ਪੀਐਮ ਮੋਦੀ ਨੂੰ ਗੁਰਪਤਵੰਤ ਪਨੂੰ ਵਲੋਂ ਮਾਰਨ ਦੀ ਧਮਕੀ
ਨਵੀਂ ਦਿੱਲੀ, 20 ਮਈ, ਨਿਰਮਲ : ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪਨੂੰ ਵਲੋਂ ਪੀਐਮ ਮੋਦੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਦੇ ਲਈ ਉਹ ਪੰਜਾਬ ਦੇ ਕਿਸਾਨਾਂ ਨੂੰ ਭੜਕਾ ਰਿਹਾ ਹੈ। ਪਨੂੰ ਨੇ ਪੀਐਮ ਮੋਦੀ ਦਾ ਕਾਫ਼ਲਾ ਰੋਕਣ ਲਈ ਕਿਸਾਨਾਂ ਨੂੰ ਉਕਸਾਇਆ ਹੈ। ਉਨ੍ਹਾਂ ਇਹ ਕੰਮ ਕਰਨ ਤੋਂ ਪਹਿਲਾਂ 1 ਲੱਖ […]
By : Editor Editor
ਨਵੀਂ ਦਿੱਲੀ, 20 ਮਈ, ਨਿਰਮਲ : ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪਨੂੰ ਵਲੋਂ ਪੀਐਮ ਮੋਦੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਦੇ ਲਈ ਉਹ ਪੰਜਾਬ ਦੇ ਕਿਸਾਨਾਂ ਨੂੰ ਭੜਕਾ ਰਿਹਾ ਹੈ। ਪਨੂੰ ਨੇ ਪੀਐਮ ਮੋਦੀ ਦਾ ਕਾਫ਼ਲਾ ਰੋਕਣ ਲਈ ਕਿਸਾਨਾਂ ਨੂੰ ਉਕਸਾਇਆ ਹੈ। ਉਨ੍ਹਾਂ ਇਹ ਕੰਮ ਕਰਨ ਤੋਂ ਪਹਿਲਾਂ 1 ਲੱਖ ਡਾਲਰ ਦੇਣ ਦਾ ਆਫਰ ਵੀ ਕੀਤਾ ਹੈ।
ਪਨੂੰ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਅਤੇ ਕਿਸਾਨਾਂ ਦੇ ਕਾਤਲ ਮੋਦੀ ਪੰਜਾਬ ਵਿਚ ਆ ਰਹੇ ਹਨ।
ਪੰਜਾਬ ਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ ਵਿਚ ਹੀ ਜਵਾਬ ਦੇਣਾ ਹੋਵੇਗਾ। ਬੁਲਡੋਜ਼ਰ ਅਤੇ ਟਰੈਕਟਰਾਂ ਦੇ ਨਾਲ ਸਾਰੀ ਸੜਕਾਂ ਅਤੇ ਏਅਰਪੋਰਟ ਦੇ ਰਸਤਿਆਂ ਨੂੰ ਰੋਕ ਦਿੱਤਾ ਜਾਵੇ। ਮੋਦੀ ਨੂੰ ਇੱਥੇ ਬੋਲਣ ਵੀ ਨਾ ਦਿੱਤਾ ਜਾਵੇ। ਮੋਦੀ ਨੂੰ ਦੱਸਣਾ ਹੋਵੇਗਾ ਕਿ ਇਹ ਪੰਜਾਬ ਹੈ, ਜੋ ਭਾਰਤ ਤੋਂ ਆਜ਼ਾਦੀ ਚਾਹੁੰਦਾ ਹੈ।
ਪਨੂੰ ਨੇ ਕਿਸਾਨਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਲਾਲਚ ਵੀ ਦਿੱਤਾ ਹੈ। ਪਨੂੰ ਨੇ ਵੀਡੀਓ ਵਿਚ ਕਿਹਾ ਕਿ ਕਿਸਾਨਾਂ ਦੀ ਇੱਕ ਇੱਕ ਖੂਨ ਦੀ ਬੂੰਦ ਦਾ ਹਿਸਾਬ ਲੈਣਾ ਹੈ।
ਇਹ ਖ਼ਬਰ ਵੀ ਪੜ੍ਹੋ
ਈਰਾਨ ਦੇ ਰਾਸ਼ਟਰਪਤੀ ਰਾਏਸੀ ਦੇ ਹੈਲੀਕਾਪਟਰ ਦਾ ਮਲਬਾ ਮਿਲ ਗਿਆ ਹੈ। ਕਾਫੀ ਜੱਦੋ ਜਹਿਦ ਤੋਂ ਬਾਅਦ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਏਸੀ ਦੇ ਹੈਲੀਕਾਪਟਰ ਦਾ ਮਲਬਾ ਮਿਲ ਗਿਆ ਹੈ। ਇਹ ਪ੍ਰਗਟਾਵਾ ਈਰਾਨ ਦੀ ਖਬਰ ਏਜੰਸੀ ਨਿਊਜ਼ ਨੈਟਵਰਕ ਪ੍ਰੈਸ ਟੀ ਵੀ ਨੇ ਕੀਤਾ ਹੈ।
ਰਾਏਸੀ ਦਾ ਹੈਲੀਕਾਪਟਰ ਦਾ ਮਲਬਾ ਅਜ਼ਰਬੈਜਾਨ ਦੀ ਪਹਾੜੀਆਂ ’ਤੇ ਮਿਲਿਆ ਹੈ। ਇਸ ਵਿਚ ਸਵਾਰ ਰਾਸ਼ਟਰਪਤੀ ਰਾਏਸੀ ਅਤੇ ਈਰਾਨ ਦੇ ਵਿਦੇਸ਼ ਮੰਤਰੀ ਹੋਸੈਨ ਅਮੀਰਾਬਦੁੱਲਾ ਸਮੇਤ 9 ਲੋਕ ਨਹੀਂ ਮਿਲੇ ਹਨ। ਅਜਿਹੇ ਵਿਚ ਇਨ੍ਹਾਂ ਦੇ ਜ਼ਿੰਦਾ ਬਚੇ ਹੋਣ ਦੀ ਕੋਈ ਉਮੀਦ ਨਹੀਂ। ਲੱਭਣ ਵਿਚ ਲੱਗੀਆਂ ਟੀਮਾਂ ਨੇ ਕਿਹਾ ਕਿ ਕਿਸੇ ਦੇ ਜ਼ਿੰਦਾ ਹੋਣ ਦੇ ਕੋਈ ਸੰਕੇਤ ਨਹੀਂ ਹਨ। ਹੈਲੀਕਾਪਟਰ ਐਤਵਾਰ ਸ਼ਾਮ 7.30 ਵਜੇ ਅਜ਼ਰਬੈਜਾਨ ਦੇ ਕੋਲ ਲਾਪਤਾ ਹੋ ਗਿਆ ਸੀ। ਰਾਤ ਭਰ ਇਸ ਦੀ ਭਾਲ ਕੀਤੀ ਜਾ ਰਹੀ ਸੀ। ਇਲਾਕੇ ਵਿਚ ਭਾਰੀ ਵਰਖਾ, ਕੋਹਰਾ ਅਤੇ ਠੰਡ ਦੇ ਕਾਰਨ ਲੱਭਣ ਵਿਚ ਕਾਫੀ ਦਿੱਕਤਾਂ ਆਈਆਂ। ਇਸ ਦੌਰਾਨ 3 ਬਚਾਅ ਕਰਮੀ ਵੀ ਗਇਬ ਹੋ ਗਏ।