Begin typing your search above and press return to search.

ਨਿਊ ਯਾਰਕ ’ਚ ਰਿਸ਼ਤੇਦਾਰਾਂ ਨੇ ਹੀ ਬੰਧੂਆ ਮਜ਼ਦੂਰ ਬਣਾਏ 2 ਭਾਰਤੀ

ਨਿਊ ਯਾਰਕ, 2 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਭਾਰਤੀਆਂ ਨੂੰ ਕਈ ਵਾਰ ਜ਼ਲਾਲਤ ਭਰੇ ਦਿਨ ਲੰਘਾਉਣੇ ਪੈਂਦੇ ਹਨ ਅਤੇ ਆਪਣੇ ਹੀ ਰਿਸ਼ਤੇਦਾਰਾਂ ਵੱਲੋਂ ਕੀਤੀ ਕੁੱਟਮਾਰ ਚੁੱਪ-ਚਾਪ ਬਰਦਾਸ਼ਤ ਕਰਨੀ ਪੈਂਦੀ ਹੈ। ਸਿਰਫ ਇਥੇ ਹੀ ਬੱਸ ਨਹੀਂ, ਮਿਹਨਤਾਨੇ ਦੇ ਇਵਜ਼ ਵਿਚ ਇਕ ਧੇਲਾ ਵੀ ਨਹੀਂ ਮਿਲਦਾ। ਇਸੇ ਕਿਸਮ ਦਾ ਮਾਮਲਾ ਨਿਊ ਯਾਰਕ […]

ਨਿਊ ਯਾਰਕ ’ਚ ਰਿਸ਼ਤੇਦਾਰਾਂ ਨੇ ਹੀ ਬੰਧੂਆ ਮਜ਼ਦੂਰ ਬਣਾਏ 2 ਭਾਰਤੀ
X

Editor EditorBy : Editor Editor

  |  2 April 2024 6:26 AM IST

  • whatsapp
  • Telegram

ਨਿਊ ਯਾਰਕ, 2 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਭਾਰਤੀਆਂ ਨੂੰ ਕਈ ਵਾਰ ਜ਼ਲਾਲਤ ਭਰੇ ਦਿਨ ਲੰਘਾਉਣੇ ਪੈਂਦੇ ਹਨ ਅਤੇ ਆਪਣੇ ਹੀ ਰਿਸ਼ਤੇਦਾਰਾਂ ਵੱਲੋਂ ਕੀਤੀ ਕੁੱਟਮਾਰ ਚੁੱਪ-ਚਾਪ ਬਰਦਾਸ਼ਤ ਕਰਨੀ ਪੈਂਦੀ ਹੈ। ਸਿਰਫ ਇਥੇ ਹੀ ਬੱਸ ਨਹੀਂ, ਮਿਹਨਤਾਨੇ ਦੇ ਇਵਜ਼ ਵਿਚ ਇਕ ਧੇਲਾ ਵੀ ਨਹੀਂ ਮਿਲਦਾ। ਇਸੇ ਕਿਸਮ ਦਾ ਮਾਮਲਾ ਨਿਊ ਯਾਰਕ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਗਰੌਸਰੀ ਸਟੋਰ ਵਿਚ ਕੰਮ ਕਰਦੇ ਦੋ ਭਾਰਤੀਆਂ ਨਾਲ ਲੰਮੇ ਸਮੇਂ ਤੋਂ ਜਾਨਵਰਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਇਹ ਸਲੂਕ ਕਰਨ ਵਾਲਾ ਉਨ੍ਹਾਂ ਦਾ ਆਪਣਾ ਰਿਸ਼ਤੇਦਾਰ ਹੈ।

ਗਰੌਸਰੀ ਸਟੋਰ ’ਤੇ ਸਾਰਾ-ਸਾਰਾ ਦਿਨ ਕੰਮ ਕਰ ਕੇ ਨਹੀਂ ਮਿਲਦਾ ਕੋਈ ਪੈਸਾ

‘ਟਾਈਮਜ਼ ਆਫ ਇੰਡੀਆ’ ਦੀ ਰਿਪੋਰਟ ਵਿਚ ਸੀ.ਸੀ.ਟੀ.ਵੀ. ਕੈਮਰੇ ਦੀਆਂ ਤਿੰਨ ਵੀਡੀਓਜ਼ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਗੁਜਰਾਤ ਦੇ ਗਾਂਧੀਨਗਰ ਇਲਾਕੇ ਨਾਲ ਸਬੰਧਤ ਗਰੌਸਰੀ ਸਟੋਰ ਮਾਲਕ ਨੇ ਆਪਣੇ ਮੁਲਾਜ਼ਮਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਹੋਇਆ ਹੈ। ਇਕ ਵੀਡੀਓ ਵਿਚ ਗਰੌਸਰੀ ਸਟੋਰ ਦਾ ਮਾਲਕ ਆਪਣੇ ਮੁਲਾਜ਼ਮਾਂ ਨੂੰ ਜ਼ਲੀਲ ਕਰਦਾ ਦੇਖਿਆ ਜਾ ਸਕਦਾ ਹੈ ਜਦਕਿ ਦੂਜੀ ਵੀਡੀਓ ਵਿਚ ਮਾਲਕ ਦੀ ਪਤਨੀ ਮੁਲਾਜ਼ਮਾਂ ਬਾਰੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੀ ਹੈ। ਤੀਜੀ ਵੀਡੀਓ ਵਿਚ ਗਰੌਸਰੀ ਸਟੋਰ ਦਾ ਮਾਲਕ ਆਪਣੇ ਮੁਲਾਜ਼ਮ ਦੀ ਪਿੱਠ ’ਤੇ ਲੱਤ ਮਾਰਦਾ ਹੈ ਅਤੇ ਉਹ ਵਿਚਾਰਦਾ ਵਿਲਕਦਾ ਹੋਇਆ ਇਕ ਪਾਸੇ ਚਲਿਆ ਜਾਂਦਾ ਹੈ। ਰਿਪੋਰਟ ਵਿਚ ਇਕ ਆਡੀਓ ਕਲਿੱਪ ਦਾ ਜ਼ਿਕਰ ਵੀ ਕੀਤਾ ਗਿਆ ਹੈ ਜਿਸ ਵਿਚ ਗਰੌਸਰੀ ਸਟੋਰ ਮਾਲਕ ਦੀਆਂ ਗਾਲ੍ਹਾਂ ਸੁਣੀਆਂ ਜਾ ਸਕਦੀਆਂ ਹਨ। ਖੁਦ ਨੂੰ ਮਹਾਨ ਦੱਸਣ ਦੇ ਯਤਨ ਤਹਿਤ ਸਟੋਰ ਮਾਲਕ ਕਹਿੰਦਾ ਹੈ ਕਿ ਉਸ ਨੇ ਵੱਡਾ ਖਤਰਾ ਮੁੱਲ ਲੈ ਕੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਸਿਰਫ ਆਸਰਾ ਹੀ ਨਹੀਂ ਬਲਕਿ ਕੰਮ ਵੀ ਦਿਤਾ ਹੈ। ਗਰੌਸਰੀ ਸਟੋਰ ਮਾਲਕ ਨੂੰ ਨੇੜਿਉਂ ਜਾਣਨ ਵਾਲੇ ਇਕ ਸ਼ਖਸ ਨੇ ਦੱਸਿਆ ਕਿ ਇਹ ਪਰਵਾਰ ਤਕਰੀਬਨ ਇਕ ਦਹਾਕਾ ਪਹਿਲਾਂ ਅਮਰੀਕਾ ਆਇਆ ਸੀ ਅਤੇ ਯੂ-ਵੀਜ਼ਾ ਹਾਸਲ ਕਰ ਲਿਆ।

ਕੁੱਟਮਾਰ ਅਤੇ ਜ਼ਲੀਲ ਕਰਨ ਦੀਆਂ ਵੀਡੀਓ ਆਈਆਂ ਸਾਹਮਣੇ

ਅਮਰੀਕਾ ਵਿਚ ਯੂ-ਵੀਜ਼ਾ ਉਨ੍ਹਾਂ ਪ੍ਰਵਾਸੀਆਂ ਨੂੰ ਦਿਤਾ ਜਾਂਦਾ ਹੈ ਜੋ ਕੁਝ ਖਾਸ ਅਪਰਾਧਾਂ ਦੇ ਪੀੜਤ ਹੁੰਦੇ ਹਨ ਅਤੇ ਉਸ ਦਰਦ ਨੂੰ ਮਾਨਸਿਕ ਜਾਂ ਸਰੀਰਕ ਤੌਰ ’ਤੇ ਹੰਢਾਇਆ ਹੁੰਦਾ ਹੈ। ਰਿਪੋਰਟ ਮੁਤਾਬਕ ਤਕਰੀਬਨ ਛੇ ਸਾਲ ਪਹਿਲਾਂ ਪਰਵਾਰ ਨੇ ਗੁਜਰਾਤ ਤੋਂ ਆਪਣੇ ਇਕ ਰਿਸ਼ਤੇਦਾਰ ਨੂੰ ਸੱਦ ਲਿਆ ਅਤੇ ਉਹ ਵੀ ਗੈਰਕਾਨੂੰਨੀ ਤਰੀਕੇ ਨਾਲ ਹੀ ਅਮਰੀਕਾ ਦਾਖਲ ਹੋਇਆ। ਉਸ ਵੇਲੇ ਤੋਂ ਹੀ ਉਹ ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਮੈਕਸੀਕੋ ਅਤੇ ਕੈਨੇਡਾ ਦੇ ਰਸਤੇ ਲੱਖਾਂ ਭਾਰਤੀ ਅਮਰੀਕਾ ਪੁੱਜ ਰਹੇ ਹਨ। ਪਿਛਲੇ ਪੰਜ ਸਾਲ ਦੌਰਾਨ ਬਾਰਡਰ ਏਜੰਟਾਂ ਵੱਲੋਂ ਰੋਕੇ ਭਾਰਤੀਆਂ ਦੀ ਗਿਣਤੀ 2 ਲੱਖ ਤੋਂ ਵੱਧ ਦੱਸੀ ਜਾ ਰਹੀ ਹੈ ਜਦਕਿ ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀਆਂ ਦੀ ਗਿਣਤੀ 7 ਲੱਖ ਤੋਂ ਟੱਪ ਚੁੱਕੀ ਹੈ। ਗੁਜਰਾਤ ਨਾਲ ਸਬੰਧਤ ਦੋ ਪਰਵਾਰਾਂ ਨੂੰ ਕੈਨੇਡਾ ਦੇ ਬਾਰਡਰ ’ਤੇ ਜਾਨ ਵੀ ਗਵਾਉਣੀ ਪਈ। ਇਕ ਪਰਵਾਰ ਮਾਇਨਸ 40 ਡਿਗਰੀ ਤਾਪਮਾਨ ਵਿਚ ਦਮ ਤੋੜ ਗਿਆ ਜਦਕਿ ਦੂਜਾ ਪਰਵਾਰ ਦੀ ਕਿਸ਼ਤੀ ਦਰਿਆ ਵਿਚ ਡੁੱਬ ਗਈ।

Next Story
ਤਾਜ਼ਾ ਖਬਰਾਂ
Share it