Begin typing your search above and press return to search.

ਪ੍ਰਭਾਸ ਤੇ ਦੀਪਿਕਾ ਪਾਦੁਕੋਣ ਦੀ ਫਿਲਮ ਦਾ ਟੀਜ਼ਰ ਹੋਇਆ ਰਿਲੀਜ਼

ਮੁੰਬਈ, 21 ਜੁਲਾਈ (ਸ਼ੇਖਰ ਰਾਏ) : ਸਾਊਥ ਦੀ ਫਿਲਮ ਪ੍ਰੋਜੈਕਟ ਕੇ ਤੋਂ ਅਦਾਕਾਰ ਪ੍ਰਭਾਸ ਦੀ ਪਹਿਲੀ ਝਲਕ ਦੀ ਨਿਖੇਦੀ ਹੋਣ ਤੋਂ ਬਾਅਦ ਫਿਲਮ ਦੇ ਮੇਕਰਜ਼ ਵੱਲੋਂ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਜਿਸ ਤੋਂ ਬਾਅਦ ਪ੍ਰਭਾਸ ਦੀ ਲੁੱਕ ਤੋਂ ਨਿਰਾਸ਼ ਹੋਏ ਦਰਸ਼ਕਾਂ ਨੂੰ ਥੋੜੀ ਰਾਹਤ ਤਾਂ ਜ਼ਰੂਰ ਮਿਲੀ ਹੋਵੇਗੀ ਜੀ ਹਾਂ ਕਿਉਂਕੀ ਫਿਲਮ ਦਾ ਟੀਜ਼ਰ […]

ਪ੍ਰਭਾਸ ਤੇ ਦੀਪਿਕਾ ਪਾਦੁਕੋਣ ਦੀ ਫਿਲਮ ਦਾ ਟੀਜ਼ਰ ਹੋਇਆ ਰਿਲੀਜ਼
X

Editor (BS)By : Editor (BS)

  |  25 July 2023 5:45 AM GMT

  • whatsapp
  • Telegram


ਮੁੰਬਈ, 21 ਜੁਲਾਈ (ਸ਼ੇਖਰ ਰਾਏ) : ਸਾਊਥ ਦੀ ਫਿਲਮ ਪ੍ਰੋਜੈਕਟ ਕੇ ਤੋਂ ਅਦਾਕਾਰ ਪ੍ਰਭਾਸ ਦੀ ਪਹਿਲੀ ਝਲਕ ਦੀ ਨਿਖੇਦੀ ਹੋਣ ਤੋਂ ਬਾਅਦ ਫਿਲਮ ਦੇ ਮੇਕਰਜ਼ ਵੱਲੋਂ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਜਿਸ ਤੋਂ ਬਾਅਦ ਪ੍ਰਭਾਸ ਦੀ ਲੁੱਕ ਤੋਂ ਨਿਰਾਸ਼ ਹੋਏ ਦਰਸ਼ਕਾਂ ਨੂੰ ਥੋੜੀ ਰਾਹਤ ਤਾਂ ਜ਼ਰੂਰ ਮਿਲੀ ਹੋਵੇਗੀ ਜੀ ਹਾਂ ਕਿਉਂਕੀ ਫਿਲਮ ਦਾ ਟੀਜ਼ਰ ਦੇਖਣ ਵਿੱਚ ਸ਼ਾਨਦਾਰ ਹੈ ਅਤੇ ਜਿਸ ਤਰੀਕੇ ਨਾਲ ਇੱਕ ਸਾਇੰਸ ਫਿਕਸ਼ਨ ਸਟੋਰੀ ਵਿੱਚ ਸਨਾਤਨ ਧਰਮ ਦਾ ਸੂਮੇਲ ਦਿਖਾਇਆ ਗਿਆ ਹੈ ਉਹ ਵੀ ਕਾਫੀ ਚੰਗਾ ਦਿਖਾਈ ਦੇ ਰਿਹਾ ਹੈ ਇਸਦੇ ਨਾਲ ਹੀ ਪ੍ਰੋਜੈਕਟ ਕੇ ਆਖਿਰ ਹੈ ਕੀ ਇਸ ਤੋਂ ਵੀ ਪਰਦਾ ਚੁੱਕਿਆ ਗਿਆ ਹੈ ਯਾਨੀ ਕਿ ਫਿਲਮ ਦਾ ਅਸਲੀ ਨਾਮ ਜੋ ਕਿ ’ਕਲਕੀ 2898 ਈ.’ ਹੈ ਇਸ ਵੀ ਰਿਵੀਲ ਕੀਤਾ ਗਿਆ ਹੈ। ਸੋ ਭੱਵਿਖ ਉੱਪਰ ਬਣੀ ਇਸ ਫਿਲਮ ਬਾਰੇ ਆਓ ਤੁਹਾਨੂੰ ਹੋਰ ਵੀ ਜਾਣਕਾਰੀ ਦਿੰਦੇ ਹਨ ਅਤੇ ਦੱਸਦੇ ਹਾਂ ਕਿ ਹੋਰ ਕੀ ਕੁੱਝ ਬਿਆਨ ਕਰਦਾ ਹੈ।
ਭਾਰਤੀ ਫਿਲਮਾਂ ਦੇ ਵੀਐਫਐਕਸ ਤੋਂ ਨਿਰਾਸ਼ ਹੋ ਚੁੱਕੇ ਦਰਸ਼ਕਾਂ ਦੀ ਸ਼ਿਕਾਇਤਾਂ ਨੂੰ ਦੂਰ ਕਰਦਾ ਪ੍ਰਭਾਸ, ਦੀਪਿਕਾ ਪਾਦੁਕੋਣ, ਅਮਿਤਾਭ ਬੱਚਨ ਅਤੇ ਕਮਲ ਹਾਸਨ ਸਟਾਰਰ ਫਿਲਮ ਪ੍ਰੋਜੈਕਟ ਕੇ ਯਾਨੀ ਕਿ ’ਕਲਕੀ 2898 ਈ.’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਦੇਖਣ ਤੋਂ ਬਾਅਦ ਮੇਕਰਜ਼ ਵੱਲੋਂ ਇਸ ਫਿਲਮ ਉੱਪਰ ਲਗਾਏ ਗਏ 600 ਕਰੋੜ ਦਾ ਦਾਅਵਾ ਵੀ ਹੁਣ ਸੱਚਾ ਦਿਖਾਈ ਦੇਣ ਲੱਗਿਆ ਹੈ। ਆਦਿਪੁਰਸ਼ ਜੈਸੀ ਫਿਲਮ ਤੋਂ ਨਿਰਾਸ਼ ਹੋਏ ਦਰਸ਼ਕਾਂ ਦੇ ਕਾਲਜੇ ਨੂੰ ਇਹ ਫਿਲਮ ਠਾਰ ਸਕਦੀ ਹੈ।
ਫਿਲਮ ਨਿਰਮਾਤਾਵਾਂ ਵੱਲੋਂ ਫਿਲਮ ਦੇ ਟੀਜ਼ਰ ਨੂੰ ਅਮਰੀਕਾ ਵਿੱਚ ਸੈਨ ਡਿਏਗੋ ਕਾਮਿਕ ਕੋਨ ਈਵੈਂਟ ਵਿੱਚ ਰਿਲੀਜ਼ ਕੀਤਾ ਗਿਆ ਉਸ ਤੋਂ ਬਾਅਦ ਇਸ ਨੂੰ ਯੂਟੀਊਬ ਅਤੇ ਹੋਰ ਪਲੈਟਫਾਰਮਜ਼ ਉੱਪਰ ਰਿਲੀਜ਼ ਕੀਤਾ ਗਿਆ ਹੈ।ਈਵੈਂਟ ’ਤੇ ਮੇਕਰਸ ਨੇ ਫਿਲਮ ਦੇ ਟਾਈਟਲ, ਟੀਜ਼ਰ ਅਤੇ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਇਹ ਫਿਲਮ 24 ਜਨਵਰੀ 2024 ਨੂੰ ਬਾਕਸ ਆਫਿਸ ’ਤੇ ਰਿਲੀਜ਼ ਹੋਵੇਗੀ।
ਟੀਜ਼ਰ ਅਤੇ ਫਿਲਮ ਦੇ ਅਸਲੀ ਟਾਈਟਲ ਨੂੰ ਦੇਖਣ ਤੋਂ ਬਾਅਦ ਇਹ ਗੱਲ ਵੀ ਸਾਫ ਹੋ ਗਈ ਹੈ ਕਿ ਫਿਲਮ ਭੱਵਿਖ ਉੱਪਰ ਆਧਾਰਿਤ ਹੈ3 2898 ਦੀ ਕਹਾਣੀ3ਬਹੁਤ ਵਧੀਆ
ਟੀਜ਼ਰ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਵੀ ਇਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਦਰਅਸਲ ਨਾਗ ਅਸ਼ਵਿਨ ਦੇ ਨਿਰਦੇਸ਼ਨ ’ਚ ਬਣੀ ਇਸ ਫਿਲਮ ’ਚ ਭਗਵਾਨ ਵਿਸ਼ਨੂੰ ਦੇ ਕਲਕੀ ਅਵਤਾਰ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਟੀਜ਼ਰ ’ਚ ਦਿਖਾਇਆ ਗਿਆ ਹੈ ਕਿ ਕਿਵੇਂ ਪੂਰੀ ਦੁਨੀਆ ’ਚ ਹਨੇਰੇ ਦਾ ਰਾਜ ਕਾਇਮ ਹੋ ਗਿਆ ਹੈ। ਲੋਕਾਂ ਨੂੰ ਬੰਦੀ ਬਣਾ ਲਿਆ ਗਿਆ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਭੁੱਖਾ ਰੱਖਿਆ ਜਾ ਰਿਹਾ ਹੈ। ਲੋਕਾਂ ਕੋਲ ਪੀਣ ਲਈ ਪਾਣੀ ਨਹੀਂ ਹੈ। ਲੋਕਾਂ ਨੂੰ ਦਿਨ ਦਿਹਾੜੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਇਸ ਦੌਰਾਨ ਇਕ ਵਿਅਕਤੀ ਦੇ ਹੱਥ ’ਚ ਸ਼ਿਵ ਵਿਸ਼ਣੂ ਅਵਤਾਰ ਦੀ ਛੋਟੀ ਮੂਰਤੀ ਦਿਖਾਈ ਦਿੰਦੀ ਹੈ। ਜਿਵੇਂ ਹੀ ਲੋਕ ਪ੍ਰਮਾਤਮਾ ਨੂੰ ਯਾਦ ਕਰਦੇ ਹਨ, ਪ੍ਰਭਾਸ ਉਨ੍ਹਾਂ ਦੀ ਮਦਦ ਲਈ ਮਸੀਹਾ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਟੀਜ਼ਰ ਵਿੱਚ ਸਨਾਤਨ ਧਰਮ ਦੇ ਇਤਿਹਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਨਜ਼ ਪਲੈਨ ਕੀਤੇ ਗਏ ਹਨ ਜਿਥੇ ਇੱਕ ਰੋਬੋਟ ਇੱਕ ਐਸੀ ਗੁਫਾ ਵਿੱਚ ਜਾਂਦਾ ਹੈ ਜਿਥੇ ਸ਼ਿਵ ਲਿੰਗ ਰੱਖਿਆ ਗਿਆ ਹੈ ਬਾਅਦ ਵਿੱਚ ਅਮਿਤਾਬ ਬੱਚਨ ਵੀ ਇਸੇ ਗੁਫਾ ਵਿੱਚ ਦਿਖਾਈ ਦਿੰਦੇ ਹਨ। ਤੁਹਾਨੂੰ ਦੱਸ ਦਈਏ ਕਿ ਅਮਿਤਾਬ ਬੱਚਨ ਅਸ਼ਵਥਾਮਾ ਦਾ ਕਿਰਦਾਰ ਨਿਭਾ ਰਹੇ ਹਨ ਜਿਸ ਕਾਰਨ ਉਨ੍ਹਾਂ ਨੇ ਇਸ ਗੁਫਾ ਵਿੱਚ ਦੁਨੀਆ ਤੋਂ ਦੂਰ ਸਮਾਧੀ ਲਗਾਈ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਪੁਰਾਤਨ ਕਹਾਣੀਆਂ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਅਸ਼ਵਥਾਮਾ ਖੁਦ ਸ਼ਿਵ ਦਾ ਅੰਸ਼ਅਵਤਾਰ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਸ਼੍ਰੀ ਕ੍ਰਿਸ਼ਨ ਤੋਂ ਸ਼ਾਪੀਤ ਹੋਣ ਤੋਂ ਬਾਅਦ ਉਹ ਆਪਣੇ ਦੁੱਖ ਤੋਂ ਛੁਟਕਾਰਾ ਪਾਉਣ ਲਈ ਸ਼ਿਵ ਦੀ ਅਰਾਧਨਾ ਵਿੱਚ ਲੀਨ ਹੋ ਗਏ ਸੀ। ਸੋ ਇਸ ਟੀਜ਼ਰ ਵਿੱਚ ਅਮਿਤਾਬ ਬੱਚਨ ਦਾ ਇਹ ਸੀਨ ਉਸ ਰੈਫਰੈਂਸ ਉੱਪਰ ਆਧਾਰਿਤ ਹੈ। ਖੈਰ ਇਹ ਵੀ ਚੰਗਾ ਹੈ ਕਿ ਡਾਇਰੈਕਟਰ ਵੱਲੋਂ ਧਾਰਮਿਕ ਰੈਫਰੈਂਸਜ਼ ਦਾ ਖਾਸ ਧਿਆਨ ਰੱਖਿਆ ਗਿਆ ਹੈ।

Next Story
ਤਾਜ਼ਾ ਖਬਰਾਂ
Share it