ਪੀਲ ਰੀਜਨ ਅਤੇ ਯੌਰਕ ਰੀਜਨ ਵਿਚ ਅਪਰਾਧੀਆਂ ਦੀ ਹੁਣ ਖੈਰ ਨਹੀਂ
ਬਰੈਂਪਟਨ, 30 ਮਈ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨ ਅਤੇ ਯਾਰਕ ਰੀਜਨ ਦੇ ਪੁਲਿਸ ਮਹਿਕਮਿਆਂ ਵੱਲੋਂ ਫੇਸ਼ੀਅਲ ਰੈਕਗਨਿਸ਼ਨ ਤਕਨੀਕ ਵਰਤਣ ਦਾ ਐਲਾਨ ਕੀਤਾ ਗਿਆ ਹੈ ਜਿਸ ਰਾਹੀਂ ਅਪਰਾਧਕ ਮਾਮਲਿਆਂ ਦੀ ਅਸਰਦਾਰ ਤਰੀਕੇ ਨਾਲ ਪੜਤਾਲ ਕੀਤੀ ਜਾ ਸਕੇਗੀ ਤੇ ਅਪਰਾਧੀਆਂ ਦੀ ਸ਼ਨਾਖਤ ਕਰਨ ਵਿਚ ਵੀ ਦਿੱਕਤ ਨਹੀਂ ਆਵੇਗੀ। ਦੋਹਾਂ ਪੁਲਿਸ ਮਹਿਕਮਿਆਂ ਕੋਲ ਇਸ ਵੇਲੇ 12 ਲੱਖ ਤੋਂ […]
By : Editor Editor
ਬਰੈਂਪਟਨ, 30 ਮਈ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨ ਅਤੇ ਯਾਰਕ ਰੀਜਨ ਦੇ ਪੁਲਿਸ ਮਹਿਕਮਿਆਂ ਵੱਲੋਂ ਫੇਸ਼ੀਅਲ ਰੈਕਗਨਿਸ਼ਨ ਤਕਨੀਕ ਵਰਤਣ ਦਾ ਐਲਾਨ ਕੀਤਾ ਗਿਆ ਹੈ ਜਿਸ ਰਾਹੀਂ ਅਪਰਾਧਕ ਮਾਮਲਿਆਂ ਦੀ ਅਸਰਦਾਰ ਤਰੀਕੇ ਨਾਲ ਪੜਤਾਲ ਕੀਤੀ ਜਾ ਸਕੇਗੀ ਤੇ ਅਪਰਾਧੀਆਂ ਦੀ ਸ਼ਨਾਖਤ ਕਰਨ ਵਿਚ ਵੀ ਦਿੱਕਤ ਨਹੀਂ ਆਵੇਗੀ। ਦੋਹਾਂ ਪੁਲਿਸ ਮਹਿਕਮਿਆਂ ਕੋਲ ਇਸ ਵੇਲੇ 12 ਲੱਖ ਤੋਂ ਵੱਧ ਤਸਵੀਰਾਂ ਮੌਜੂਦ ਹਨ ਜਿਨ੍ਹਾਂ ਵਿਚੋਂ ਲੋੜੀਂਦੇ ਅਪਰਾਧੀਆਂ ਦੀ ਸ਼ਨਾਖਤ ਤੇਜ਼ੀ ਨਾਲ ਕਰਨ ਵਿਚ ਇਹ ਤਕਨੀਕ ਮਦਦ ਕਰੇਗੀ।
ਫੇਸ਼ੀਅਲ ਰੈਕਗਨਿਸ਼ਨ ਸਿਸਟਮ ਦੀ ਵਰਤੋਂ ਕੀਤੀ ਆਰੰਭ
ਪੀਲ ਰੀਜਨਲ ਪੁਲਿਸ ਦੇ ਸੁਪਰਡੈਂਟ ਡੇਵਿਡ ਕੈਨੇਡੀ ਵੱਲੋਂ ਨਵੇਂ ਸਿਸਟਮ ਨੂੰ ਪੁਲਿਸ ਵਾਸਤੇ ਬੇਹੱਦ ਅਹਿਮ ਕਰਾਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਅਪਰਾਧਕ ਪੜਤਾਲ ਦੌਰਾਨ ਇਹ ਤਕਨੀਕ ਬੇਹੱਦ ਕਾਰਗਰ ਸਾਬਤ ਹੋ ਸਕਦੀ ਹੈ। ਪੀਲ ਪੁਲਿਸ ਅਤੇ ਯਾਰਕ ਪੁਲਿਸ ਵੱਲੋਂ ਫੇਸ਼ੀਅਲ ਰੈਕਗਨਿਸ਼ਨ ਤਕਨੀਕ ਖਰੀਦਣ 2018 ਵਿਚ ਭਾਈਵਾਲੀ ਕੀਤੀ ਗਈ ਅਤੇ ਪੰਜ ਸਾਲ ਤੋਂ ਵੱਧ ਸਮਾਂ ਆਪਣੀ ਜ਼ਰੂਰਤ ਮੁਤਾਬਕ ਤਕਨੀਕ ਨੂੰ ਢਾਲਣ ’ਤੇ ਖਰਚ ਕੀਤਾ ਗਿਆ। ਪੁਲਿਸ ਵੱਲੋਂ ਇਹ ਤਕਨੀਕ ਲਾਗੂ ਕਰਨ ਤੋਂ ਪਹਿਲਾਂ ਪ੍ਰਾਈਵੇਸੀ ਕਮਿਸ਼ਨਰ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਪਰ ਕੁਝ ਜਥੇਬੰਦੀਆਂ ਨੇ ਦਲੀਲ ਦਿਤੀ ਹੈ ਕਿ ਫੇਸ਼ੀਅਲ ਰੈਕਗਨਿਸ਼ਨ ਸਿੱਧੇ ਤੌਰ ’ਤੇ ਪ੍ਰਾਈਵੇਸੀ ਦੀ ਉਲੰਘਣਾ ਕਰਦੀ ਹੈ।
ਦੋਹਾਂ ਪੁਲਿਸ ਮਹਿਕਮਿਆਂ ਕੋਲ 12 ਲੱਖ ਤੋਂ ਵੱਧ ਤਸਵੀਰਾਂ ਮੌਜੂਦ
ਇਸੇ ਦੌਰਾਨ ਯਾਰਕ ਰੀਜਨਲ ਪੁਲਿਸ ਨੇ ਕਿਹਾ ਕਿ ਤਾਲਮੇਲ ਅਧੀਨ ਨਵੀਂ ਤਕਨੀਕ ਦੀ ਵਰਤੋਂ ਨਾਲ ਫੋਰਸ ਦੇ ਸੰਚਾਲਨ ਖਰਚੇ ਵਿਚ ਕਮੀ ਆਵੇਗੀ। ਪੁਲਿਸ ਮੁਖੀੀ ਜਿਮ ਮੈਕਸਵੀਨ ਨੇ ਇਕ ਬਿਆਨ ਜਾਰੀ ਕਰਦਿਆਂ ਆਖਿਆ ਕਿ ਅਪਰਾਧੀਆਂ ਦਾ ਕੋਈ ਇਕ ਖੇਤਰ ਨਹੀਂ ਹੁੰਦਾ। ਇਸੇ ਕਰ ਕੇ ਪੀਲ ਰੀਜਨਲ ਪੁਲਿਸ ਨਾਲ ਭਾਈਵਾਲੀ ਤਹਿਤ ਨਵੀਂ ਤਕਨੀਕ ਵਰਤਣ ਦੇ ਕਈ ਫਾਇਦੇ ਹੋਣਗੇ ਅਤੇ ਦੋਹਾਂ ਇਲਾਕਿਆਂ ਦੀ ਕਮਿਊਨਿਟੀ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਮਿਲੇਗੀ। ਇਥੇ ਦਸਣਾ ਬਣਦਾ ਹੈ ਕਿ ਕੈਲਗਰੀ ਪੁਲਿਸ 2014 ਤੋਂ ਇਹ ਤਕਨੀਕ ਵਰਤ ਰਹੀ ਹੈ ਪਰ ਕਈ ਮੁਲਕਾਂ ਵਿਚ ਫੇਸ਼ੀਅਲ ਰੈਕਗਨਿਸ਼ਨ ਦੇ ਮਸਲੇ ’ਤੇ ਪੁਲਿਸ ਮਹਿਕਮਿਆਂ ਵਿਚ ਮੁਕੱਦਮੇ ਵੀ ਕੀਤੇ ਗਏ।