ਪੀਲ ਰੀਜਨ ਵਿਚ ਖੁੱਲ੍ਹੇ ਅਸਮਾਨ ਹੇਠ ਸ਼ਰਨਾਰਥੀ ਦੀ ਮੌਤ
ਬਰੈਂਪਟਨ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨ ਦੇ ਇਕ ਸਾਬਕਾ ਸ਼ੈਲਟਰ ਦੇ ਬਾਹਰ ਸ਼ਰਨਾਰਥੀ ਦੀ ਮੌਤ ਤੋਂ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਬੇਹੱਦ ਦੁਖੀ ਹਨ ਅਤੇ ਇਸ ਜਾਨੀ ਨੁਕਸਾਨ ਵਾਸਤੇ ਸੂਬਾ ਸਰਕਾਰ ਦੇ ਫੈਡਰਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਮਿਊਂਸਪੈਲਟੀਜ਼ ਨੂੰ ਲੋੜੀਂਦੀ ਸਹਾਇਤਾ ਨਾ ਮਿਲਣ ਕਾਰਨ ਇਹ ਸਭ ਹੋ ਰਿਹਾ ਹੈ […]
By : Editor Editor
ਬਰੈਂਪਟਨ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨ ਦੇ ਇਕ ਸਾਬਕਾ ਸ਼ੈਲਟਰ ਦੇ ਬਾਹਰ ਸ਼ਰਨਾਰਥੀ ਦੀ ਮੌਤ ਤੋਂ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਬੇਹੱਦ ਦੁਖੀ ਹਨ ਅਤੇ ਇਸ ਜਾਨੀ ਨੁਕਸਾਨ ਵਾਸਤੇ ਸੂਬਾ ਸਰਕਾਰ ਦੇ ਫੈਡਰਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਮਿਊਂਸਪੈਲਟੀਜ਼ ਨੂੰ ਲੋੜੀਂਦੀ ਸਹਾਇਤਾ ਨਾ ਮਿਲਣ ਕਾਰਨ ਇਹ ਸਭ ਹੋ ਰਿਹਾ ਹੈ ਅਤੇ ਹੁਣ ਵੀ ਸਰਕਾਰਾਂ ਹੁਣ ਵੀ ਜਾਗ ਜਾਣ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਰੈਂਪਟਨ ਸਿਟੀ ਕੌਂਸਲ ਜੁਲਾਈ ਮਹੀਨੇ ਤੋਂ ਚਿਤਾਵਨੀ ਦਿੰਦੀ ਆ ਰਹੀ ਹੈ ਕਿ ਕਿਸੇ ਵੇਲੇ ਵੀ ਭਾਣਾ ਵਾਪਰ ਸਕਦਾ ਹੈ।
ਪੂਰੀ ਰਾਤ ਨਾ ਲਈ ਕਿਸੇ ਨੇ ਸਾਰ
ਹੁਣ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਅਸੀਂ ਇਹ ਸਭ ਹੋਣ ਦੀ ਇਜਾਜ਼ਤ ਕਿਉਂ ਦਿਤੀ। ਉਧਰ ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਬੁੱਧਵਾਰ ਸਵੇਰੇ ਡੰਡਾਸ ਸਟ੍ਰੀਟ ਈਸਟ ਵਿਖੇ ਸਥਿਤ ਇਮਾਰਤ ਦੇ ਬਾਹਰ ਇਕ ਸ਼ਖਸ ਦੀ ਲਾਸ਼ ਮਿਲੀ। ਮਰਨ ਵਾਲੇ ਦੀ ਉਮਰ ਤਕਰੀਬਨ 40-45 ਸਾਲ ਸੀ ਅਤੇ ਇਸ ਘਟਨਾ ਨੂੰ ਸੱਕੀ ਨਹੀਂ ਮੰਨਿਆ ਜਾ ਰਿਹਾ। ਫਿਲਹਾਲ ਮੌਤ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਅ ਅਤੇ ਪੋਸਟ ਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।