ਗੁਰਸਿੱਖ ਨੌਜਵਾਨ ਨੇ ਵਿਦੇਸ਼ ’ਚ ਵਧਾਇਆ ਪੰਜਾਬੀਆਂ ਦਾ ਮਾਣ
ਇਟਲੀ ਦੇ ਰੇਲਵੇ ’ਚ ਸੇਵਾਵਾਂ ਨਿਭਾਏਗਾ ਰੋਬਿਨਜੀਤ ਸਿੰਘ ਰੋਮ, 15 ਜੂਨ (ਗੁਰਸ਼ਰਨ ਸਿੰਘ ਸੋਨੀ) : ਆਪਣੀ ਮਿਹਨਤ ਤੇ ਲਗਨ ਦੇ ਦਮ ’ਤੇ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਚੰਗੀ ਸਫ਼ਲਤਾ ਹਾਸਲ ਕਰ ਰਹੇ ਨੇ। ਇਸੇ ਤਰ੍ਹਾਂ ਜਲੰਧਰ ਦੇ ਗੁਰਸਿੱਖ ਨੌਜਵਾਨ ਰੋਬਿਨਜੀਤ ਸਿੰਘ ਨੇ ਇਟਲੀ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਰੋਬਿਨਜੀਤ ਨੇ ਕਿਹੜੇ ਖੇਤਰ ਵਿੱਚ […]

ਇਟਲੀ ਦੇ ਰੇਲਵੇ ’ਚ ਸੇਵਾਵਾਂ ਨਿਭਾਏਗਾ ਰੋਬਿਨਜੀਤ ਸਿੰਘ
ਰੋਮ, 15 ਜੂਨ (ਗੁਰਸ਼ਰਨ ਸਿੰਘ ਸੋਨੀ) : ਆਪਣੀ ਮਿਹਨਤ ਤੇ ਲਗਨ ਦੇ ਦਮ ’ਤੇ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਚੰਗੀ ਸਫ਼ਲਤਾ ਹਾਸਲ ਕਰ ਰਹੇ ਨੇ। ਇਸੇ ਤਰ੍ਹਾਂ ਜਲੰਧਰ ਦੇ ਗੁਰਸਿੱਖ ਨੌਜਵਾਨ ਰੋਬਿਨਜੀਤ ਸਿੰਘ ਨੇ ਇਟਲੀ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਰੋਬਿਨਜੀਤ ਨੇ ਕਿਹੜੇ ਖੇਤਰ ਵਿੱਚ ਮੱਲ ਮਾਰੀ ਐ? ਆਓ ਜਾਣਦੇ ਆਂ…
ਇਟਲੀ ਵਿੱਚ ਕਦੇ ਸਮਾਂ ਸੀ ਕਿ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸਿਰਫ ਖੇਤਾਂ ਵਿੱਚ ਮਜ਼ਦੂਰੀ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਹੀ ਸਮਝਿਆ ਜਾਂਦਾ ਸੀ, ਪਰ ਅਜੋਕੇ ਦੌਰ ਵਿੱਚ ਇਟਲੀ ’ਚ ਆਏ ਦਿਨ ਭਾਰਤੀ ਭਾਈਚਾਰੇ ਦੇ ਬੱਚਿਆਂ ਵਲੋਂ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਲੜੋਈ ਦੇ ਜੰਮਪਲ ਰੋਬਿਨਜੀਤ ਸਿੰਘ ਨੇ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਦਾ ਨਾਮ ਉੱਚਾ ਕਰ ਦਿੱਤਾ ਹੈ। ਉੱਤਰੀ ਇਟਲੀ ਦੇ ਫਊਮੈਂ ਵੈਨੇਂਤੋ (ਪੋਰਦੇਨੋਨੇ) ਵਿੱਚ ਰਹਿਣ ਵਸੇਰਾ ਕਰ ਰਹੇ ਗੁਰਸਿੱਖ ਪਰਿਵਾਰ ਦੇ ਮਾਤਾ ਸੁਰਜੀਤ ਕੌਰ ਅਤੇ ਪਿਤਾ ਹਰਮਿਲਾਪ ਸਿੰਘ ਦੇ ਲਾਡਲੇ ਨ ਪੁੱਤਰ ਰੋਬਿਨਜੀਤ ਸਿੰਘ ਨੇ ਸਖ਼ਤ ਮਿਹਨਤ ਕਰਕੇ ਉਸ ਮੁਕਾਮ ਨੂੰ ਹਾਸਲ ਕੀਤਾ ਜਿਸ ਮੁਕਾਮ ਨੂੰ ਹਾਸਲ ਕਰਨਾ ਇਟਲੀ ਵਿੱਚ ਵਸਦੇ ਹਰ ਵਿਦੇਸ਼ੀ ਲਈ ਬਹੁਤ ਹੀ ਔਖਾ ਹੈ। ਰੋਬਿਨਜੀਤ ਸਿੰਘ ਨੇ ਸਖ਼ਤ ਮਿਹਨਤ ਨਾਲ ਪੜ੍ਹਾਈ ਕਰਨ ਮਗਰੋਂ ਇਟਲੀ ’ਚ ਰੇਲਵੇ ਦੇ ਕੌਮਨੀਕੈਂਸਨ ਵਿਭਾਗ ’ਚ ਸਰਕਾਰੀ ਨੌਕਰੀ ਹਾਸਲ ਕਰ ਲਈ ਹੈ। ਅੱਜ-ਕੱਲ੍ਹ ਇਹ ਗੁਰਸਿੱਖ ਨੌਜਵਾਨ ਇਟਲੀ ਦੇ ਊਧਨੇ ਸ਼ਹਿਰ ਦੇ ਮੇਨ ਸਟੇਸ਼ਨ ’ਤੇ ਬਤੌਰ ਸਰਕਾਰੀ ਮੁਲਾਜ਼ਮ ਰੇਲਵੇ ਵਿਭਾਗ ਵਿੱਚ ਆਪਣੀ ਭੂਮਿਕਾ ਨਿਭਾ ਰਿਹਾ ਹੈ।