੇ ਸਾਹਮਣੇ ਨਹੀਂ ਆਇਆ ਹੈ। ਪਰ, ਇਸ ਨੂੰ ਕਲਿਸ ਦੁਆਰਾ ਨਿਰਦੇਸ਼ਿਤ ਕੀਤਾ ਜਾਂਦਾ ਹੈ, ਜੋ ਆਪਣੀ 2019 ਦੀ ਤਾਮਿਲ ਫਿਲਮ ’ਕੀ’ ਲਈ ਜਾਣਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ 31 ਮਈ 2024 ਨੂੰ ਰਿਲੀਜ਼ ਹੋਵੇਗੀ।