ਪ੍ਰਵਾਸੀਆਂ ’ਤੇ ਮੇਹਰਬਾਨ ਹੋਈ ਅਮਰੀਕਾ ਸਰਕਾਰ
ਫ਼ੌਜ ’ਚ ਭਰਤੀ ਹੋਣ ਵਾਲਿਆਂ ਨੂੰ ਦੇਵੇਗੀ ਨਾਗਰਿਕਤਾ ਵਾਸ਼ਿੰਗਟਨ, 12 ਜੂਨ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਨੇ ਭਾਰਤੀਆਂ ਸਣੇ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਕਰ ਲਈ ਹੈ। ਦਰਅਸਲ, ਅਮਰੀਕਾ ਸਰਕਾਰ ਉਨ੍ਹਾਂ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣ ਜਾ ਰਹੀ ਹੈ, ਜਿਹੜੇ ਫ਼ੌਜ ਵਿੱਚ ਭਰਤੀ ਹੋਣ ਦੀ […]
By : Editor (BS)
ਫ਼ੌਜ ’ਚ ਭਰਤੀ ਹੋਣ ਵਾਲਿਆਂ ਨੂੰ ਦੇਵੇਗੀ ਨਾਗਰਿਕਤਾ
ਵਾਸ਼ਿੰਗਟਨ, 12 ਜੂਨ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਨੇ ਭਾਰਤੀਆਂ ਸਣੇ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਕਰ ਲਈ ਹੈ। ਦਰਅਸਲ, ਅਮਰੀਕਾ ਸਰਕਾਰ ਉਨ੍ਹਾਂ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣ ਜਾ ਰਹੀ ਹੈ, ਜਿਹੜੇ ਫ਼ੌਜ ਵਿੱਚ ਭਰਤੀ ਹੋਣ ਦੀ ਇੱਛਾ ਰੱਖਦੇ ਨੇ।
ਦਰਅਸਲ, ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ‘ਅਮਰੀਕਾ’ ਇਨ੍ਹਾਂ ਦਿਨੀਂ ਆਰਮੀ ਅਤੇ ਏਅਰ ਫੋਰਸ ਵਿੱਚ ਜਵਾਨਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਇਸ ਲਈ ਇਸ ਦੇਸ਼ ਨੇ ਪ੍ਰਵਾਸੀਆਂ ਨੂੰ ਫੌਜ ਵਿੱਚ ਭਰਤੀ ਕਰਨ ਦਾ ਫ਼ੈਸਲਾ ਕੀਤਾ ਹੈ, ਪਰ ਇਹ ਸਹੂਲਤ ਉਨ੍ਹਾਂ ਪ੍ਰਵਾਸੀਆਂ ਨੂੰ ਮਿਲੇਗੀ, ਜੋ ਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਰਹਿ ਰਹੇ ਨੇ।