ਟੋਰਾਂਟੋ ਦੀ ਮਹਿਲਾ ਟਿਕਟੌਕਰ ਪਾਣੀ ਪੀ ਕੇ ਪਹੁੰਚ ਗਈ ਹਸਪਤਾਲ
ਟੋਰਾਂਟੋ, 31 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਇਕ ਮਹਿਲਾ ਟਿਕਟੌਕਰ ਨੇ ਫਿਟਨੈਸ ਚੈਲੰਜ ਦੌਰਾਨ ਐਨਾ ਜ਼ਿਆਦਾ ਪਾਣੀ ਪੀ ਲਿਆ ਕਿ ਉਸ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਟੋਰਾਂਟੋ ਦੀ ਮਿਸ਼ੇਲ ਫੇਅਰਬਰਨ ਨੇ ਪੂਰਾ ਘਟਨਾਕ੍ਰਮ ਸੋਸ਼ਲ ਮੀਡੀਆ ’ਤੇ ਸਾਂਝਾ ਕਰਦਿਆਂ ਦੱਸਿਆ ਕਿ ਕਿਵੇਂ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਪਾਣੀ ਨੇ ਉਸ ਨੂੰ ਗੰਭੀਰ ਸਿਹਤ ਸਮੱਸਿਆ ਵਿਚ ਫਸਾ ਦਿਤਾ। […]
By : Editor (BS)
ਟੋਰਾਂਟੋ, 31 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਇਕ ਮਹਿਲਾ ਟਿਕਟੌਕਰ ਨੇ ਫਿਟਨੈਸ ਚੈਲੰਜ ਦੌਰਾਨ ਐਨਾ ਜ਼ਿਆਦਾ ਪਾਣੀ ਪੀ ਲਿਆ ਕਿ ਉਸ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਟੋਰਾਂਟੋ ਦੀ ਮਿਸ਼ੇਲ ਫੇਅਰਬਰਨ ਨੇ ਪੂਰਾ ਘਟਨਾਕ੍ਰਮ ਸੋਸ਼ਲ ਮੀਡੀਆ ’ਤੇ ਸਾਂਝਾ ਕਰਦਿਆਂ ਦੱਸਿਆ ਕਿ ਕਿਵੇਂ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਪਾਣੀ ਨੇ ਉਸ ਨੂੰ ਗੰਭੀਰ ਸਿਹਤ ਸਮੱਸਿਆ ਵਿਚ ਫਸਾ ਦਿਤਾ। ਦਰਅਸਲ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੀ ਚਾਹਤ ਐਨੀ ਜ਼ਿਆਦਾ ਵਧ ਚੁੱਕੀ ਸੀ ਕਿ ਮਿਸ਼ੇਲ ਨੂੰ ਆਪਣੀ ਸਿਹਤ ਲਈ ਚੰਗੇ ਅਤੇ ਮਾੜੇ ਦਾ ਫਰਕ ਕਰਨਾ ਹੀ ਨਾ ਆਇਆ। ਨਿਊ ਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਮਿਸ਼ੇਲ ਫੇਅਰਬਰਨ ਨੇ ਨੇ ਸੋਸ਼ਲ ਮੀਡੀਆ ’ਤੇ ਚਲਦਾ ‘75 ਹਾਰਡ’ ਚੈਲੰਜ ਕਬੂਲ ਕਰ ਲਿਆ। ਇਸ ਚੁਣੌਤੀ ਤਹਿਤ 75 ਦਿਨ ਤੱਕ ਇਕ ਰੂਟੀਨ ਫੌਲੋ ਕਰਨਾ ਹੁੰਦਾ ਹੈ ਜਿਸ ਵਿਚ ਸਵੇਰੇ ਜਲਦੀ ਉਠਣਾ, ਰੋਜ਼ਾਨਾ ਕਸਰਤ ਕਰਨਾ, ਬਾਹਰ ਦੀ ਰੋਟੀ ਨਾ ਖਾਣੀ, ਸ਼ਰਾਬ ਨਾ ਪੀਣਾ ਅਤੇ ਰੋਜ਼ਾਨਾ 10 ਮਿੰਟ ਕੋਈ ਕਿਤਾਬ ਪੜ੍ਹਨੀ ਪਰ ਇਸ ਦੇ ਨਾਲ ਹੀ ਰੋਜ਼ਾਨਾ ਪਾਣੀ ਪੀਣ ਦੀ ਮਿਕਦਾਰ ਵੀ ਵਧਾਉਣੀ ਹੁੰਦੀ ਹੈ। ਅਤੇ ਇਸ ਬਾਰੇ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨਾ ਹੁੰਦਾ ਹੈ। ਰੋਜ਼ਾਨਾ ਪਾਣੀ ਦੀ ਮਿਕਦਾਰ ਵਧਣ ਮਗਰੋਂ ਮਿਸ਼ੇਲ ਦੇ ਸਰੀਰ ਵਿਚੋਂ ਸੋਡੀਅਮ ਖਤਮ ਹੋਣ ਲੱਗਾ ਜੋ ਸਰੀਰ ਕਾਰਜਪ੍ਰਣਾਲੀ ਵਾਸਤੇ ਬੇਹੱਦ ਜ਼ਰੂਰੀ ਹੁੰਦਾ। ਮਿਸ਼ੇਲ ਕਮਜ਼ੋਰ ਰਹਿਣ ਲੱਗੀ ਅਤੇ ਵਾਰ ਵਾਰ ਵਾਸ਼ਰੂਮ ਦੇ ਗੇੜੇ ਲਾਉਣੇ ਪੈਂਦੇ। ਉਸ ਦੀ ਭੁੱਖ ਬਿਲਕੁਲ ਮਰ ਚੁੱਕੀ ਸੀ ਅਤੇ ਆਖਰਕਾਰ ਹਸਪਤਾਲ ਲਿਜਾਣਾ ਪਿਆ। ਪੜਤਾਲ ਦੌਰਾਨ ਸੋਡੀਅਮ ਦੀ ਕਮੀ ਸਾਹਮਣੇ ਆਈ ਅਤੇ ਜੇ ਇਸ ਦਾ ਇਲਾਜ ਨਾ ਕੀਤਾ ਜਾਂਦਾ ਤਾਂ ਜਾਨ ਨੂੰ ਖਤਰਾ ਹੋ ਸਕਦਾ ਸੀ। ਡਾਕਟਰਾਂ ਨੇ ਉਸ ਨੂੰ ਸਲਾਹ ਦਿਤੀ ਕਿ ਉਹ ਪਹਿਲਾਂ ਦੇ ਮੁਕਾਬਲੇ ਘੱਟ ਪਾਣੀ ਪੀਵੇ ਤਾਂਕਿ ਸਰੀਰ ਵਿਚ ਸੋਡੀਅਮ ਦੀ ਮਾਤਰਾ ਵਿਚ ਜ਼ਿਆਦਾ ਕਮੀ ਨਾ ਆ ਸਕੇ। ਸਿਹਤ ਐਨੀ ਜ਼ਿਆਦਾ ਵਿਗੜਨ ਤੋਂ ਬਾਅਦ ਵੀ ਮਿਸ਼ੇਲ ਨੇ ਚੁਣੌਤੀ ਪੂਰੀ ਕਰਨ ਦਾ ਫੈਸਲਾ ਕੀਤਾ।