ਟੋਰਾਂਟੋ ਅਤੇ ਜੀ.ਟੀ.ਏ. ਦੇ ਮੁਸਾਫਰਾਂ ਨੂੰ ਮਿਲੀ ਵੱਡੀ ਰਾਹਤ
ਟੋਰਾਂਟੋ, 26 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਅਤੇ ਗਰੇਟਰ ਟੋਰਾਂਟੋ ਏਰੀਆ ਵਿਚ ਹਜ਼ਾਰਾਂ ਟ੍ਰਾਂਜ਼ਿਟ ਮੁਸਾਫਰਾਂ ਨੂੰ ਅੱਜ ਤੋਂ ਵੱਡੀ ਰਾਹਤ ਮਿਲ ਰਹੀ ਹੈ। ਹੁਣ ਉਨ੍ਹਾਂ ਨੂੰ ਦੂਹਰਾ ਕਿਰਾਇਆ ਨਹੀਂ ਦੇਣਾ ਪਵੇਗਾ ਅਤੇ ਇਕਹਿਰੇ ਕਿਰਾਏ ਨਾਲ ਆਪਣੀ ਮੰਜ਼ਿਲ ’ਤੇ ਪੁੱਜ ਸਕਣਗੇ। ਮਿਸਾਲ ਵਜੋਂ ਬਰੈਂਪਟਨ ਵਸਦੇ ਲੋਕਾਂ ਨੂੰ ਟ੍ਰਾਂਜ਼ਿਟ ਰਾਹੀਂ ਟੋਰਾਂਟੋ ਜਾਂ ਕਿਸੇ ਹੋਰ ਸ਼ਹਿਰ ਵੱਲ ਜਾਣ […]
By : Editor Editor
ਟੋਰਾਂਟੋ, 26 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਅਤੇ ਗਰੇਟਰ ਟੋਰਾਂਟੋ ਏਰੀਆ ਵਿਚ ਹਜ਼ਾਰਾਂ ਟ੍ਰਾਂਜ਼ਿਟ ਮੁਸਾਫਰਾਂ ਨੂੰ ਅੱਜ ਤੋਂ ਵੱਡੀ ਰਾਹਤ ਮਿਲ ਰਹੀ ਹੈ। ਹੁਣ ਉਨ੍ਹਾਂ ਨੂੰ ਦੂਹਰਾ ਕਿਰਾਇਆ ਨਹੀਂ ਦੇਣਾ ਪਵੇਗਾ ਅਤੇ ਇਕਹਿਰੇ ਕਿਰਾਏ ਨਾਲ ਆਪਣੀ ਮੰਜ਼ਿਲ ’ਤੇ ਪੁੱਜ ਸਕਣਗੇ। ਮਿਸਾਲ ਵਜੋਂ ਬਰੈਂਪਟਨ ਵਸਦੇ ਲੋਕਾਂ ਨੂੰ ਟ੍ਰਾਂਜ਼ਿਟ ਰਾਹੀਂ ਟੋਰਾਂਟੋ ਜਾਂ ਕਿਸੇ ਹੋਰ ਸ਼ਹਿਰ ਵੱਲ ਜਾਣ ਲਈ ਦੁਬਾਰਾ ਕਿਰਾਇਆ ਨਹੀਂ ਦੇਣਾ ਪਵੇਗਾ। ਬਿਲਕੁਲ ਇਹੀ ਨਿਯਮ ਟੋਰਾਂਟੋ ਵਾਸੀਆਂ ’ਤੇ ਲਾਗੂ ਹੋ ਗਿਆ ਹੈ ਜਿਨ੍ਹਾਂ ਨੂੰ ਜੀ.ਟੀ.ਏ. ਦੇ ਕਿਸੇ ਸ਼ਹਿਰ ਵੱਲ ਜਾਣ ਲਈ ਸਫਰ ਕਰਨਾ ਪੈਂਦਾ ਹੈ।
ਸੋਮਵਾਰ ਤੋਂ ਦੂਹਰਾ ਕਿਰਾਇਆ ਹੋਇਆ ਬੰਦ
ਫਿਲਹਾਲ ਯੂਨੀਅਨ ਸਟੇਸ਼ਨ ਨੂੰ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਨਾਲ ਜੋੜਨ ਵਾਲੇ ਰੇਲ Çਲੰਕ ’ਤੇ ਇਹ ਸਹੂਲਤ ਨਹੀਂ ਮਿਲੇਗੀ ਜਿਸ ਦਾ ਮੁੱਖ ਕਾਰਨ ਕੁਝ ਤਕਨੀਕੀ ਜ਼ਰੂਰਤਾਂ ਦੱਸਿਆ ਜਾ ਰਿਹਾ ਹੈ। ਜਿਵੇਂ ਕਿ ਸਭ ਜਾਣਦੇ ਹਨ ਕਿ ਬਰੈਂਪਟਨ ਰਹਿੰਦੇ ਕਿਸੇ ਮੁਸਾਫਰ ਨੂੰ ਟੋਰਾਂਟੋ ਜਾਂ ਕਿਸੇ ਹੋਰ ਸ਼ਹਿਰ ਜਾਣ ਵਾਸਤੇ ਸਥਾਨਕ ਟ੍ਰਾਂਜ਼ਿਟ ਮਗਰੋਂ ਉਥੋਂ ਦੀ ਟ੍ਰਾਂਜ਼ਿਟ ਵਿਚ ਮੁੜ ਆਪਣਾ ਪ੍ਰੈਸਟੋ ਕਾਰਡ ਜਾਂ ਕ੍ਰੈਡਿਟ ਜਾਂ ਡੈਬਿਟ ਕਾਰਡ ਟੈਪ ਕਰਨਾ ਪੈਂਦਾ ਹੈ ਪਰ ਦੂਜੀ ਵਾਰ ਕਿਰਾਇਆ ਕੱਟਿਆ ਜਾਂਦਾ ਹੈ ਪਰ ਅੱਜ ਤੋਂ ਕਾਰਡ ਭਾਵੇਂ ਦੂਜੀ ਵਾਰ ਟੈਪ ਹੋਵੇਗਾ ਪਰ ਕਿਰਾਇਆ ਇਕ ਵਾਰ ਹੀ ਕੱਟਿਆ ਜਾਵੇਗਾ।
ਟੀ.ਟੀ.ਸੀ. ਤੋਂ ਹੋਰਨਾਂ ਟ੍ਰਾਂਜ਼ਿਟ ਵਿਚ ਜਾਣ ’ਤੇ ਲੱਗੇਗਾ ਇਕਹਿਰਾ ਕਿਰਾਇਆ
ਟੀ.ਟੀ.ਸੀ. ਦੇ ਟ੍ਰਾਂਜ਼ਿਟ ਸਿਸਟਮ ਤੋਂ ਗੋ ਟ੍ਰਾਂਜ਼ਿਟ ਜਾਂ ਕਿਸੇ ਹੋਰ ਰੀਜਨ ਦੀ ਟ੍ਰਾਂਜ਼ਿਟ ਵਿਚ ਇਕਹਿਰੇ ਕਿਰਾਏ ’ਤੇ ਸਫਰ ਕਰਨ ਵਾਲਿਆਂ ਦੀ ਇਹ ਸਹੂਲਤ 2 ਘੰਟੇ ਤੱਕ ਬਰਕਰਾਰ ਰਹੇਗੀ ਪਰ ਗੋ ਟ੍ਰਾਂਜ਼ਿਟ ਤੋਂ ਸਫਰ ਸ਼ੁਰੂ ਕਰਨ ਵਾਲਿਆਂ ਵਾਸਤੇ ਸਮਾਂ ਤਿੰਨ ਘੰਟੇ ਹੋਵੇਗਾ। ਇਸ ਮਗਰੋਂ ਸਫਰ ਕਰਨ ਮੁੜ ਕਿਰਾਇਆ ਅਦਾ ਕਰਨਾ ਹੋਵੇਗਾ। ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਇਕਹਿਰੇ ਕਿਰਾਏ ਨਾਲ ਮੁਸਾਫਰਾਂ ਨੂੰ 1600 ਡਾਲਰ ਸਾਲਾਨਾ ਦੀ ਬੱਚਤ ਹੋ ਸਕਦੀ ਹੈ।