ਪਤਨੀ ਨਾਲ ਜਾ ਰਹੇ ਵਕੀਲ ’ਤੇ ਚਲਾਈਆਂ ਗੋਲੀਆਂ
ਅੰਮ੍ਰਿਤਸਰ, ਨਿਰਮਲ : ਵਿਨੀਤ ਮਹਾਜਨ ਪਹਿਲਾਂ ਵੀ ਵਿਵਾਦਾਂ ਵਿਚ ਰਹੇ ਹਨ। ਉਨ੍ਹਾਂ ਦਾ ਅਕਾਲੀ ਦਲ ਦੇ ਮੌਜੂਦਾ ਉਮੀਦਵਾਰ ਅਤੇ ਸਾਬਕਾ ਵਿਧਾਇਕ ਦੇ ਨਾਲ ਵੀ ਕਾਫੀ ਵਿਵਾਦ ਚਲਦਾ ਰਿਹਾ ਹੈ। ਖੇਤਰ ਦੇ ਥਾਣਾ ਇੰਚਾਰਜ ਅਨਿਲ ਕੁਮਾਰ ਨੇ ਕਿਹਾ ਕਿ ਹਮਲਾ ਕਿਸੇ ਨਿੱਜੀ ਵਿਵਾਦ ਦਾ ਕਾਰਨ ਲੱਗਦਾ ਹੈ।ਅੰਮ੍ਰਿਤਸਰ ਦੇ ਵਕੀਲ ਵਿਨੀਤ ਮਹਾਜਨ ’ਤੇ ਮੰਗਲਵਾਰ ਨੂੰ ਅਣਪਛਾਤੇ ਨੌਜਵਾਨਾਂ […]
By : Editor Editor
ਅੰਮ੍ਰਿਤਸਰ, ਨਿਰਮਲ : ਵਿਨੀਤ ਮਹਾਜਨ ਪਹਿਲਾਂ ਵੀ ਵਿਵਾਦਾਂ ਵਿਚ ਰਹੇ ਹਨ। ਉਨ੍ਹਾਂ ਦਾ ਅਕਾਲੀ ਦਲ ਦੇ ਮੌਜੂਦਾ ਉਮੀਦਵਾਰ ਅਤੇ ਸਾਬਕਾ ਵਿਧਾਇਕ ਦੇ ਨਾਲ ਵੀ ਕਾਫੀ ਵਿਵਾਦ ਚਲਦਾ ਰਿਹਾ ਹੈ। ਖੇਤਰ ਦੇ ਥਾਣਾ ਇੰਚਾਰਜ ਅਨਿਲ ਕੁਮਾਰ ਨੇ ਕਿਹਾ ਕਿ ਹਮਲਾ ਕਿਸੇ ਨਿੱਜੀ ਵਿਵਾਦ ਦਾ ਕਾਰਨ ਲੱਗਦਾ ਹੈ।
ਅੰਮ੍ਰਿਤਸਰ ਦੇ ਵਕੀਲ ਵਿਨੀਤ ਮਹਾਜਨ ’ਤੇ ਮੰਗਲਵਾਰ ਨੂੰ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿਚ ਮਹਾਜਨ ਅਤੇ ਉਨ੍ਹਾਂ ਦੀ ਪਤਨੀ ਵਾਲ ਵਾਲ ਬਚ ਗਏ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਚੱਲੀ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਹਮਲਾਵਰਾਂ ਦੀ ਭਾਲ ਵਿਚ ਪੁਲਿਸ ਵਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਮਹਾਜਨ ਅਨੁਸਾਰ ਉਹ ਸਵੇਰੇ ਪਹਿਲਾਂ ਅਪਣੀ ਪਤਨੀ ਦੇ ਨਾਲ ਗੋਪਾਲ ਮੰਦਰ ਮੱਥਾ ਟੇਕਣ ਦੇ ਲਈ ਗਏ। ਇਸ ਤੋਂ ਬਾਅਦ ਉਹ ਅਪਣੇ ਹੋਟਲ ਵਿਚ ਚਲੇ ਗਏ। ਉਥੇ ਵੀ ਪੂਜਾ ਪਾਠ ਕਰਨ ਤੋਂ ਬਾਅਦ ਘਰ ਜਾ ਰਹੇ ਸੀ। ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਫਰਾਰ ਹੋ ਗਏ।
ਵਿਨੀਤ ਮਹਾਜਨ ਪਹਿਲਾਂ ਵੀ ਵਿਵਾਦਾਂ ਵਿਚ ਰਹੇ ਹਨ। ਉਨ੍ਹਾਂ ਦਾ ਅਕਾਲੀ ਦਲ ਦੇ ਮੌਜੂਦਾ ਉਮੀਦਵਾਰ ਅਤੇ ਸਾਬਕਾ ਵਿਧਾਇਕ ਦੇ ਨਾਲ ਵੀ ਕਾਫੀ ਵਿਵਾਦ ਚਲਦਾ ਰਿਹਾ ਹੈ। ਖੇਤਰ ਦੇ ਥਾਣਾ ਇੰਚਾਰਜ ਅਨਿਲ ਕੁਮਾਰ ਨੇ ਕਿਹਾ ਕਿ ਹਮਲਾ ਕਿਸੇ ਨਿੱਜੀ ਵਿਵਾਦ ਦਾ ਕਾਰਨ ਲੱਗਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ। ਜਲਦ ਹੀ ਮੁਲਜ਼ਮ ਗ੍ਰਿਫਤਾਰ ਕਰ ਲਏ ਜਾਣਗੇ।