Begin typing your search above and press return to search.

ਨੂਹ ਹਿੰਸਾ : AAP ਨੇਤਾ ਵਿਰੁਧ ਪਰਚਾ ਦਰਜ

ਨੂਹ : ਨੂਹ ਹਿੰਸਾ ਦੌਰਾਨ ਗੁਰੂਗ੍ਰਾਮ ਦੇ ਪ੍ਰਦੀਪ ਸ਼ਰਮਾ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਜਾਵੇਦ ਅਹਿਮਦ ਸਮੇਤ 150 ਲੋਕਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਗੁਰੂਗ੍ਰਾਮ ਦੇ ਸੋਹਨਾ 'ਚ ਦਰਜ ਕੀਤਾ ਗਿਆ ਹੈ। ਹਾਲਾਂਕਿ ਜਾਵੇਦ ਦਾ ਕਹਿਣਾ ਹੈ ਕਿ ਇਹ ਮਾਮਲਾ ਗਲਤ ਹੈ […]

ਨੂਹ ਹਿੰਸਾ : AAP ਨੇਤਾ ਵਿਰੁਧ ਪਰਚਾ ਦਰਜ
X

Editor (BS)By : Editor (BS)

  |  6 Aug 2023 7:49 AM IST

  • whatsapp
  • Telegram

ਨੂਹ : ਨੂਹ ਹਿੰਸਾ ਦੌਰਾਨ ਗੁਰੂਗ੍ਰਾਮ ਦੇ ਪ੍ਰਦੀਪ ਸ਼ਰਮਾ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਜਾਵੇਦ ਅਹਿਮਦ ਸਮੇਤ 150 ਲੋਕਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਗੁਰੂਗ੍ਰਾਮ ਦੇ ਸੋਹਨਾ 'ਚ ਦਰਜ ਕੀਤਾ ਗਿਆ ਹੈ। ਹਾਲਾਂਕਿ ਜਾਵੇਦ ਦਾ ਕਹਿਣਾ ਹੈ ਕਿ ਇਹ ਮਾਮਲਾ ਗਲਤ ਹੈ ਪਰ ਉਹ ਉਸ ਦਿਨ ਇਲਾਕੇ 'ਚ ਨਹੀਂ ਸੀ।

ਦੂਜੇ ਪਾਸੇ ਹਰਿਆਣਾ ਦੇ ਨੂਹ 'ਚ ਹਿੰਸਾ ਦੌਰਾਨ ਸਹਾਰਾ ਹੋਟਲ ਜਿੱਥੋਂ ਪਥਰਾਅ ਹੋਇਆ ਸੀ, ਉਸ ਨੂੰ ਪ੍ਰਸ਼ਾਸਨ ਨੇ ਢਾਹ ਦਿੱਤਾ ਹੈ। ਐਤਵਾਰ ਨੂੰ ਸਖ਼ਤ ਪੁਲਿਸ ਸੁਰੱਖਿਆ ਹੇਠ ਇਸ ਹੋਟਲ ਨੂੰ ਬੁਲਡੋਜ਼ਰ ਚਲਾ ਕੇ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ। ਨੂਹ ਵਿੱਚ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਨਾਜਾਇਜ਼ ਉਸਾਰੀਆਂ ਨੂੰ ਹਟਾਇਆ ਜਾ ਰਿਹਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਸਾਰੇ 31 ਜੁਲਾਈ ਦੀ ਹਿੰਸਾ 'ਚ ਸ਼ਾਮਲ ਦੰਗਾਕਾਰੀਆਂ ਨਾਲ ਸਬੰਧਤ ਹਨ ਜਾਂ ਫਿਰ ਇਨ੍ਹਾਂ ਨੂੰ ਦੰਗੇ ਫੈਲਾਉਣ ਲਈ ਵਰਤਿਆ ਗਿਆ ਸੀ।

Next Story
ਤਾਜ਼ਾ ਖਬਰਾਂ
Share it