ਨਾਜਾਇਜ਼ ਤਰੀਕੇ ਨਾਲ ਬਰੈੱਡ ਮਹਿੰਗੀ ਕਰਨ ’ਤੇ 50 ਮਿਲੀਅਨ ਡਾਲਰ ਜੁਰਮਾਨਾ
ਕੈਨੇਡਾ ਬਰੈੱਡ ਕੰਪਨੀ ਨੇ ਕਬੂਲ ਕੀਤਾ ਗੁਨਾਹ ਟੋਰਾਂਟੋ, 22 ਜੂਨ (ਵਿਸ਼ੇਸ਼ ਪ੍ਰਤੀਨਿਧ) : ਬਰੈਡ ਦੀਆਂ ਕੀਮਤਾਂ ਵਧਾਉਣ ਲਈ ਨਾਜਾਇਜ਼ ਤਰੀਕੇ ਵਰਤਣ ਦੇ ਦੋਸ਼ ਹੇਠ ਕੈਨੇਡਾ ਬਰੈੱਡ ਕੰਪਨੀ ਨੂੰ 50 ਮਿਲੀਅਨ ਡਾਲਰ ਜੁਰਮਾਨਾ ਕੀਤਾ ਗਿਆ ਹੈ। ਕੈਨੇਡਾ ਕੌਂਪੀਟਿਸ਼ਨ ਬਿਊਰੋ ਮੁਤਾਬਕ ਪ੍ਰਾਈਸ ਫਿਕਸਿੰਗ ਦੇ ਦੋਸ਼ ਹੇਠ ਕੀਤਾ ਗਿਆ, ਇਹ ਹੁਣ ਤੱਕ ਦਾ ਸਭ ਤੋਂ ਵੱਡਾ ਜੁਰਮਾਨਾ ਹੈ। […]

ਕੈਨੇਡਾ ਬਰੈੱਡ ਕੰਪਨੀ ਨੇ ਕਬੂਲ ਕੀਤਾ ਗੁਨਾਹ
ਟੋਰਾਂਟੋ, 22 ਜੂਨ (ਵਿਸ਼ੇਸ਼ ਪ੍ਰਤੀਨਿਧ) : ਬਰੈਡ ਦੀਆਂ ਕੀਮਤਾਂ ਵਧਾਉਣ ਲਈ ਨਾਜਾਇਜ਼ ਤਰੀਕੇ ਵਰਤਣ ਦੇ ਦੋਸ਼ ਹੇਠ ਕੈਨੇਡਾ ਬਰੈੱਡ ਕੰਪਨੀ ਨੂੰ 50 ਮਿਲੀਅਨ ਡਾਲਰ ਜੁਰਮਾਨਾ ਕੀਤਾ ਗਿਆ ਹੈ। ਕੈਨੇਡਾ ਕੌਂਪੀਟਿਸ਼ਨ ਬਿਊਰੋ ਮੁਤਾਬਕ ਪ੍ਰਾਈਸ ਫਿਕਸਿੰਗ ਦੇ ਦੋਸ਼ ਹੇਠ ਕੀਤਾ ਗਿਆ, ਇਹ ਹੁਣ ਤੱਕ ਦਾ ਸਭ ਤੋਂ ਵੱਡਾ ਜੁਰਮਾਨਾ ਹੈ। ਕੌਂਪੀਟਿਸ਼ਨ ਬਿਊਰੋ ਦੀ ਪੜਤਾਲ ਇਥੇ ਹੀ ਖਤਮ ਨਹੀਂ ਹੋਈ ਅਤੇ ਮੈਟਰੋ, ਸਬੇਜ਼, ਵਾਲਮਾਰਟ ਕੈਨੇਡਾ, ਜਾਇੰਟ ਟਾਈਗਰ ਤੇ ਮੇਪਲ ਲੀਫ ਫੂਡਜ਼ ਵਰਗੀਆਂ ਕੰਪਨੀਆਂ ਵੀ ਲਪੇਟ ਵਿਚ ਆ ਸਕਦੀਆਂ ਹਨ। ਕੌਂਪੀਟਿਸ਼ਨ ਬਿਊਰੋ ਦੇ ਕਮਿਸ਼ਨਰ ਮੈਥਿਊ ਬੌਸਵੈਲ ਨੇ ਕਿਹਾ ਕਿ ਕੈਨੇਡੀਅਨ ਪਰਵਾਰਾਂ ਦੀ ਖੁਰਾਕ ਦੇ ਮੁੱਖ ਹਿੱਸੇ ਬਰੈੱਡ ਦੀਆਂ ਕੀਮਤਾਂ ਨਾਲ ਛੇੜਛਾੜ ਇਕ ਗੰਭੀਰ ਅਪਰਾਧ ਹੈ ਅਤੇ ਪ੍ਰਾਈਸ ਫਿਕਸਿੰਗ ਸਕੈਂਡਲ ਵਿਚ ਸ਼ਾਮਲ ਹਰ ਕੰਪਨੀ ਨੂੰ ਬੇਨਕਾਬ ਕਰਨ ਦੇ ਯਤਨ ਕੀਤੇ ਜਾਣਗੇ। ਦੱਸ ਦੇਈਏ ਕਿ ਮੈਕਸੀਕੋ ਦੇ ਗਰੁੱਪ ਬਿੰਬੋ ਨਾਲ ਸਬੰਧਤ ਕੈਨੇਡਾ ਬਰੈੱਡ ਕੰਪਨੀ ਵੱਲੋਂ ਕੌਂਪੀਟਿਸ਼ਨ ਐਕਟ ਅਧੀਨ ਪ੍ਰਾਈਸ ਫਿਕਸਿੰਗ ਦੇ ਚਾਰ ਦੋਸ਼ ਕਬੂਲ ਕੀਤੇ ਗਏ।