Begin typing your search above and press return to search.

ਦੇਖੋ ਬਾਲੀਵੁੱਡ ’ਚ ਇਸ ਸਾਲ ਕਿਵੇਂ ਮਨਾਇਆ ਜਾਵੇਗਾ ਕਰਵਾ ਚੌਥ

7 ਅਭਿਨੇਤਰੀਆਂ ਰੱਖਣਗੀਆਂ ਪਹਿਲਾ ਕਰਵਾ ਚੌਥ ਦਾ ਵਰਤ ਮੁੰਬਈ, ਸ਼ੇਖਰ : ਕਰਵਾ ਚੌਥ ਦਾ ਤਿਉਹਾਰ ਹਰ ਇਕ ਵਿਉਤਾ ਔਰਤ ਲਈ ਬਹੁਤ ਖਾਸ ਹੁੰਦਾ ਹੈ। ਖਾਸ ਕਰ ਉਨ੍ਹਾਂ ਲਈ ਜਿਨ੍ਹਾਂ ਦਾ ਵਿਆਹ ਤੋਂ ਬਾਅਦ ਪਹਿਲਾ ਕਰਵਾ ਚੌਥ ਹੁੰਦਾ ਹੈ। ਇਸ ਵਾਰੀ ਕਰਵਾ ਚੌਥ ਦਾ ਤਿਉਹਾਰ 1 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਵਾਰ ਦਾ ਕਰਵਾ […]

ਦੇਖੋ ਬਾਲੀਵੁੱਡ ’ਚ ਇਸ ਸਾਲ ਕਿਵੇਂ ਮਨਾਇਆ ਜਾਵੇਗਾ ਕਰਵਾ ਚੌਥ
X

Hamdard Tv AdminBy : Hamdard Tv Admin

  |  31 Oct 2023 4:16 AM GMT

  • whatsapp
  • Telegram

7 ਅਭਿਨੇਤਰੀਆਂ ਰੱਖਣਗੀਆਂ ਪਹਿਲਾ ਕਰਵਾ ਚੌਥ ਦਾ ਵਰਤ

ਮੁੰਬਈ, ਸ਼ੇਖਰ : ਕਰਵਾ ਚੌਥ ਦਾ ਤਿਉਹਾਰ ਹਰ ਇਕ ਵਿਉਤਾ ਔਰਤ ਲਈ ਬਹੁਤ ਖਾਸ ਹੁੰਦਾ ਹੈ। ਖਾਸ ਕਰ ਉਨ੍ਹਾਂ ਲਈ ਜਿਨ੍ਹਾਂ ਦਾ ਵਿਆਹ ਤੋਂ ਬਾਅਦ ਪਹਿਲਾ ਕਰਵਾ ਚੌਥ ਹੁੰਦਾ ਹੈ। ਇਸ ਵਾਰੀ ਕਰਵਾ ਚੌਥ ਦਾ ਤਿਉਹਾਰ 1 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਵਾਰ ਦਾ ਕਰਵਾ ਚੌਥ ਬਾਲੀਵੁੱਡ ਲਈ ਵੀ ਬੜਾ ਹੀ ਖਾਸ ਹੈ ਕਿਉਂਕੀ ਇਸ ਵਾਰ ਬਹੁਤ ਸਾਰੀਆਂ ਬਾਲੀਵੁੱਡ ਐਕਟਰਸਜ਼ ਦਾ ਇਹ ਕਰਵਾ ਚੌਥ ਹੋਣ ਵਾਲਾ ਹੈ ਜੀ ਹਾਂ ਅੱਜ ਤੁਹਾਨੂੰ ਅਸੀਂ ਅਜਿਹੀਆਂ 7 ਅਭਿਨੇਤਰੀਆਂ ਦੇ ਨਾਮ ਦਸਾਂਗੇ ਜੋ ਇਸ ਸਾਲ ਆਪਣਾ ਪਹਿਲਾ ਕਰਵਾ ਚੌਥ ਸੈਲੇਬ੍ਰੇਟ ਕਰਨ ਵਾਲੀਆਂ ਹਨ।

ਪੂਰੇ ਭਾਰਤ ਦੇਸ਼ ਵਿਚ ਇਸ ਸਮੇਂ ਤਿਉਹਾਰਾਂ ਦੀ ਧੁਮ ਹੈ।ਜਿਥੇ ਦੇਖੋ ਰੌਣਕਾਂ ਹੀ ਰੌਣਕਾਂ, ਅਗਲੇ ਤਿਉਹਾਰ ਦੀ ਗੱਲ ਕੀਤੀ ਜਾਵੇ ਤਾਂ ਪੁਰੇ ਦੇਸ਼ ਭਰ ਵਿਚ 1 ਨਵੰਬਰ ਨੂੰ ਕਰਵਾ ਚੌਥ ਦਾ ਤਿਉਹਾਰ ਮਨਾਉਣ ਲਈ ਦੇਸ਼ ਦੀਆਂ ਔਰਤਾਂ ਕਾਫੀ ਜ਼ਿਆਦਾ ਉਤਸੁਕ ਹਨ। ਇਸ ਦਿਨ ਜਿਥੇ ਹਰ ਇਕ ਵਿਆਹੀ ਔਰਤ ਆਪਣੇ ਪਤੀ ਦੀ ਲੰਮੀ ਉਮਰ ਦੀ ਦੁਆਵਾਂ ਕਰਦੀ ਹੈ। ਉਥੇ ਹੀ ਹਾਰ ਸ਼ਿੰਗਾਰ ਅਤੇ ਮਹਿੰਦੀ ਲਈ ਵੀ ਔਰਤਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਜਿਨ੍ਹਾਂ ਦੇ ਵਿਆਹ ਨਹੀਂ ਹੋਏ ਹੁੰਦੇ ਉਹ ਵੀ ਸੌਚਦੀਆਂ ਨੇ ਕਿ ਜਦੋਂ ਸਾਡਾ ਵਿਆਹ ਹੋਏਗਾ, ਅਸੀਂ ਵੀ ਇਸ ਤਿਉਹਾਰ ਨੂੰ ਮਨਾਇਆ ਕਰਾਂਗੀਆਂ। ਇਸ ਵਾਰ ਦਾ ਇਹ ਤਿਉਹਰਾ ਬਾਲੀਵੁੱਡ ਦੀਆਂ ਕੁੱਝ ਅਭਿਨੇਤਰਆਂ ਲਈ ਬੜਾ ਹੀ ਖਾਸ ਹੈ, ਜੀ ਹਾਂ ਅਸੀਂ ਉਨ੍ਹਾਂ ਅਭਿਨੇਤਰੀਆਂ ਦੀ ਗੱਲ ਕਰ ਰਹੇ ਹਨ ਜਿਨ੍ਹਾਂ ਦਾ ਹਾਲਹੀ ਵਿਚ ਵਿਆਹ ਹੋਇਆ ਹੈ ਅਤੇ ਇਹ ਕਰਵਾ ਚੌਥ ਉਨ੍ਹਾਂ ਦਾ ਪਹਿਲਾ ਕਰਵਾ ਚੌਥ ਹੈ। ਅਜਿਹੀਆਂ 7 ਬਾਲੀਵੁੱਡ ਦੀਆਂ ਅਭਿਨੇਤਰੀਆਂ ਹਨ ਜੋ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰਖਣ ਵਾਲੀਆਂ ਹਨ ਤਾਂ ਆਓ ਤੁਹਾਨੂੰ ਵੀ ਉਨ੍ਹਾਂ ਨਾਲ ਜਾਣੂ ਕਰਵਾਉਂਦੇ ਹਾਂ।

ਆਥੀਆ ਸ਼ੈੱਟੀ:
ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਜੋ ਕਿ ਮਸ਼ਹੂਰ ਬਾਲੀਵੁੱਡ ਐਕਟਰ ਸੁਨੀਲ ਸ਼ੈੱਟੀ ਦੀ ਧੀ ਹੈ ਅਤੇ ਇਸ ਸਾਲ ਜਨਵਰੀ ’ਚ ਕ੍ਰਿਕਟਰ ਕੇ.ਐੱਲ ਰਾਹੁਲ ਨਾਲ ਵਿਆਹ ਕੀਤਾ ਸੀ। ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਵਿਆਹ ਤੋਂ ਬਾਅਦ ਆਥੀਆ ਸ਼ੈੱਟੀ ਦਾ ਇਹ ਪਹਿਲਾ ਕਰਵਾ ਚੌਥ ਵਰਤ ਹੋਵੇਗਾ। ਜਿਸ ਦਾ ਜੋਸ਼ ਵੀ ਦੇਖਣ ਨੂੰ ਮਿਲ ਰਿਹਾ ਹੈ।

ਕਿਆਰਾ ਅਡਵਾਨੀ:
ਅਦਾਕਾਰਾ ਕਿਆਰਾ ਅਡਵਾਨੀ ਨੇ ਵੀ ਇਸ ਸਾਲ ਫਰਵਰੀ ’ਚ ਲੰਬੇ ਸਮੇਂ ਦੇ ਬੁਆਏਫ੍ਰੈਂਡ ਸਿਧਾਰਥ ਮਲਹੋਤਰਾ ਨਾਲ ਵਿਆਹ ਕੀਤਾ ਸੀ। ਦੋਹਾਂ ਦਾ ਵਿਆਹ ਵੀ ਸੁਰਖੀਆਂ ’ਚ ਸੀ। ਵਿਆਹ ਤੋਂ ਬਾਅਦ ਕਿਆਰਾ ਅਡਵਾਨੀ ਪਹਿਲੀ ਵਾਰ ਆਪਣੇ ਪਤੀ ਲਈ ਕਰਵਾ ਚੌਥ ਦਾ ਵਰਤ ਰੱਖੇਗੀ।

ਸਵਰਾ ਭਾਸਕਰ:
ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਅਤੇ ਰਾਜਨੇਤਾ ਫਹਾਦ ਅਹਿਮਦ ਨੇ ਇਸ ਸਾਲ ਫਰਵਰੀ ’ਚ ਵਿਆਹ ਕੀਤਾ ਸੀ। ਸਵਰਾ ਭਾਸਕਰ ਦੇ ਅਚਾਨਕ ਵਿਆਹ ਕਰਨ ਦੇ ਫੈਸਲੇ ਤੋਂ ਹਰ ਕੋਈ ਹੈਰਾਨ ਸੀ। ਵਿਆਹ ਤੋਂ ਬਾਅਦ ਸਵਰਾ ਦਾ ਇਹ ਪਹਿਲਾ ਕਰਵਾ ਚੌਥ ਹੋਵੇਗਾ।

ਸ਼ਿਵਾਲਿਕਾ ਓਬਰਾਏ:
ਬਾਲੀਵੁੱਡ ਅਦਾਕਾਰਾ ਸ਼ਿਵਾਲਿਕਾ ਓਬਰਾਏ ਨੇ ਇਸ ਸਾਲ ਫਰਵਰੀ ’ਚ ਫਿਲਮ ਨਿਰਮਾਤਾ ਅਭਿਸ਼ੇਕ ਪਾਠਕ ਨਾਲ ਵਿਆਹ ਕੀਤਾ ਸੀ। ਉਹ ਪਹਿਲੇ ਕਰਵਾ ਚੌਥ ਵਰਤ ਨੂੰ ਲੈ ਕੇ ਵੀ ਬਹੁਤ ਖੁਸ਼ ਨਜ਼ਰ ਆ ਰਹੀ ਹੈ। ਇਸ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।

ਸੋਨਾਲੀ ਸਹਿਗਲ:
ਇਕ ਹੋਰ ਬਾਲੀਵੁੱਡ ਅਭਿਨੇਤਰੀ ਸੋਨਾਲੀ ਸਹਿਗਲ ਨੇ ਵੀ ਇਸ ਸਾਲ ਜੂਨ ’ਚ ਵਿਆਹ ਕੀਤਾ ਸੀ। ਉਸ ਨੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਆਸ਼ੀਸ਼ ਸਜਨਾਨੀ ਨੂੰ ਆਪਣਾ ਸਾਥੀ ਬਣਾਇਆ ਹੈ। ਆਸ਼ੀਸ਼ ਸਜਨਾਨੀ ਇਕ ਬਿਜ਼ਨੈੱਸਮੈਨ ਹੈ ਅਤੇ ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਵਿਆਹ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਕਰਵਾ ਚੌਥ ਆਉਣ ਵਾਲਾ ਹੈ।

ਪਰਿਣੀਤੀ ਚੋਪੜਾ:
ਇਸ ਸੂਚੀ ’ਚ ਅਗਲਾ ਨਾਂ ਅਭਿਨੇਤਰੀ ਪਰਿਣੀਤੀ ਚੋਪੜਾ ਦਾ ਹੈ, ਜਿਸ ਨੇ ਇਸ ਸਾਲ ਸਤੰਬਰ ’ਚ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੂੰ ਆਪਣਾ ਜੀਵਨ ਸਾਥੀ ਬਣਾਇਆ ਸੀ। ਇਸ ਵਿਆਹ ਦੀ ਕਾਫੀ ਚਰਚਾ ਵੀ ਹੋਈ ਸੀ। ਪਰਿਣੀਤੀ ਇਸ ਸਾਲ ਆਪਣੇ ਪਤੀ ਲਈ ਪਹਿਲਾ ਕਰਵਾ ਚੌਥ ਮਨਾਏਗੀ।

ਹੰਸਿਕਾ ਮੋਟਵਾਨੀ:
ਦੱਖਣੀ ਅਦਾਕਾਰਾ ਹੰਸਿਕਾ ਮੋਟਵਾਨੀ ਨੇ ਪਿਛਲੇ ਸਾਲ ਦਸੰਬਰ 2022 ਵਿੱਚ ਸੋਹੇਲ ਕਥੂਰੀਆ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਉਹ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖਣ ਜਾ ਰਹੀ ਹੈ। ਇਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਵੀ ਹੈ।
ਇਹ 7 ਅਭਿਨੇਤਰੀਆਂ ਇਸ ਸਾਲ ਯਾਨੀ ਕਿ 2023 ਵਿਚ ਆਪਣਾ ਪਹਿਲਾ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਹਨ ਤੁਸੀਂ ਇਨ੍ਹਾਂ ਨੂੰ ਆਪਣੀ ਸ਼ੁਭਕਾਮਨਾਵਾਂ ਦੇ ਸਕਦੇ ਹੋ।

Next Story
ਤਾਜ਼ਾ ਖਬਰਾਂ
Share it