Begin typing your search above and press return to search.

ਪੁਤਿਨ ਅਤੇ ਹਮਾਸ ਦੁਨੀਆਂ ਵਾਸਤੇ ਸਭ ਤੋਂ ਵੱਡਾ ਖਤਰਾ : ਅਮਰੀਕਾ

ਵਾਸ਼ਿੰਗਟਨ, 20 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਅਤੇ ਯੂਕਰੇਨ ਦੀ ਸਫਲਤਾ ਨੂੰ ਅਮਰੀਕਾ ਦੀ ਕੌਮੀ ਸੁਰੱਖਿਆ ਵਾਸਤੇ ਅਹਿਮ ਕਰਾਰ ਦਿੰਦਿਆਂ ਰਾਸ਼ਟਰਪਤੀ ਜੋਅ ਬਾਇਡਨ ਨੇ ਮੁਲਕ ਦੇ ਲੋਕਾਂ ਦਾ ਸਾਥ ਮੰਗਿਆ ਹੈ। ਓਵਲ ਦਫਤਰ ਵਿਚ ਬੋਲਦਿਆਂ ਬਾਇਡਨ ਨੇ ਕਿਹਾ ਕਿ ਜੇ ਕੌਮਾਂਤਰੀ ਪੱਧਰ ’ਤੇ ਪੁਤਿਨ ਅਤੇ ਹਮਾਸ ਵਰਗੀਆਂ ਤਾਕਤਾਂ ਮਜ਼ਬੂਤ ਹੋਈਆਂ ਤਾਂ ਪੂਰੀ ਦੁਨੀਆਂ ਵਿਚ ਹਫੜਾ […]

ਪੁਤਿਨ ਅਤੇ ਹਮਾਸ ਦੁਨੀਆਂ ਵਾਸਤੇ ਸਭ ਤੋਂ ਵੱਡਾ ਖਤਰਾ : ਅਮਰੀਕਾ
X

Hamdard Tv AdminBy : Hamdard Tv Admin

  |  20 Oct 2023 11:37 AM IST

  • whatsapp
  • Telegram

ਵਾਸ਼ਿੰਗਟਨ, 20 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਅਤੇ ਯੂਕਰੇਨ ਦੀ ਸਫਲਤਾ ਨੂੰ ਅਮਰੀਕਾ ਦੀ ਕੌਮੀ ਸੁਰੱਖਿਆ ਵਾਸਤੇ ਅਹਿਮ ਕਰਾਰ ਦਿੰਦਿਆਂ ਰਾਸ਼ਟਰਪਤੀ ਜੋਅ ਬਾਇਡਨ ਨੇ ਮੁਲਕ ਦੇ ਲੋਕਾਂ ਦਾ ਸਾਥ ਮੰਗਿਆ ਹੈ। ਓਵਲ ਦਫਤਰ ਵਿਚ ਬੋਲਦਿਆਂ ਬਾਇਡਨ ਨੇ ਕਿਹਾ ਕਿ ਜੇ ਕੌਮਾਂਤਰੀ ਪੱਧਰ ’ਤੇ ਪੁਤਿਨ ਅਤੇ ਹਮਾਸ ਵਰਗੀਆਂ ਤਾਕਤਾਂ ਮਜ਼ਬੂਤ ਹੋਈਆਂ ਤਾਂ ਪੂਰੀ ਦੁਨੀਆਂ ਵਿਚ ਹਫੜਾ ਦਫੜੀ ਫੈਲ ਸਕਦੀ ਹੈ।

ਇਜ਼ਰਾਈਲ-ਯੂਕਰੇਨ ਦੀ ਮਦਦ ਵਾਸਤੇ ਬਾਇਡਨ ਨੇ ਮੰਗਿਆ ਅਮਰੀਕਾ ਵਾਸੀਆਂ ਦਾ ਸਾਥ

ਉਧਰ ਇਜ਼ਰਾਈਲ ਨੇ ਦੋਸ਼ ਲਾਇਆ ਕਿ ਹਮਲਿਆਂ ਤੋਂ ਬਚਣ ਲਈ ਹਮਾਸ ਵਾਲੇ ਆਮ ਨਾਗਰਿਕਾਂ ਨੂੰ ਢਾਲ ਵਜੋਂ ਵਰਤ ਰਹੇ ਹਨ। ਰਾਸ਼ਟਰਪਤੀ ਨੇ ਆਖਿਆ ਕਿ ਹਮਾਸ ਅਤੇ ਪੁਤਿਨ ਦੋ ਵੱਖੋ ਵੱਖਰੇ ਖਤਰੇ ਹਨ ਪਰ ਇਕ ਗੱਲ ਬਿਲਕੁਲ ਮਿਲਦੀ ਹੈ ਕਿ ਆਪਣੇ ਗੁਆਂਢੀ ਮੁਲਕ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੇ ਹਨ। ਆਉਂਦੇ ਇਕ ਸਾਲ ਦੌਰਾਨ 100 ਅਰਬ ਡਾਲਰ ਦੀ ਸਹਾਇਤਾ ਲੋੜੀਂਦੀ ਹੋਵੇਗੀ ਤਾਂਕਿ ਇਜ਼ਰਾਈਲ ਅਤੇ ਯੂਕਰੇਨ ਦੀ ਸਫਲਤਾ ਯਕੀਨੀ ਬਣਾਈ ਜਾ ਸਕੇ।

Next Story
ਤਾਜ਼ਾ ਖਬਰਾਂ
Share it