ਜੋਅ ਬਾਈਡਨ ਤੇ ਜਿਨਪਿੰਗ ਵਿਚਾਲੇ ਬੁੱਧਵਾਰ ਨੂੰ ਹੋਵੇਗੀ ਬੈਠਕ
ਕੈਲੀਫੋਰਨੀਆ, 11 ਨਵੰਬਰ, ਨਿਰਮਲ : ਕੈਲੀਫੋਰਨੀਆ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਈਡਨ ਅਤੇ ਚੀਨੀ ਰਾਸ਼ਟਰਪਤੀ ਜਿਨਪਿੰਗ ਬੁਧਵਾਰ ਨੂੰ ਕੈਲੀਫੋਰਨੀਆ ਵਿਚ ਵਪਾਰ, ਤਾਇਵਾਨ ਅਤੇ ਖਰਾਬ ਅਮਰੀਕੀ-ਚੀਨ ਸਬੰਧਾਂ ਦੇ ਮੈਨੇਜਮੈਂਟ ’ਤੇ ਗੱਲਬਾਤ ਕਰਨ ਲਈ ਬੈਠਕ ਕਰਨਗੇ। ਜੋਅ ਬਾਈਡਨ ਅਤੇ ਜਿਨਪਿੰਗ ਦੀ ਮੁਲਾਕਾਤ ਕਾਫੀ ਸਮੇਂ ਬਾਅਦ ਹੋ ਰਹੀ ਹੈ। ਪਿਛਲੀ ਵਾਰ ਦੋਵੇਂ ਨੇਤਾਵਾਂ ਵਿਚ […]
By : Editor Editor
ਕੈਲੀਫੋਰਨੀਆ, 11 ਨਵੰਬਰ, ਨਿਰਮਲ : ਕੈਲੀਫੋਰਨੀਆ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਈਡਨ ਅਤੇ ਚੀਨੀ ਰਾਸ਼ਟਰਪਤੀ ਜਿਨਪਿੰਗ ਬੁਧਵਾਰ ਨੂੰ ਕੈਲੀਫੋਰਨੀਆ ਵਿਚ ਵਪਾਰ, ਤਾਇਵਾਨ ਅਤੇ ਖਰਾਬ ਅਮਰੀਕੀ-ਚੀਨ ਸਬੰਧਾਂ ਦੇ ਮੈਨੇਜਮੈਂਟ ’ਤੇ ਗੱਲਬਾਤ ਕਰਨ ਲਈ ਬੈਠਕ ਕਰਨਗੇ।
ਜੋਅ ਬਾਈਡਨ ਅਤੇ ਜਿਨਪਿੰਗ ਦੀ ਮੁਲਾਕਾਤ ਕਾਫੀ ਸਮੇਂ ਬਾਅਦ ਹੋ ਰਹੀ ਹੈ। ਪਿਛਲੀ ਵਾਰ ਦੋਵੇਂ ਨੇਤਾਵਾਂ ਵਿਚ ਮੁਲਾਕਾਤ ਇੰਡੋਨੇਸ਼ੀਆ ਦੇ ਬਾਲੀ ਵਿਚ ਹੋਏ ਜੀ-20 ਸ਼ਿਖਰ ਸੰਮੇਲਨ ਦੌਰਾਨ ਹੋਈ ਸੀ।
ਵਾਈਟ ਹਾਊਸ ਦੇ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਪੱਤਰਕਾਰਾਂ ਨੂੰ ਕਿਹਾ ਕਿ ਦੋਵੇਂ ਨੇਤਾ ਸੈਨ ਫਰਾਂਸਿਸਕੋ ਖਾੜ੍ਹੀ ਖੇਤਰ ਵਿਚ ਮਿਲਣਗੇ। ਹਾਲਾਂਕਿ ਉਨ੍ਹਾਂ ਨੇ ਸੁਰੱਖਿਆ ਕਾਰਨਾਂ ਕਰਕੇ ਜ਼ਿਆਦਾ ਦੱਸਣ ਤੋਂ ਇਨਕਾਰ ਕਰ ਦਿੱਤਾ। ਮਾਹਰਾਂ ਦਾ ਕਹਿਣਾ ਹੈ ਕਿ ਇਸ ਮੁਲਾਕਾਤ ਤੋਂ ਬਾਅਦ ਕਈ ਵੱਡੇ ਐਲਾਨ ਹੋ ਸਕਦੇ ਹਨ।