ਪਤੀ ਨੇ ਅਗਵਾ ਹੋਣ ਦੀ ਝੂਠੀ ਕਹਾਣੀ ਬਣਾਈ
ਸੁਲਤਾਨਪੁਰ ਲੋਧੀ, 18 ਦਸੰਬਰ, ਨਿਰਮਲ : ਪਿੰਡ ਖੈੜਾ ਬੇਟ ਦੇ 36 ਸਾਲਾ ਜਸਵੰਤ ਸਿੰਘ ਨੂੰ 12 ਦਸੰਬਰ ਨੂੰ ਅਗਵਾ ਕਰਨ ਦੀ ਕਹਾਣੀ ਝੂਠੀ ਨਿਕਲੀ ਹੈ। ਜਸਵੰਤ ਸਿੰਘ ਨੇ ਆਪਣੇ ਪਿਤਾ ਅਤੇ ਪਤਨੀ ਦੇ ਝਿੜਕਾਂ ਦੇ ਡਰੋਂ ਅਗਵਾ ਕਰਨ ਦੀ ਕਹਾਣੀ ਖੁਦ ਰਚੀ ਸੀ। ਕਿਉਂਕਿ ਉਸ ਨੇ ਮਾੜੀ ਸੰਗਤ ਵਿੱਚ ਪੈ ਕੇ ਆਪਣੇ ਪਿਤਾ ਦੇ ਇੱਕ […]
By : Editor Editor
ਸੁਲਤਾਨਪੁਰ ਲੋਧੀ, 18 ਦਸੰਬਰ, ਨਿਰਮਲ : ਪਿੰਡ ਖੈੜਾ ਬੇਟ ਦੇ 36 ਸਾਲਾ ਜਸਵੰਤ ਸਿੰਘ ਨੂੰ 12 ਦਸੰਬਰ ਨੂੰ ਅਗਵਾ ਕਰਨ ਦੀ ਕਹਾਣੀ ਝੂਠੀ ਨਿਕਲੀ ਹੈ। ਜਸਵੰਤ ਸਿੰਘ ਨੇ ਆਪਣੇ ਪਿਤਾ ਅਤੇ ਪਤਨੀ ਦੇ ਝਿੜਕਾਂ ਦੇ ਡਰੋਂ ਅਗਵਾ ਕਰਨ ਦੀ ਕਹਾਣੀ ਖੁਦ ਰਚੀ ਸੀ। ਕਿਉਂਕਿ ਉਸ ਨੇ ਮਾੜੀ ਸੰਗਤ ਵਿੱਚ ਪੈ ਕੇ ਆਪਣੇ ਪਿਤਾ ਦੇ ਇੱਕ ਲੱਖ ਰੁਪਏ ਖਰਚ ਕੀਤੇ ਸਨ। ਸੀਸੀਟੀਵੀ ਫੁਟੇਜ ਅਤੇ ਕਾਲ ਲੋਕੇਸ਼ਨ ਦੇ ਆਧਾਰ ’ਤੇ ਥਾਣਾ ਫੱਤੂਢੀਂਗਾ ਦੀ ਪੁਲਸ ਨੇ ਜਸਵੰਤ ਸਿੰਘ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਬੰਗਾ ਤੋਂ ਬਰਾਮਦ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ। ਜਸਵੰਤ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਫੱਤੂਢੀਂਗਾ ਵਿੱਚ ਅਗਵਾ ਦਾ ਕੇਸ ਦਰਜ ਕੀਤਾ ਗਿਆ ਸੀ। ਹੁਣ ਪੁਲਸ ਜਸਵੰਤ ਸਿੰਘ ਖ਼ਿਲਾਫ਼ ਅਗਵਾ ਦੀ ਝੂਠੀ ਕਹਾਣੀ ਬਣਾ ਕੇ ਪੁਲਸ ਨੂੰ ਗੁੰਮਰਾਹ ਕਰਨ ਲਈ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਡੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਦੱਸਿਆ ਕਿ ਬਲਬੀਰ ਸਿੰਘ ਵਾਸੀ ਪਿੰਡ ਖੈੜਾ ਬੇਟ ਨੇ ਥਾਣਾ ਫੱਤੂਢੀਂਗਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ 36 ਸਾਲਾ ਇਕਲੌਤਾ ਲੜਕਾ ਜਸਵੰਤ 12 ਦਸੰਬਰ ਦੀ ਸਵੇਰ ਨੂੰ ਆਪਣੀ ਪਤਨੀ ਇੰਦਰਜੀਤ ਨੂੰ ਛੱਡਣ ਲਈ ਕਾਰ ਰਾਹੀਂ ਕਪੂਰਥਲਾ ਗਿਆ ਸੀ। ਜਦੋਂ ਉਹ ਕਾਫੀ ਦੇਰ ਤੱਕ ਵਾਪਸ ਨਾ ਆਇਆ ਤਾਂ ਮੈਂ ਉਸ ਨੂੰ ਫੋਨ ਕੀਤਾ, ਪਰ ਉਹ ਬੰਦ ਸੀ। ਤਲਾਸ਼ੀ ਦੌਰਾਨ ਉਸ ਦੀ ਕਾਰ ਪਿੰਡ ਸੁਰਖਪੁਰ ਨੇੜਿਓਂ ਮਿਲੀ। ਕਾਰ ਦੇ ਸਟੀਅਰਿੰਗ ਵ੍ਹੀਲ ਵਿੱਚ ਚਾਬੀ ਫਸੀ ਹੋਈ ਸੀ ਅਤੇ ਖਿੜਕੀਆਂ ਵੀ ਖੁੱਲ੍ਹੀਆਂ ਸਨ। ਅੰਦਰ ਜਸਵੰਤ ਸਿੰਘ ਦੇ ਪੈਰ ਦੀ ਇੱਕ ਜੁੱਤੀ ਵੀ ਪਈ ਸੀ। ਡੀਐਸਪੀ ਜਸਵੰਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਮਾੜੀ ਸੰਗਤ ਵਿੱਚ ਪੈ ਗਿਆ ਸੀ। ਉਸਨੇ ਆਪਣੇ ਦੋਸਤਾਂ ਨਾਲ ਘੁੰਮਣ ’ਤੇ ਆਪਣੇ ਪਿਤਾ ਦੇ 1 ਲੱਖ ਰੁਪਏ ਖਰਚ ਕੀਤੇ ਸਨ। ਆਪਣੇ ਪਿਤਾ ਅਤੇ ਪਤਨੀ ਤੋਂ ਝਿੜਕਾਂ ਦੇ ਡਰ ਕਾਰਨ ਉਸ ਨੇ ਆਪਣੇ ਹੀ ਅਗਵਾ ਹੋਣ ਦੀ ਝੂਠੀ ਕਹਾਣੀ ਘੜੀ।