ਪੁੱਤਾਂ ਨੂੰ ਗਵਾਹੀ ਲਈ ਬੁਲਾਏ ਜਾਣ ਕਾਰਨ ਜੱਜ ’ਤੇ ਭੜਕੇ ਡੌਨਲਡ ਟਰੰਪ
ਵਾਸ਼ਿੰਗਟਨ, 2 ਨਵੰਬਰ, ਨਿਰਮਲ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਖਿਲਾਫ ਨਾਗਰਿਕ ਧੋਖਾਧੜੀ ਮਾਮਲੇ ’ਚ ਸੁਣਵਾਈ ਚੱਲ ਰਹੀ ਹੈ। ਟਰੰਪ ਦੇ ਦੋ ਪੁੱਤਰਾਂ ਨੂੰ ਵੀ ਇਸ ਮਾਮਲੇ ਵਿੱਚ ਗਵਾਹੀ ਦੇਣ ਲਈ ਬੁਲਾਇਆ ਗਿਆ ਹੈ। ਜਿਸ ’ਤੇ ਡੌਨਲਡ ਟਰੰਪ ਨੇ ਆਪਣੀ ਨਾਰਾਜ਼ਗੀ ਜਤਾਈ ਅਤੇ ਜੱਜ ’ਤੇ ਭੜਕ ਗਏ। ਉਨ੍ਹਾਂ ਨੇ ਗੁੱਸੇ ’ਚ ਆ ਕੇ ਕਿਹਾ […]

ਵਾਸ਼ਿੰਗਟਨ, 2 ਨਵੰਬਰ, ਨਿਰਮਲ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਖਿਲਾਫ ਨਾਗਰਿਕ ਧੋਖਾਧੜੀ ਮਾਮਲੇ ’ਚ ਸੁਣਵਾਈ ਚੱਲ ਰਹੀ ਹੈ। ਟਰੰਪ ਦੇ ਦੋ ਪੁੱਤਰਾਂ ਨੂੰ ਵੀ ਇਸ ਮਾਮਲੇ ਵਿੱਚ ਗਵਾਹੀ ਦੇਣ ਲਈ ਬੁਲਾਇਆ ਗਿਆ ਹੈ। ਜਿਸ ’ਤੇ ਡੌਨਲਡ ਟਰੰਪ ਨੇ ਆਪਣੀ ਨਾਰਾਜ਼ਗੀ ਜਤਾਈ ਅਤੇ ਜੱਜ ’ਤੇ ਭੜਕ ਗਏ।
ਉਨ੍ਹਾਂ ਨੇ ਗੁੱਸੇ ’ਚ ਆ ਕੇ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰਾਂ ਨੂੰ ਇਕੱਲਾ ਛੱਡ ਦਿੱਤਾ ਜਾਵੇ। ਤੁਹਾਨੂੰ ਦੱਸ ਦੇਈਏ ਕਿ ਟਰੰਪ ਦੇ ਵੱਡੇ ਬੇਟੇ ਡੌਨ ਜੂਨੀਅਰ (45 ਸਾਲ) ਅਤੇ ਛੋਟੇ ਬੇਟੇ ਐਰਿਕ ਟਰੰਪ (39 ਸਾਲ) ਨੂੰ ਇਸ ਹਫਤੇ ਧੋਖਾਧੜੀ ਦੇ ਮਾਮਲੇ ਵਿੱਚ ਗਵਾਹ ਵਜੋਂ ਬੁਲਾਇਆ ਗਿਆ ਹੈ।
ਟਰੰਪ ਨੇ ਆਪਣੇ ਪੁੱਤਰਾਂ ਨੂੰ ਗਵਾਹੀ ਦੇਣ ਲਈ ਬੁਲਾਉਣ ਦੇ ਜੱਜ ਆਰਥਰ ਐਂਗਰੋਨ ਦੇ ਫੈਸਲੇ ਦੀ ਨਿੰਦਾ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕਈ ਪੋਸਟਾਂ ਕੀਤੀਆਂ। ਇਨ੍ਹਾਂ ਪੋਸਟਾਂ ’ਚ ਟਰੰਪ ਨੇ ਐਂਗਰੋਨ ਨੂੰ ਸਿਆਸੀ ਪਿਛਲੱਗੂ ਦੱਸਿਆ ਅਤੇ ਇਲਜ਼ਾਮ ਲਗਾਇਆ ਕਿ ਉਹ ਡੈਮੋਕਰੇਟ ਪਾਰਟੀ ਲਈ ਕੰਮ ਕਰ ਰਹੇ ਹਨ। ਟਰੰਪ ਨੇ ਲਿਖਿਆ ਕਿ ਐਂਗਰੋਲ ਪਾਗਲ ਹੈ ਅਤੇ ਬੇਹੱਦ ਖਤਰਨਾਕ ਵੀ। ਮੇਰੇ ਬੱਚਿਆਂ ਨੂੰ ਇਕੱਲਾ ਛੱਡ ਦਿਓ ਐਂਗਰੋਨ, ਤੁਸੀਂ ਕਾਨੂੰਨੀ ਪੇਸ਼ੇ ’ਤੇ ਇੱਕ ਧੱਬਾ ਹੋ।
ਡੋਨਾਲਡ ਟਰੰਪ ਦੇ ਬੇਟੇ ਡੌਨ ਜੂਨੀਅਰ ਨੂੰ ਬੁੱਧਵਾਰ ਅਤੇ ਐਰਿਕ ਟਰੰਪ ਨੂੰ ਵੀਰਵਾਰ ਨੂੰ ਗਵਾਹੀ ਲਈ ਬੁਲਾਇਆ ਜਾ ਸਕਦਾ ਹੈ। ਦੋਵੇਂ ਟਰੰਪ ਸੰਗਠਨ ਵਿਚ ਕਾਰਜਕਾਰੀ ਉਪ ਪ੍ਰਧਾਨ ਹਨ। ਟਰੰਪ ਆਰਗੇਨਾਈਜ਼ੇਸ਼ਨ ਉੱਚੀ-ਉੱਚੀ ਰਿਹਾਇਸ਼ੀ ਅਤੇ ਦਫਤਰੀ ਇਮਾਰਤਾਂ ਦੇ ਨਾਲ-ਨਾਲ ਲਗਜ਼ਰੀ ਹੋਟਲਾਂ ਅਤੇ ਦੁਨੀਆ ਭਰ ਦੇ ਗੋਲਫ ਕੋਰਸ ਦਾ ਪ੍ਰਬੰਧਨ ਕਰਦੀ ਹੈ। ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਪੁੱਤਰਾਂ ’ਤੇ ਬੈਂਕਾਂ ਤੋਂ ਕਰਜ਼ੇ ਅਤੇ ਬੀਮਾ ਸ਼ਰਤਾਂ ਪ੍ਰਾਪਤ ਕਰਨ ਲਈ ਅਰਬਾਂ ਡਾਲਰਾਂ ਦੇ ਸਮੂਹ ਦੀਆਂ ਜਾਇਦਾਦਾਂ ਦੇ ਮੁੱਲ ਵਿੱਚ ਹੇਰਾਫੇਰੀ ਕਰਨ ਦਾ ਦੋਸ਼ ਹੈ। ਟਰੰਪ ਤੋਂ ਇਸ ਮਾਮਲੇ ’ਚ 5 ਨਵੰਬਰ ਨੂੰ ਪੁੱਛਗਿੱਛ ਹੋ ਸਕਦੀ ਹੈ। ਨਾਲ ਹੀ ਧੀ ਇਵਾਂਕਾ ਟਰੰਪ ਤੋਂ ਵੀ ਜਲਦੀ ਹੀ ਪੁੱਛਗਿੱਛ ਹੋ ਸਕਦੀ ਹੈ। ਹਾਲਾਂਕਿ ਇਵਾਂਕਾ ਇਸ ਮਾਮਲੇ ’ਚ ਮੁਲਜ਼ਮ ਨਹੀਂ ਹੈ ਪਰ ਉਹ ਪਹਿਲਾਂ ਪਰਿਵਾਰਕ ਕਾਰੋਬਾਰ ’ਚ ਸ਼ਾਮਲ ਸੀ, ਇਸ ਲਈ ਉਸ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।
ਡੋਨਾਲਡ ਟਰੰਪ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ ਹੈ ਕਿ ਬੈਂਕਾਂ ਅਤੇ ਬੀਮਾ ਕੰਪਨੀਆਂ ਦਾ ਸਾਰਾ ਪੈਸਾ ਚੁਕਾਇਆ ਗਿਆ ਹੈ ਅਤੇ ਇਸ ਮਾਮਲੇ ’ਚ ਮੇਰੇ ਤੋਂ ਇਲਾਵਾ ਕੋਈ ਵੀ ਪੀੜਤ ਨਹੀਂ ਹੈ। ਮੇਰੇ ਵਿੱਤੀ ਦਸਤਾਵੇਜ਼ ਸਹੀ ਹਨ ਅਤੇ ਕੋਈ ਧੋਖਾਧੜੀ ਨਹੀਂ ਹੋਈ ਹੈ। ਇਸ ਮਾਮਲੇ ’ਚ ਕਾਨੂੰਨੀ ਅਧਿਕਾਰੀਆਂ ’ਤੇ ਟਿੱਪਣੀ ਕਰਨ ’ਤੇ ਟਰੰਪ ’ਤੇ ਪਹਿਲਾਂ ਪੰਜ ਹਜ਼ਾਰ ਤੋਂ ਦਸ ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਚੁੱਕਾ ਹੈ। ਤੁਹਾਨੂੰ ਦੱਸ ਦੇਈਏ ਕਿ ਜੇਕਰ ਟਰੰਪ ਧੋਖਾਧੜੀ ਦੇ ਇਸ ਮਾਮਲੇ ’ਚ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ’ਤੇ 25 ਕਰੋੜ ਡਾਲਰ ਦਾ ਜ਼ੁਰਮਾਨਾ ਹੋ ਸਕਦਾ ਹੈ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ ਪ੍ਰਬੰਧਨ ਦੇ ਕੰਮ ਤੋਂ ਵੀ ਹਟਾਇਆ ਜਾ ਸਕਦਾ ਹੈ।