ਨੌਰਥ ਵੈਨਕੂਵਰ ਪੁਲਿਸ ਵੱਲੋਂ ਭਾਰੀ ਮਿਕਦਾਰ ’ਚ ਨਸ਼ਿਆਂ ਸਣੇ 4 ਗ੍ਰਿਫ਼ਤਾਰ
ਵੈਨਕੂਵਰ, 3 ਨਵੰਬਰ (ਵਿਦੇਸ਼ ਪ੍ਰਤੀਨਿਧ) : ਅਗਵਾ ਦੇ ਮਾਮਲੇ ਦੀ ਝੂਠੀ ਇਤਲਾਹ ਨੇ ਚਾਰ ਨਸ਼ਾ ਤਸਕਰ ਕਾਬੂ ਕਰਵਾ ਦਿਤੇ ਅਤੇ ਨੌਰਥ ਵੈਨਕੂਵਰ ਦੀ ਆਰ.ਸੀ.ਐਮ.ਪੀ. ਨਸ਼ਿਆਂ ਦੀ ਵੱਡੇ ਖੇਪ ਜ਼ਬਤ ਕਰਨ ਵਿਚ ਸਫਲ ਰਹੀ। ਪੁਲਿਸ ਨੇ ਦੱਸਿਆ ਕਿ ਇਕ ਵੇਅਰ ਹਾਊਸ ਦੀ ਤਲਾਸ਼ੀ ਦੌਰਾਨ ਲੁਕਾ ਕੇ ਰੱਖੇ ਨਸ਼ੀਲੇ ਪਦਾਰਥਾਂ ਦੀ ਮਿਕਦਾਰ ਹੈਰਾਨ ਕਰਨ ਵਾਲੀ ਰਹੀ। ਪੁਲਿਸ […]
By : Editor Editor
ਵੈਨਕੂਵਰ, 3 ਨਵੰਬਰ (ਵਿਦੇਸ਼ ਪ੍ਰਤੀਨਿਧ) : ਅਗਵਾ ਦੇ ਮਾਮਲੇ ਦੀ ਝੂਠੀ ਇਤਲਾਹ ਨੇ ਚਾਰ ਨਸ਼ਾ ਤਸਕਰ ਕਾਬੂ ਕਰਵਾ ਦਿਤੇ ਅਤੇ ਨੌਰਥ ਵੈਨਕੂਵਰ ਦੀ ਆਰ.ਸੀ.ਐਮ.ਪੀ. ਨਸ਼ਿਆਂ ਦੀ ਵੱਡੇ ਖੇਪ ਜ਼ਬਤ ਕਰਨ ਵਿਚ ਸਫਲ ਰਹੀ। ਪੁਲਿਸ ਨੇ ਦੱਸਿਆ ਕਿ ਇਕ ਵੇਅਰ ਹਾਊਸ ਦੀ ਤਲਾਸ਼ੀ ਦੌਰਾਨ ਲੁਕਾ ਕੇ ਰੱਖੇ ਨਸ਼ੀਲੇ ਪਦਾਰਥਾਂ ਦੀ ਮਿਕਦਾਰ ਹੈਰਾਨ ਕਰਨ ਵਾਲੀ ਰਹੀ। ਪੁਲਿਸ ਨੇ ਅੱਠ ਕਿਲੋ ਗਾਂਜਾ, ਪੰਜ ਕਿਲੋ ਮੈਜਿਕ ਮਸ਼ਰੂਮ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਬੋਤਲਬੰਦ ਅਤੇ ਡੱਬਾਬੰਦ ਨਸ਼ਾ ਖੁਰਾਕਾਂ ਬਰਾਮਦ ਕੀਤੀਆਂ ਜਿਨ੍ਹਾਂ ਦੀ ਬਾਜ਼ਾਰ ਕੀਮਤ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਨਸ਼ਾ ਤਸਕਰੀ ਦੇ ਇਸ ਮਾਮਲੇ ਵਿਚ ਗ੍ਰਿਫ਼ਤਾਰ ਦੋ ਜਣੇ ਸਰੀ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਅਣਜਾਣ ਸ਼ਖਸ ਨੇ ਅਗਵਾ ਦੀ ਇਤਲਾਹ ਦੇ ਸਹਾਰਾ ਪੁਲਿਸ ਨੂੰ ਗੋਦਾਮ ਤੱਕ ਪਹੁੰਚਾਇਆ
ਕਾਂਸਟੇਬਲ ਮਨਸੂਰ ਸਹਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵੇਅਰ ਹਾਊਸ ਨੂੰ ਸੰਭਾਵਤ ਤੌਰ ’ਤੇ ਨਸ਼ੇ ਤਿਆਰ ਕਰਨ ਦੀ ਲੈਬ ਵਜੋਂ ਵਰਤਿਆ ਜਾ ਰਿਹਾ ਸੀ। ਪੁਲਿਸ ਦਾ ਛਾਪਾ ਦੇਖ ਮੌਕੇ ਤੋਂ ਭੱਜੇ ਦੋ ਜਣਿਆਂ ਨੂੰ ਮੈਮੋਰੀਅਲ ਬ੍ਰਿਜ ਵਾਲੇ ਇਲਾਕੇ ਵਿਚੋਂ ਕਾਬੂ ਕਰ ਲਿਆ ਗਿਆ। ਦੂਜੇ ਪਾਸੇ ਵੈਨਕੂਵਰ ਪੁਲਿਸ ਦੀ ਐਮਰਜੰਸੀ ਰਿਸਪੌਂਸ ਟੀਮ ਵੱਲੋਂ ਦੂਜੀ ਗੱਡੀ ਰੋਕੀ ਗਈ। ਪੁਲਿਸ ਦਾ ਮੰਨਣਾ ਹੈ ਕਿ ਕਿਸੇ ਅਣਪਛਾਤੇ ਸ਼ਖਸ ਨੇ ਵੇਅਰ ਹਾਊਸ ਵਿਚ ਛਾਪਾ ਮਰਵਾਉਣ ਵਾਸਤੇ ਹੀ ਉਥੇ ਬੰਦੂਕਧਾਰੀ ਮੌਜੂਦ ਹੋਣ ਦਾ ਡਰਾਮਾ ਕੀਤਾ ਅਤੇ ਜਦੋਂ ਪੁਲਿਸ ਪੁੱਜੀ ਤਾਂ ਭਾਰੀ ਮਿਕਦਾਰ ਵਿਚ ਨਸ਼ੇ ਬਰਾਮਦ ਹੋਏ।