ਟੋਰਾਂਟੋ ’ਚ 13 ਲੱਖ ਡਾਲਰ ਦੀਆਂ ਗੱਡੀਆਂ ਲੁੱਟਣ ਵਾਲੇ ਗਿਰੋਹ ਦਾ ਇਕ ਮੈਂਬਰ ਕਾਬੂ
ਟੋਰਾਂਟੋ, 11 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਅਤੇ ਨਾਲ ਲਗਦੇ ਇਲਾਕਿਆਂ ਵਿਚ ਇੱਟਾਂ ਨਾਲ ਘਰਾਂ ਦੇ ਬੂਹੇ-ਬਾਰੀਆਂ ਤੋੜ ਕੇ ਡਾਕੇ ਮਾਰਨ ਵਾਲੇ ਸ਼ੱਕੀਆਂ ਵਿਚੋਂ ਇਕ ਪੁਲਿਸ ਦੇ ਅੜਿੱਕੇ ਆ ਗਿਆ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ 11 ਸਤੰਬਰ ਤੋਂ 2 ਅਕਤੂਬਰ ਦਰਮਿਆਨ ਵਾਪਰੀਆਂ ਵਾਰਦਾਤਾਂ ਦੌਰਾਨ ਤਕਰੀਬਨ 13 ਲੱਖ ਡਾਲਰ ਮੁੱਲ ਦੀਆਂ ਗੱਡੀਆਂ ਤੇ ਹੋਰ ਚੀਜ਼ਾਂ […]
By : Editor Editor
ਟੋਰਾਂਟੋ, 11 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਅਤੇ ਨਾਲ ਲਗਦੇ ਇਲਾਕਿਆਂ ਵਿਚ ਇੱਟਾਂ ਨਾਲ ਘਰਾਂ ਦੇ ਬੂਹੇ-ਬਾਰੀਆਂ ਤੋੜ ਕੇ ਡਾਕੇ ਮਾਰਨ ਵਾਲੇ ਸ਼ੱਕੀਆਂ ਵਿਚੋਂ ਇਕ ਪੁਲਿਸ ਦੇ ਅੜਿੱਕੇ ਆ ਗਿਆ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ 11 ਸਤੰਬਰ ਤੋਂ 2 ਅਕਤੂਬਰ ਦਰਮਿਆਨ ਵਾਪਰੀਆਂ ਵਾਰਦਾਤਾਂ ਦੌਰਾਨ ਤਕਰੀਬਨ 13 ਲੱਖ ਡਾਲਰ ਮੁੱਲ ਦੀਆਂ ਗੱਡੀਆਂ ਤੇ ਹੋਰ ਚੀਜ਼ਾਂ ਦੀ ਲੁੱਟ ਹੋਈ ਅਤੇ ਲੁਟੇਰਿਆਂ ਨੇ ਆਪਣੇ ਚਿਹਰੇ ਢਕੇ ਹੋਏ ਸਨ। ਹਰ ਵਾਰਦਾਤ ਵਿਚ ਦੋ ਸ਼ੱਕੀ ਘਰ ਦੇ ਦਰਵਾਜ਼ੇ ’ਤੇ ਜਾਂਦੇ ਅਤੇ ਇੱਟ ਨਾਲ ਦਰਵਾਜ਼ਾ ਜਾਂ ਇਸ ਦੇ ਨਾਲ ਲਗਦੀ ਬਾਰੀ ਤੋੜ ਕੇ ਅੰਦਰ ਦਾਖਲ ਹੋ ਜਾਂਦੇ। ਇਸ ਮਗਰੋਂ ਉਹ ਗੱਡੀ ਦੀਆਂ ਚਾਬੀਆਂ ਚੁਕਦੇ ਅਤੇ ਗੱਡੀ ਲੈ ਕੇ ਫਰਾਰ ਹੋ ਜਾਂਦੇ।
ਘਰਾਂ ਦੇ ਬੂਹੇ-ਬਾਰੀਆਂ ਤੋੜ ਕੇ ਦਿੰਦੇ ਸਨ ਵਾਰਦਾਤਾਂ ਨੂੰ ਅੰਜਾਮ
ਦੋ ਵਾਰਦਾਤਾਂ ਦੌਰਾਨ ਮਕਾਨ ਮਾਲਕਾਂ ਨੇ ਲੁਟੇਰਿਆਂ ਦਾ ਟਾਕਰਾ ਵੀ ਕੀਤਾ ਜਿਨ੍ਹਾਂ ਵਿਚੋਂ ਇਕ ਮਕਾਨ ਟੋਰਾਂਟੋ ਦੇ ਬੇਅਵਿਊ ਅਤੇ ਐਗਲਿੰਟਨ ਐਵੇਨਿਊ ਨੇੜੇ ਸਥਿਤ ਹੈ। ਦੂਜਾ ਘਰ ਲਾਰੈਂਸ ਐਵੇਨਿਊ ਅਤੇ ਯੌਂਗ ਸਟ੍ਰੀਟ ਵਿਖੇ ਹੈ ਜਿਥੇ ਹਿੰਸਕ ਟਕਰਾਅ ਦੇਖਣ ਨੂੰ ਮਿਲਿਆ। 14 ਸਤੰਬਰ ਦੀ ਵਾਰਦਾਤ ਦਾ ਜ਼ਿਕਰ ਕਰਦਿਆਂ ਪੁਲਿਸ ਨੇ ਦੱਸਿਆ ਕਿ ਸ਼ੱਕੀ ਦਰਵਾਜ਼ਾ ਤੋੜ ਕੇ ਘਰ ਅੰਦਰ ਦਾਖਲ ਹੋਏ ਤਾਂ ਘਰ ਦੇ ਮਾਲਕ ਉਠ ਗਏ। ਉਨ੍ਹਾਂ ਨੇ ਸ਼ੱਕੀਆਂ ਨੂੰ ਰੋਕਣ ਦਾ ਯਤਨ ਕੀਤਾਂ ਤਾਂ ਸ਼ੱਕੀਆਂ ਨੇ ਛੁਰਾ ਕੱਢ ਲਿਆ ਅਤੇ ਕਾਰ ਦੀਆਂ ਚਾਬੀਆਂ ਮੰਗਣ ਲੱਗੇ। ਤੇਜ਼ਧਾਰ ਹਥਿਆਰ ਦੇਖ ਕੇ ਮਕਾਨ ਵਿਚ ਰਹਿਣ ਵਾਲਿਆਂ ਨੇ ਚਾਬੀਆਂ ਦੇ ਦਿਤੀਆਂ ਅਤੇ ਸ਼ੱਕੀ ਦੋ ਗੱਡੀਆਂ ਲੈ ਕੇ ਫਰਾਰ ਹੋ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋਈ।