‘ਗੋਵਿੰਦਾ’ ਕਰੇਗਾ ਹੁਣ ਵੱਡਾ ਧਮਾਕਾ, ਡੇਵਿਡ ਧਵਨ ਨਾਲ ਸੁਲਝਿਆ ਵਿਵਾਦ
ਮੁੰਬਈ, ਸ਼ੇਖਰ ਰਾਏ- 90 ਦੇ ਦਹਾਕੇ ਦੇ ਮਸ਼ਹੂਰ ਬਾਲੀਵੁੱਡ ਐਕਟਰ ਜਾਂ ਕਹੋ ਬਾਲੀਵੁੱਡ ਦੇ ਹਿਰੋ ਨੰਬਰ 1 ਗੋਵਿੰਦਾ ਇਕ ਵਾਰੀ ਫੇਰ ਤੋਂ ਸੁਰਖੀਆਂ ਵਿਚ ਹਨ। ਗੋਵਿੰਦਾ ਜੋ ਕਿਸੇ ਸਮੇਂ ਹਰ ਦਿਲ ਦੀ ਧੜਕਣ ਹੋਇਆ ਕਰਦੇ ਸੀ ਆਪਣੇ ਐਕਟਿੰਗ ਕਰੀਅਰ ਨੂੰ ਲੈ ਕੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਪਰ ਹਾਲਹੀ ਵਿਚ ਕੁੱਝ […]
By : Editor Editor
ਮੁੰਬਈ, ਸ਼ੇਖਰ ਰਾਏ- 90 ਦੇ ਦਹਾਕੇ ਦੇ ਮਸ਼ਹੂਰ ਬਾਲੀਵੁੱਡ ਐਕਟਰ ਜਾਂ ਕਹੋ ਬਾਲੀਵੁੱਡ ਦੇ ਹਿਰੋ ਨੰਬਰ 1 ਗੋਵਿੰਦਾ ਇਕ ਵਾਰੀ ਫੇਰ ਤੋਂ ਸੁਰਖੀਆਂ ਵਿਚ ਹਨ। ਗੋਵਿੰਦਾ ਜੋ ਕਿਸੇ ਸਮੇਂ ਹਰ ਦਿਲ ਦੀ ਧੜਕਣ ਹੋਇਆ ਕਰਦੇ ਸੀ ਆਪਣੇ ਐਕਟਿੰਗ ਕਰੀਅਰ ਨੂੰ ਲੈ ਕੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਪਰ ਹਾਲਹੀ ਵਿਚ ਕੁੱਝ ਅਜਿਹਾ ਹੋਇਆ ਹੈ ਜਿਸ ਤੋਂ ਬਾਅਦ ਗੋਵਿੰਦਾ ਦੇ ਫੈਨਜ਼ ਜਲਦੀ ਹੀ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਜੀ ਹਾਂ 90 ਦੇ ਦਹਾਕੇ ਵਿਚ ਗੋਵਿੰਦਾ ਅਤੇ ਡਾਇਰੈਕਟਰ ਡੇਵਿਡ ਧਵਨ ਦੀ ਜੋੜੀ ਨੂੰ ਨੰਬਰ 1 ਕਿਹਾ ਜਾਂਦਾ ਸੀ ਪਰ ਕਿਸੇ ਗੱਲ ਦੀ ਨਾਰਾਜ਼ਗੀ ਨੂੰ ਲੈ ਕੇ ਦੋਵਾਂ ਵਿਚ ਦੂਰੀਆਂ ਬਣ ਗਈਆਂ ਸਨ ਪਰ ਹੁਣ ਦੋਵਾਂ ਵਿਚਾਲੇ ਸੁਲ੍ਹਾ ਹੋ ਗਈ ਜਿਸ ਤੋਂ ਬਾਅਦ ਹੁਣ ਜਲਦੀ ਕੋਈ ਵੱਡਾ ਧਮਾਕਾ ਹੋ ਸਕਦਾ ਹੈ।
90 ਦੇ ਦਹਾਕੇ ਵਿਚ ਆਈਆਂ ਫਿਲਮਾਂ ਹਿਰੋ ਨੰਬਰ 1, ਕੁਲੀ ਨੰਬਰ 1, ਬਡੇ ਮੀਆਂ ਛੋਟੇ ਮੀਆਂ, ਦੀਵਾਨਾ ਮਸਤਾਨਾ ਇਨ੍ਹਾਂ ਫਿਲਮਾਂ ਨੂੰ ਕੋਈ ਕਿਵੇਂ ਭੁੱਲ ਸਕਦਾ ਹੈ। ਇਨ੍ਹਾਂ ਸਾਰੀਆਂ ਸੁਪਰ ਹਿੱਟ ਫਿਲਮਾਂ ਦੇ ਪਿੱਛੇ ਸੀ ਬਾਲੀਵੁੱਡ ਦੀ ਨੰਬਰ 1 ਜੋੜੀ ਗੋਵਿੰਦਾ ਅਤੇ ਡਾਇਰੈਕਟਰ ਡੇਵਿਡ ਧਵਨ। ਦੋਵੇਂ ਜਿਹੜੀ ਵੀ ਫਿਲਮ ਇਕੱਠੇ ਕਰਦੇ ਸੀ। ਉਹ ਹਿੱਟ ਹੋ ਜਾਇਆ ਕਰਦੀ ਸੀ। ਦਰਸ਼ਕਾਂ ਨੂੰ ਸਿਨੇਮਾ ਘਰਾਂ ਵਿਚ ਖਿਚਣ ਲਈ ਇਨ੍ਹਾਂ ਦੋਵਾਂ ਦਾ ਨਾਮ ਹੀ ਕਾਫੀ ਹੁੰਦਾ ਸੀ।
ਸਮਾਂ ਦੇ ਨਾਲ ਨਾਲ ਕੁੱਝ ਅਜਿਹੀਆਂ ਗੱਲਾਂ ਹੋ ਗਈਆਂ ਕਿ ਬਾਲੀਵੁੱਡ ਦੀ ਇਹ ਨੰਬਰ 1 ਜੋੜੀ ਦੀ ਦਰਾੜ ਆ ਗਈ। ਦੋਵਾਂ ਨੇ ਇਕ ਦੂਜੇ ਨਾਲ ਗੱਲਬਾਤ ਕਰਨੀ ਤੱਕ ਛੱਡ ਦਿੱਤੀ। ਗੋਵਿੰਦਾ ਵੀ ਇਸ ਤੋਂ ਬਾਅਦ ਰਾਜਨੀਤੀ ਵਿਚ ਆ ਗਏ ਅਤੇ ਫਿਲਮਾਂ ਉੱਪਰ ਬਰੇਕ ਲਗਾ ਦਿੱਤਾ। ਹਾਲਾਂਕਿ ਗੋਵਿੰਦਾ ਦਾ ਇਹ ਫੈਸਲਾ ਕੋਈ ਜ਼ਿਆਦਾ ਚੰਗਾ ਨਹੀਂ ਰਿਹਾ ਇਹ ਖੁਦ ਗੋਵਿੰਦਾ ਵੀ ਮੰਨਦੇ ਹਨ।
ਖੈਰ ਹੁਣ ਗੋਵਿੰਦਾ ਅਤੇ ਡੇਵਿਡ ਧਵਨ ਦੇ ਫੈਨਜ਼ ਲਈ ਖੁਸ਼ਖਬਰੀ ਸਾਹਮਣੇ ਆਈ ਹੈ। 20 ਸਾਲਾਂ ਮਗਰੋਂ ਗੋਵਿੰਦਾ ਅਤੇ ਡੇਵਿਡ ਧਵਨ ਵਿਚਾਲੇ ਸੁਲ੍ਹਾ ਹੋ ਗਈ ਹੈ ਜੀ ਹਾਂ ਦੋਵਾਂ ਆਪਸ ਵਿਚ ਮੁਲਾਕਾਤ ਕੀਤੀ ਹੈ।ਦੋਵਾਂ ਨੇ ਲੰਮੇ ਸਮੇਂ ਤੋਂ ਚਲਦੇ ਆ ਰਹੇ ਝਗੜੇ ਨੂੰ ਖਤਮ ਕਰ ਦਿੱਤਾ ਹੈ। ਇਹ ਜਾਣਕਾਰੀ ਖੁਦ ਗੋਵਿੰਦਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਗੋਵਿੰਦਾ ਅਤੇ ਡੇਵਿਡ ਧਵਨ ਨੇ ਕੁਲੀ ਨੰਬਰ 1, ਹੀਰੋ ਨੰਬਰ 1, ਬਡੇ ਮੀਆਂ ਛੋਟੇ ਮੀਆਂ, ਦੀਵਾਨਾ ਮਸਤਾਨਾ ਵਰਗੀਆਂ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ। 90 ਦੇ ਦਹਾਕੇ ਦੀ ਇਸ ਜੋੜੀ ਨੂੰ ਪ੍ਰਸ਼ੰਸਕਾਂ ਨੇ ਬਹੁਤ ਪਿਆਰ ਦਿੱਤਾ। ਕਾਫੀ ਸਮੇਂ ਬਾਅਦ ਦੋਵੇਂ ਰਮੇਸ਼ ਤੁਰਾਨੀ ਦੀ ਦੀਵਾਲੀ ਪਾਰਟੀ ’ਚ ਮਿਲੇ ਸਨ। ਜਿਸ ਦਾ ਸਾਫ਼ ਮਤਲਬ ਹੈ ਕਿ ਦੋਵਾਂ ਦਾ ਸੁਲ੍ਹਾ ਹੋ ਗਿਆ ਹੈ।
ਗੋਵਿੰਦਾ ਨੇ ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਦੋਹਾਂ ਨੇ ਇਕ-ਦੂਜੇ ਨਾਲ ਗੱਲ ਕਰਨ ਤੋਂ ਬਾਅਦ ਸਭ ਕੁਝ ਸੁਲਝਾ ਲਿਆ। ਜਿਸ ਤੋਂ ਬਾਅਦ ਦੋਵੇਂ ਇਸ ਦੀਵਾਲੀ ਪਾਰਟੀ ’ਚ ਦੂਜੀ ਵਾਰ ਮਿਲੇ ਸਨ। ਇਸ ਬਾਰੇ ਗੱਲ ਕਰਦੇ ਹੋਏ ਅਦਾਕਾਰ ਨੇ ਕਿਹਾ, ’ਮੈਂ ਖੁਸ਼ ਹਾਂ ਕਿ ਲੋਕ ਅਜੇ ਵੀ ਮਹਿਸੂਸ ਕਰਦੇ ਹਨ ਕਿ ਸਾਨੂੰ ਇਕੱਠੇ ਕੰਮ ਕਰਨਾ ਚਾਹੀਦਾ ਹੈ। ਇਹ ਸਾਡੇ ਲਈ ਉਨ੍ਹਾਂ ਦਾ ਪਿਆਰ ਹੈ। ਅਸੀਂ ਦੋਵਾਂ ਨੇ ਪਹਿਲਾਂ ਹੀ ਗੱਲਬਾਤ ਕੀਤੀ ਸੀ ਅਤੇ ਇਹ ਸਾਡੀ ਹੁਣ ਤੱਕ ਦੀ ਦੂਜੀ ਮੁਲਾਕਾਤ ਹੈ।
ਗੋਵਿੰਦਾ ਨੇ ਅੱਗੇ ਕਿਹਾ ਕਿ ਲੰਬੇ ਸਮੇਂ ਬਾਅਦ ਅਸੀਂ ਦੋਵਾਂ ਨੇ ਦੀਵਾਲੀ ਪਾਰਟੀ ’ਚ ਇਕੱਠੇ ਚੰਗਾ ਸਮਾਂ ਬਿਤਾਇਆ। ਅਸੀਂ ਬੀਤੇ ਸਮੇਂ ਨੂੰ ਯਾਦ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ। ਇਸ ’ਤੇ ਵਿਚਾਰ ਕਿਉਂ ਕਰੀਏ? ਇਹ ਜ਼ਰੂਰੀ ਨਹੀਂ ਹੈ। ਜੋ ਕੁਝ ਬੀਤ ਗਿਆ ਹੈ ਉਸ ਨੂੰ ਯਾਦ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਸ ਸਭ ਬਾਰੇ ਗੱਲ ਕਰਨ ਦੀ ਬਜਾਏ ਅਸੀਂ ਕਈ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ।
ਬਾਲੀਵੁੱਡ ਪਾਰਟੀਆਂ ’ਚ ਸ਼ਾਮਲ ਨਾ ਹੋਣ ਦੇ ਬਾਰੇ ’ਚ ਗੋਵਿੰਦਾ ਨੇ ਅੱਗੇ ਕਿਹਾ, ’ਇਹ ਪਾਰਟੀ ਇੰਡਸਟਰੀ ਨਹੀਂ, ਸਗੋਂ ਇਕ ਗਰੁੱਪ ਪਾਰਟੀ ਹੈ। ਜੇਕਰ ਤੁਸੀਂ ਸਮਾਜਿਕ ਨਹੀਂ ਹੋ ਤਾਂ ਤੁਹਾਨੂੰ ਸੱਦਾ ਨਹੀਂ ਦਿੱਤਾ ਜਾਵੇਗਾ। ਜਦੋਂ ਕਿ ਮੈਂ ਸਮਾਜ ਵਿਰੋਧੀ ਬਿਲਕੁਲ ਨਹੀਂ ਹਾਂ। ਪਰ ਮੈਂ ਸਮੂਹਾਂ ਵਿੱਚ ਵਿਸ਼ਵਾਸ ਨਹੀਂ ਕਰਦਾ। ਇੱਕ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਸ਼ਕਤੀ ਕਪੂਰ, ਗੋਵਿੰਦਾ, ਕਰਿਸ਼ਮਾ ਕਪੂਰ ਅਤੇ ਡੇਵਿਡ ਧਵਨ ਦਾ ਇੱਕ ਗਰੁੱਪ ਸੀ। ਪਰ ਮੈਂ ਇਸ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ।