Begin typing your search above and press return to search.

ਟਰੱਕ ਲੈ ਕੇ ਵਾਈਟ ਹਾਊਸ ਵੱਲ ਜਾਣ ਵਾਲੇ ਭਾਰਤੀ ਨੌਜਵਾਨ ਨੇ ਗੁਨਾਹ ਕਬੂਲਿਆ

ਵਾਸ਼ਿੰਗਟਨ, 14 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਹੱਤਿਆ ਦੇ ਇਰਾਦੇ ਨਾਲ ਵਾਈਟ ਹਾਊਸ ਵੱਲ ਟਰੱਕ ਲੈ ਕੇ ਗਏ ਭਾਰਤੀ ਮੂਲ ਦੇ ਨੌਜਵਾਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। 20 ਸਾਲ ਦੇ ਸਾਈ ਵਰਸ਼ਿਤ ਕੰਦੁਲਾ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਅਤੇ ਜ਼ਿਲ੍ਹਾ ਜੱਜ ਡੈਬਨੀ ਫ੍ਰੀਡਰਿਕ […]

ਟਰੱਕ ਲੈ ਕੇ ਵਾਈਟ ਹਾਊਸ ਵੱਲ ਜਾਣ ਵਾਲੇ ਭਾਰਤੀ ਨੌਜਵਾਨ ਨੇ ਗੁਨਾਹ ਕਬੂਲਿਆ
X

Editor EditorBy : Editor Editor

  |  14 May 2024 8:28 AM IST

  • whatsapp
  • Telegram

ਵਾਸ਼ਿੰਗਟਨ, 14 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਹੱਤਿਆ ਦੇ ਇਰਾਦੇ ਨਾਲ ਵਾਈਟ ਹਾਊਸ ਵੱਲ ਟਰੱਕ ਲੈ ਕੇ ਗਏ ਭਾਰਤੀ ਮੂਲ ਦੇ ਨੌਜਵਾਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। 20 ਸਾਲ ਦੇ ਸਾਈ ਵਰਸ਼ਿਤ ਕੰਦੁਲਾ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਅਤੇ ਜ਼ਿਲ੍ਹਾ ਜੱਜ ਡੈਬਨੀ ਫ੍ਰੀਡਰਿਕ ਵੱਲੋਂ ਸਜ਼ਾ ਦੇ ਐਲਾਨ ਵਾਸਤੇ 23 ਅਗਸਤ ਦਾ ਦਿਨ ਤੈਅ ਕੀਤਾ ਗਿਆ ਹੈ। 22 ਮਈ 2023 ਨੂੰ ਵਾਪਰੀ ਵਾਰਦਾਤ ਮਗਰੋਂ ਸਾਈ ਵਰਸ਼ਿਤ ਕੋਲੋਂ ਹਿਟਲਰ ਦੀ ਪਾਰਟੀ ਦਾ ਨਾਜ਼ੀ ਝੰਡਾ ਬਰਾਮਦ ਕੀਤਾ ਗਿਆ।

10 ਸਾਲ ਕੈਦ ਦੀ ਸੁਣਾਈ ਜਾ ਸਕਦੀ ਹੈ ਸਜ਼ਾ

ਵਰਸ਼ਿਤ ਨੇ ਵਾਈਟ ਹਾਊਸ ਨੇੜੇ ਇਕ ਬੈਰੀਕੇਡ ਨੂੰ ਦੋ ਵਾਰ ਟੱਕਰ ਮਾਰੀ ਅਤੇ ਅੱਗੇ ਵਧਣ ਦਾ ਯਤਨ ਕੀਤਾ। ਵਾਰਦਾਤ ਦੇ ਚਸ਼ਮਦੀਦ ਅਤੇ ਵਾਸ਼ਿੰਗਟਨ ਦੇ ਵਸਨੀਕ ਕ੍ਰਿਸ ਜਾਬੋਜ਼ੀ ਨੇ ਦੱਸਿਆ ਕਿ ਬੈਰੀਕੇਡ ਨਾਲ ਟੱਕਰ ਦੀ ਦੋ ਵਾਰ ਆਵਾਜ਼ ਆਈ ਅਤੇ ਉਸ ਨੇ ਵੀਡੀਓ ਰਿਕਾਰਡ ਕਰਨ ਦਾ ਯਤਨ ਕੀਤਾ ਪਰ ਇਸੇ ਦੌਰਾਨ ਪੁਲਿਸ ਦੇ ਸਾਇਰਨ ਵੱਜਣੇ ਸ਼ੁਰੂ ਹੋ ਗਏ। ਮੌਕੇ ’ਤੇ ਪੁੱਜੇ ਸੀਕਰੇਟ ਸਰਵਿਸ ਅਤੇ ਮੈਟਰੋਪੌਲੀਟਨ ਪੁਲਿਸ ਦੇ ਅਫ਼ਸਰਾਂ ਨੇ ਸਾਈ ਵਰਸ਼ਿਤ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੁੱਛ-ਪੜਤਾਲ ਦੌਰਾਨ ਉਸ ਨੇ ਦੱਸਿਆ ਕਿ ਉਹ ਵਾਈਟ ਹਾਊਸ ਵਿਚ ਦਾਖਲ ਹੋ ਕੇ ਸਰਕਾਰ ਆਪਣੇ ਕੰਟਰੋਲ ਵਿਚ ਕਰਨਾ ਚਾਹੁੰਦਾ ਸੀ। ਜਦੋਂ ਸੀਕਰੇਟ ਸਰਵਿਸ ਦੇ ਏਜੰਟਾਂ ਨੇ ਸਵਾਲ ਕੀਤਾ ਕਿ ਉਹ ਸਰਕਾਰ ’ਤੇ ਕੰਟਰੋਲ ਕਿਵੇਂ ਕਰਦਾ ਤਾਂ ਵਰਸ਼ਿਤ ਨੇ ਕਿਹਾ ਕਿ ਜ਼ਰੂਰਤ ਪੈਣ ’ਤੇ ਰਾਸ਼ਟਰਪਤੀ ਦਾ ਕਤਲ ਵੀ ਕਰ ਦਿੰਦਾ ਅਤੇ ਹਰ ਉਸ ਚੀਜ਼ ਨੂੰ ਰਾਹ ਵਿਚੋਂ ਹਟਾ ਦਿੰਦਾ ਜੋ ਅੜਿੱਕਾ ਬਣਦੀ। ਵਰਸ਼ਿਤ ਮੁਤਾਬਕ ਉਹ ਛੇ ਮਹੀਨੇ ਤੋਂ ਹਮਲੇ ਦੀ ਸਾਜ਼ਿਸ਼ ਘੜ ਰਿਹਾ ਸੀ ਅਤੇ ਸਾਰੇ ਵੇਰਵੇ ਇਕ ਹਰੀ ਕਿਤਾਬ ਵਿਚ ਲਿਖੇ ਸਨ।

ਹਿਟਲਰ ਦੀ ਪਾਰਟੀ ਦਾ ਝੰਡਾ ਹੋਇਆ ਸੀ ਬਰਾਮਦ

ਪੁਲਿਸ ਨੇ ਦੱਸਿਆ ਕਿ ਵਰਸ਼ਿਤ ਵਿਰੁੱਧ ਰਾਸ਼ਟਰਪਤੀ, ਉਪ ਰਾਸ਼ਟਰਪਤੀ ਜਾਂ ਉਨ੍ਹਾਂ ਦੇ ਪਰਵਾਰਕ ਮੈਂਬਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲੱਗੇ ਸਨ। ਇਸ ਤੋਂ ਇਲਾਵਾ ਖਤਰਨਾਕ ਹਥਿਆਰ ਨਾਲ ਹਮਲਾ ਕਰਨ ਅਤੇ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਵੱਖਰੇ ਤੌਰ ’ਤੇ ਲਾਏ ਗਏ। ਸਾਈ ਵਰਸ਼ਿਤ ਕੁੰਦਲਾ ਅਸਲ ਵਿਚ ਮਜ਼ੂਰੀ ਸੂਬੇ ਦੇ ਚੈਸਟਰਫੀਲਡ ਦਾ ਵਸਨੀਕ ਹੈ ਅਤੇ ਉਸ ਨੇ ਵਾਰਦਾਤ ਵਾਸਤੇ ਇਕ ਟਰੱਕ ਕਿਰਾਏ ’ਤੇ ਲਿਆ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਵਰਸ਼ਿਤ ਨੇ ਵਰਜੀਨੀਆ ਵਿਚ ਯੂ-ਹਾਲ ਤੋਂ ਟਰੱਕ ਕਿਰਾਏ ’ਤੇ ਲਿਆ ਪਰ ਕੰਪਨੀ ਦੀ ਇਸ ਵਿਚ ਕੋਈ ਕੋਤਾਹੀ ਨਹੀਂ ਕਿਉਂਕਿ 18 ਸਾਲ ਤੋਂ ਵੱਧ ਉਮਰ ਵਾਲੇ ਟਰੱਕ ਕਿਰਾਏ ’ਤੇ ਲੈ ਸਕਦੇ ਹਨ। ਉਧਰ ਚੈਸਟਰਫੀਲਡ ਵਿਖੇ ਪੁਲਿਸ ਰਿਕਾਰਡ ਵਿਚ ਵਰਸ਼ਿਤ ਵਿਰੁੱਧ ਕਦੇ ਕੋਈ ਸ਼ਿਕਾਇਤ ਨਹੀਂ ਆਈ ਅਤੇ ਐਫ਼.ਬੀ.ਆਈ. ਦੇ ਏਜੰਟ ਉਸ ਦੇ ਘਰ ਵਿਚ ਦਾਖਲ ਹੁੰਦੇ ਤੇ ਬਾਹਰ ਨਿਕਲਦੇ ਦੇਖੇ ਗਏ।

Next Story
ਤਾਜ਼ਾ ਖਬਰਾਂ
Share it