Begin typing your search above and press return to search.

ਗਾਇਕ ਮੀਕਾ ਸਿੰਘ ਦੇ ਆਸਟ੍ਰੇਲੀਆ ਸ਼ੋਅ ਹੋਏ ਰੱਦ

ਮੁੰਬਈ, 9 ਅਗਸਤ (ਸ਼ੇਖਰ) : ਬਾਲੀਵੁੱਡ ਦੇ ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਨਾਲ ਜੁੜੀ ਮਾੜੀ ਖਬਰ ਸਾਹਮਣੇ ਆ ਰਹੀ ਹੈ। ਮੀਕਾ ਸਿੰਘ ਦੇ ਵਿਦੇਸ਼ੀ ਟੂਰ ਜੋ ਕਿ ਥਾਇਲੈਂਡ, ਮਲੇਸ਼ੀਆ, ਸਿੰਗਾਪੁਰ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਹੋਣੇ ਸੀ। ਇਨ੍ਹਾਂ ਨੂੰ ਪੋਸਟਪੋਨ ਕਰ ਦਿੱਤਾ ਗਿਆ ਹੈ। ਇਸ ਦੇ ਪਿੱਛੇ ਦਾ ਕਾਰਨ ਮੀਕਾ ਸਿੰਘ ਦੀ ਅਚਾਨਕ ਖਰਾਬ ਹੋਈ ਸਿਹਤ […]

ਗਾਇਕ ਮੀਕਾ ਸਿੰਘ ਦੇ ਆਸਟ੍ਰੇਲੀਆ ਸ਼ੋਅ ਹੋਏ ਰੱਦ
X

Editor (BS)By : Editor (BS)

  |  9 Aug 2023 7:11 AM GMT

  • whatsapp
  • Telegram

ਮੁੰਬਈ, 9 ਅਗਸਤ (ਸ਼ੇਖਰ) : ਬਾਲੀਵੁੱਡ ਦੇ ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਨਾਲ ਜੁੜੀ ਮਾੜੀ ਖਬਰ ਸਾਹਮਣੇ ਆ ਰਹੀ ਹੈ। ਮੀਕਾ ਸਿੰਘ ਦੇ ਵਿਦੇਸ਼ੀ ਟੂਰ ਜੋ ਕਿ ਥਾਇਲੈਂਡ, ਮਲੇਸ਼ੀਆ, ਸਿੰਗਾਪੁਰ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਹੋਣੇ ਸੀ। ਇਨ੍ਹਾਂ ਨੂੰ ਪੋਸਟਪੋਨ ਕਰ ਦਿੱਤਾ ਗਿਆ ਹੈ। ਇਸ ਦੇ ਪਿੱਛੇ ਦਾ ਕਾਰਨ ਮੀਕਾ ਸਿੰਘ ਦੀ ਅਚਾਨਕ ਖਰਾਬ ਹੋਈ ਸਿਹਤ ਨੂੰ ਦੱਸਿਆ ਜਾ ਰਿਹਾ ਹੈ।
ਮੀਕਾ ਸਿੰਘ ਨੂੰ ਲੈ ਕੇ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਮੀਕਾ ਸਿੰਘ ਦੀ ਸਿਹਤ ਠੀਕ ਨਹੀਂ ਹੈ। ਅਚਾਨਕ ਤਬੀਅਤ ਖਰਾਬ ਹੋਣ ਕਾਰਨ ਮੀਕਾ ਸਿੰਘ ਨੂੰ ਹਸਪਤਾਲ ’ਚ ਵੀ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਮੀਕਾ ਸਿੰਘ ਦੀ ਅਚਾਨਕ ਖਰਾਬ ਹੋਈ ਸਿਹਤ ਪਿੱਛੇ ਦਾ ਕਾਰਨ ਡਾਕਟਰਾਂ ਨੇ ਰੈਸਟ ਨਾ ਕਰਨਾ ਦੱਸਿਆ ਹੈ। ਮੀਕਾ ਸਿੰਘ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸ਼ੋਅ ਕਰ ਰਹੇ ਸੀ। ਜਿਸ ਕਾਰਨ ਉਨ੍ਹਾਂ ਨੂੰ ਆਰਾਮ ਕਰਨ ਦਾ ਬਿਲਕੁਲ ਵੀ ਸਮਾਂ ਨਹੀਂ ਲੱਗ ਰਿਹਾ ਸੀ ਅਤੇ ਸਫ਼ਰ ਵੀ ਲਗਾਤਾਰ ਕਰਨਾ ਪੈ ਰਿਹਾ ਸੀ। ਇਸ ਤਰਾਂ ਲਗਾਤਾਰ ਸਫ਼ਰ ਕਰਨਾ ਹੀ ਮੀਕਾ ਸਿੰਘ ਦੀ ਸਿਹਤ ਖਰਾਬ ਹੋਣ ਦਾ ਕਾਰਨ ਬਣਿਆ ਹੈ ਜਿਸ ਕਾਰਨ ਉਹ ਬੁਰੀ ਤਰ੍ਹਾਂ ਬੀਮਾਰ ਹੋ ਗਿਆ ਹੈ।
ਮੀਕਾ ਸਿੰਘ ਦੀ ਸਿਹਤ ਠੀਕ ਹੋਣ ਵਿੱਚ ਲਗਭਗ ਤਿੰਨ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ।ਡਾਕਟਰਾਂ ਵੱਲੋਂ ਵੀ ਮੀਕਾ ਸਿੰਘ ਨੂੰ ਤਿੰਨ ਹਫ਼ਤੇ ਤੱਕ ਰੈਸਟ ਕਰਨ ਦੀ ਸਲਾਹ ਦਿੱਤੀ ਗਈ ਹੈ। ਮੀਕਾ ਸਿੰਘ ਦੇ ਬਿਮਾਰ ਹੋਣ ਕਾਰਨ ਹੀ ਉਸਦੇ ਥਾਇਲੈਂਡ, ਮਲੇਸ਼ੀਆ, ਸਿੰਗਾਪੁਰ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਸ਼ੋਅਜ਼ ਨੂੰ ਪੋਸਟਪੋਨ ਕਰ ਦਿੱਤਾ ਗਿਆ ਹੈ। ਫਿਲਹਾਲ ਤੁਸੀਂ ਇਨ੍ਹਾਂ ਸ਼ੋਅਜ਼ ਨੂੰ ਰੱਦ ਵੀ ਆਖ ਸਕਦੇ ਹੋ। ਮੀਕਾ ਸਿੰਘ ਦੇ ਇਨ੍ਹਾਂ ਸ਼ੋਅਜ਼ ਦੇ ਰੱਦ ਹੋਣ ਕਾਰਨ ਕਰੋੜਾ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਮੀਕਾ ਸਿੰਘ ਦੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ ਉੱਪਰ ਵੀ ਸਟੋਰੀ ਸ਼ੇਅਰ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹੁਣ ਮੀਕਾ ਸਿੰਘ ਦੇ ਪ੍ਰਸ਼ੰਸਕ ਵੀ ਉਸਦੇ ਜਲਦੀ ਠੀਕ ਹੋਣ ਲਈ ਅਰਦਾਸਾਂ ਕਰ ਰਹੇ ਹਨ।
ਮਸ਼ਹੂਰ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ’ਤੇ ਮੀਕਾ ਸਿੰਘ ਦੀ ਹੈਲਥ ਅਪਡੇਟ ਜਾਰੀ ਕੀਤੀ ਹੈ। ਦੱਸਿਆ ਗਿਆ ਹੈ ਕਿ ਮੀਕਾ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਲਾਈਵ ਸ਼ੋਅ ਕਰ ਰਿਹਾ ਸੀ। ਮੀਕਾ ਸਿੰਘ ਨੇ ਅਮਰੀਕਾ ’ਚ ਲਗਾਤਾਰ 21 ਸੁਪਰਹਿੱਟ ਸ਼ੋਅ ਕੀਤੇ। ਅਜਿਹੇ ’ਚ ਉਹ ਬੀਮਾਰ ਪੈ ਗਿਆ ਹੈ। 2 ਮਹੀਨੇ ਤੱਕ ਲਗਾਤਾਰ ਸਫ਼ਰ ਕਰਨ ਅਤੇ ਸ਼ੋਅ ਕਰਨ ਤੋਂ ਬਾਅਦ ਡਾਕਟਰ ਨੇ ਤਿੰਨ ਹਫ਼ਤੇ ਸਖ਼ਤ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸੇ ਕਾਰਨ ਮੀਕਾ ਸਿੰਘ ਨੇ ਆਪਣੇ ਆਉਣ ਵਾਲੇ ਸਾਰੇ ਸ਼ੋਅ ਰੱਦ ਕਰ ਦਿੱਤੇ ਹਨ। ਇਹ ਸ਼ੋਅ ਮਲੇਸ਼ੀਆ, ਸਿੰਗਾਪੁਰ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ’ਚ ਹੋਣੇ ਸਨ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਮੀਕਾ ਸਿੰਘ ਨੇ ਗੀਤਕਾਰ ਕੁਮਾਰ ਨੂੰ ਹੀਰੇ ਦੀ ਮੁੰਦਰੀ ਤੋਹਫ਼ੇ ਵਜੋਂ ਦਿੱਤੀ ਸੀ। ਇਸ ਖ਼ਬਰ ਤੋਂ ਬਾਅਦ ਮੀਕਾ ਸਿੰਘ ਕਾਫ਼ੀ ਸੁਰਖੀਆਂ ’ਚ ਆਏ ਸਨ। ਮੀਡੀਆ ਰਿਪੋਰਟਾਂ ਮੁਤਾਬਕ, ਇਸ ਮੁੰਦਰੀ ਦੀ ਕੀਮਤ 18 ਲੱਖ ਰੁਪਏ ਦੱਸੀ ਜਾ ਰਹੀ ਹੈ। ਕੁਮਾਰ ਅਤੇ ਮੀਕਾ ਸਿੰਘ ਦੀ ਦੋਸਤੀ ਬਹੁਤ ਡੂੰਘੀ ਹੈ। ਕੁਮਾਰ ਨੇ ਮੀਕਾ ਸਿੰਘ ਦੇ ਕਈ ਹਿੱਟ ਗੀਤ ਲਿਖੇ ਹਨ, ਜਿਨ੍ਹਾਂ ’ਚ ’ਸੁਬਾਹ ਹੋਨੇ ਨਾ ਦੇ’, ’ਆਪਕਾ ਕਯਾ ਹੋਗਾ ਜਨਾਬੇ ਆਲੀ’ ਸ਼ਾਮਲ ਹਨ।
ਇਸ ਤੋਂ ਇਲਾਵਾ ਮੀਕਾ ਸਿੰਘ ਉਸ ਸਮੇਂ ਵੀ ਸੁਰਖੀਆਂ ਵਿੱਚ ਆਏ ਸੀ ਜਦੋਂ ਇਹ ਖਬਰਾਂ ਸਾਹਮਣੇ ਆਈਆਂ ਸਨ ਕਿ ਅਕਸ਼ੈ ਕੁਮਾਰ ਦੀ ਅਗਲੀ ਫਿਲਮ ’ਵੈਲਕਮ 3’ ਵਿੱਚ ਮੀਕਾ ਸਿੰਘ ਅਤੇ ਦਲੇਰ ਮਹਿੰਦੀ ਦੀ ਜੋੜੀ ਦਿਖਾਈ ਦੇਣ ਵਾਲੀ ਹੈ। ’ਵੈਲਕਮ 3’ ਵਿੱਚ ਮੀਕਾ ਸਿੰਘ ਅਤੇ ਦਲੇਮ ਮਹਿੰਦੀ ਗਾਉਂਦੇ ਹੋਏ ਨਹੀਂ ਸਗੋਂ ਐਕਟਿੰਗ ਕਰਦੇ ਦਿਖਾਈ ਦੇਣ ਵਾਲੇ ਹਨ। ਦਲੇਰ ਮਹਿੰਦੀ ਅਤੇ ਮੀਕਾ ਸਿੰਘ ਦੋਵੇਂ ਸਕੇ ਭਰਾ ਹਨ ਅਤੇ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਦੋਵੇਂ ਕਿਸੇ ਫਿਲਮ ਵਿੱਚ ਇਕੱਠੇ ਦਿਖਾਈ ਦੇਣਗੇ।

Next Story
ਤਾਜ਼ਾ ਖਬਰਾਂ
Share it