ਪਾਕਿਸਤਾਨ ਵਿਚ ਬੱਸ ਖੱਡ ਵਿਚ ਡਿੱਗੀ, 28 ਮੌਤਾਂ
ਇਸਲਾਮਾਬਾਦ, 29 ਮਈ (ਵਿਸ਼ੇਸ਼ ਪ੍ਰਤੀਨਿਧ) : ਪਾਕਿਸਤਾਨ ਵਿਚ ਇਕ ਤੇਜ਼ ਰਫਤਾਰ ਬੱਸ ਖੱਡ ਵਿਚ ਡਿੱਗਣ ਕਾਰਨ ਘੱਟੋ ਘੱਟ 28 ਮੁਸਾਫਰਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸਾ ਬਲੋਚਿਸਤਾਨ ਸੂਬੇ ਵਿਚ ਵਾਪਰਿਆ ਜਦੋਂ ਇਕ ਪ੍ਰਾਈਵੇਟ ਬੱਸ ਤੁਰਬਤ ਸ਼ਹਿਰ ਤੋਂ ਕੋਇਟਾ ਵੱਲ ਜਾ […]
By : Editor Editor
ਇਸਲਾਮਾਬਾਦ, 29 ਮਈ (ਵਿਸ਼ੇਸ਼ ਪ੍ਰਤੀਨਿਧ) : ਪਾਕਿਸਤਾਨ ਵਿਚ ਇਕ ਤੇਜ਼ ਰਫਤਾਰ ਬੱਸ ਖੱਡ ਵਿਚ ਡਿੱਗਣ ਕਾਰਨ ਘੱਟੋ ਘੱਟ 28 ਮੁਸਾਫਰਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸਾ ਬਲੋਚਿਸਤਾਨ ਸੂਬੇ ਵਿਚ ਵਾਪਰਿਆ ਜਦੋਂ ਇਕ ਪ੍ਰਾਈਵੇਟ ਬੱਸ ਤੁਰਬਤ ਸ਼ਹਿਰ ਤੋਂ ਕੋਇਟਾ ਵੱਲ ਜਾ ਰਹੀ ਸੀ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਵੱਲੋਂ ਵੱਖੋ ਵੱਖਰੇ ਬਿਆਨ ਜਾਰੀ ਕਰਦਿਆਂ ਹਾਦਸੇ ’ਤੇ ਅਫਸਰ ਪ੍ਰਗਟਾਉਂਦਿਆਂ ਮਰਨ ਵਾਲਿਆਂ ਦੇ ਪਰਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ।
20 ਜ਼ਖਮੀਆਂ ਵਿਚੋਂ ਕਈ ਦੀ ਹਾਲਤ ਨਾਜ਼ੁਕ
ਇਸੇ ਦੌਰਾਨ ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਜ਼ਖਮੀਆਂ ਨੂੰ ਬਿਹਤਰੀਨ ਇਲਾਜ ਮੁਹੱਈਆ ਕਰਵਾਉਣ ਦੇ ਹੁਕਮ ਦਿਤੇ। ਸਥਾਨਕ ਪੁਲਿਸ ਅਫਸਰ ਅਸਗਰ ਅਲੀ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪਹਾੜੀ ਇਲਾਕਾ ਹੋਣ ਕਾਰਨ ਬੱਸ ਉਚੇ ਹਾਈਵੇਅ ਤੋਂ ਪਥਰੀਲੀ ਧਰਤੀ ’ਤੇ ਡਿੱਗੀ ਅਤੇ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋਇਆ। ਮਰਨ ਵਾਲਿਆਂ ਵਿਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ। ਪਾਕਿਸਤਾਨ ਵਿਚ ਸੜਕ ਹਾਦਸੇ ਆਮ ਗੱਲ ਹਨਜਿਥੇ ਟ੍ਰੈਫਿਕ ਨਿਯਮਾਂ ਦੀਆਂ ਅਕਸਰ ਧੱਜੀਆਂ ਉਡਾਈਆਂ ਜਾਂਦੀਆਂ ਹਨ। ਕਈ ਮੌਕਿਆਂ ’ਤੇ ਸੜਕਾਂ ਦੀ ਬਦਤਰ ਹਾਲਤ ਹਾਦਸਿਆਂ ਦਾ ਕਾਰਨ ਬਣਦੀ ਹੈ।
ਪ੍ਰਧਾਨ ਮੰਤਰੀ ਵੱਲੋਂ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ
ਸਿਰਫ ਤਿੰਨ ਦਿਨ ਪਹਿਲਾਂ ਹੀ ਲਹਿੰਦੇ ਪੰਜਾਬ ਦੇ ਮੁਲਤਾਨ ਸ਼ਹਿਰ ਨੇੜੇ ਇਕ ਵੈਨ ਅਤੇ ਟਰੱਕ ਵਿਚਾਲੇ ਟੱਕਰ ਦੌਰਾਨ ਇਕੋ ਪਰਵਾਰ ਦੇ 13 ਜੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਮਈ ਦੇ ਸ਼ੁਰੂ ਵਿਚ ਇਕ ਦਰਦਨਾਕ ਹਾਦਸੇ ਦੌਰਾਨ 20 ਜਣਿਆਂ ਦੀ ਜਾਨ ਗਈ ਅਤੇ 30 ਹੋਰ ਜ਼ਖਮੀ ਹੋਏ।