ਗਾਇਕ ਇੰਦਰਜੀਤ ਨਿੱਕੂ ਨੇ ਗੁਰੂ ਘਰ ਜਾ ਕੇ ਸਿੱਖਾਂ ਤੋਂ ਮੰਗੀ ਮੁਆਫ਼ੀ
ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸਾਂਝੀ ਕੀਤੀ ਮਾਫ਼ੀ ਵਾਲੀ ਵੀਡੀਓਚੰਡੀਗੜ੍ਹ , 18 ਜੁਲਾਈ (ਸ਼ੇਖਰ ਰਾਏ) : ਪੰਜਾਬੀ ਗਾਇਕ ਇੰਦਰਜੀਤ ਨਿੱਕੂ ਇੱਕ ਵਾਰੀ ਫਿਰ ਤੋਂ ਵਿਵਾਦਾਂ ਵਿੱਚ ਘਿਰ ਚੁੱਕੇ ਹਨ ਜਿਸ ਤੋਂ ਬਾਅਦ ਇੰਦਰਜੀਤ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਪਰ ਵੀਡੀਓ ਜ਼ਰੀਏ ਸਿੱਖ ਸੰਗਤਾਂ ਤੋਂ ਮਾਫ਼ੀ ਮੰਗੀ ਹੈ। ਇਸ ਪਿੱਛੇ ਪੂਰਾ ਵਿਵਾਦ ਕੀ ਹੈ ਅਤੇ […]
By : Editor (BS)
ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸਾਂਝੀ ਕੀਤੀ ਮਾਫ਼ੀ ਵਾਲੀ ਵੀਡੀਓ
ਚੰਡੀਗੜ੍ਹ , 18 ਜੁਲਾਈ (ਸ਼ੇਖਰ ਰਾਏ) : ਪੰਜਾਬੀ ਗਾਇਕ ਇੰਦਰਜੀਤ ਨਿੱਕੂ ਇੱਕ ਵਾਰੀ ਫਿਰ ਤੋਂ ਵਿਵਾਦਾਂ ਵਿੱਚ ਘਿਰ ਚੁੱਕੇ ਹਨ ਜਿਸ ਤੋਂ ਬਾਅਦ ਇੰਦਰਜੀਤ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਪਰ ਵੀਡੀਓ ਜ਼ਰੀਏ ਸਿੱਖ ਸੰਗਤਾਂ ਤੋਂ ਮਾਫ਼ੀ ਮੰਗੀ ਹੈ। ਇਸ ਪਿੱਛੇ ਪੂਰਾ ਵਿਵਾਦ ਕੀ ਹੈ ਅਤੇ ਕਿਉਂ ਇੱਕ ਵਾਰੀ ਫਿਰ ਤੋਂ ਇੰਦਰਜੀਤ ਨਿੱਕੂ ਨੂੰ ਮਾਫ਼ੀ ਮੰਗਣੀ ਪਈ ਹੈ ਆਓ ਤੁਹਾਨੂੰ ਵੀ ਦੱਸਦੇ ਹਾਂ।
ਦਰਅਸਲ, ਮਾਮਲਾ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੇ ਮੱਧ ਪ੍ਰਦੇਸ਼ ਸਥਿਤ ਬਾਬਾ ਬਾਗੇਸ਼ਵਰ ਧਾਮ 'ਤੇ ਜਾਨ ਨੂੰ ਲੈ ਕੇ ਹੈ। ਬੀਤੇ ਕੁਝ ਦਿਨ ਪਹਿਲਾਂ ਇੰਦਰਜੀਤ ਨਿੱਕੂ ਮੱਧ ਪ੍ਰਦੇਸ਼ ਸਥਿਤ ਬਾਬਾ ਬਾਗੇਸ਼ਵਰ ਧਾਮ ਪਹੁੰਚੇ ਸਨ, ਜਿੱਥੇ ਇੰਦਰਜੀਤ ਨਿੱਕੂ ਪੰਡਿਤ ਧੀਰੇਂਦਰ ਸ਼ਾਸਤਰੀ ਦਾ ਧੰਨਵਾਦ ਕਰਨ ਲਈ ਪਹੁੰਚੇ ਸੀ ਕਿਉਂਕੀ ਜਦੋਂ ਇੰਦਰਜੀਤ ਨਿੱਕੂ ਉੱਪਰ ਮਾੜਾ ਸਮਾਂ ਚੱਲ ਰਿਹਾ ਸੀ। ਜਦੋਂ ਉਸਦੀ ਕੋਈ ਮਦਦ ਨਹੀਂ ਕਰ ਰਿਹਾ ਸੀ ਅਤੇ ਨਾ ਹੀ ਉਸ ਕੋਲ ਕੋਈ ਕੰਮ ਸੀ ਤਾਂ ਇੰਦਰਜੀਤ ਨਿੱਕੂ ਇਸ ਜਗ੍ਹਾ ਉੱਪਰ ਆਇਆ ਸੀ ਅਤੇ ਪੰਡਿਤ ਧੀਰੇਂਦਰ ਸ਼ਾਸਤਰੀ ਨੇ ਨਿੱਕੂ ਨੂੰ ਕਿਹਾ ਸੀ ਕਿ ਉਸਦਾ ਸਮਾਂ ਬਦਲ ਜਾਏਗਾ। ਜਿਸ ਤੋਂ ਬਾਅਦ ਨਿੱਕੂ ਦਾ ਇਹ ਵੀਡੀਓ ਕਾਫੀ ਚਰਚਾ ਵਿੱਚ ਆਇਆ ਅਤੇ ਨਿੱਕੂ ਨੂੰ ਇੱਕ ਵਾਰੀ ਫਿਰ ਤੋਂ ਕੰਮ ਮਿਲਨਾ ਸ਼ੁਰੂ ਹੋ ਗਿਆ। ਇਸੇ ਕਰਕੇ ਹੁਣ ਇੰਦਰਜੀਤ ਨਿੱਕੂ ਪੰਡਿਤ ਧੀਰੇਂਦਰ ਸ਼ਾਸਤਰੀ ਦਾ ਧੰਨਵਾਦ ਕਰਨ ਲਈ ਦੋਬਾਰਾ ਧਾਮ ਵਿੱਚ ਪਹੁੰਚਿਆ ਜਿਥੇ ਧਾਮ ਦੇ ਮੁਖੀ ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਸਿੱਖਾਂ ਬਾਰੇ ਕੁਝ ਬੋਲਣ ਲਈ ਕਿਹਾ ਗਿਆ ਸੀ। ਅੱਗੋਂ ਧੀਰੇਂਦਰ ਸ਼ਾਸਤਰੀ ਨੇ ਸਿੱਖਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਨਾਤਨ ਧਰਮ ਦੀ ਫੌਜ ਆਖ ਦਿੱਤਾ ਸੀ, ਧੀਰੇਂਦਰ ਸ਼ਾਸਤਰੀ ਦਾ ਕਹਿਣਾ ਸੀ ਕਿ ਜਦੋਂ ਕਸ਼ਮਿਰੀ ਪੰਡਤਾਂ ਉੱਪਰ ਜ਼ੁਲਮ ਹੋਇਆ ਤਾਂ ਸਿੱਖਾਂ ਦੀ ਫੌਜ ਨੇ ਉੱਹਨਾਂ ਦੀ ਰੱਖਿਆ ਕੀਤੀ ਸੀ। ਜਿਸ ਮਗਰੋਂ ਸਿੱਖ ਭਾਇਚਾਰਾ ਭੜਕ ਗਿਆ। ਇਸ ਮਗਰੋਂ ਸਿੱਖਾਂ ਵੱਲੋਂ ਪੰਡਿਤ ਧੀਰੇਂਦਰ ਸ਼ਾਸਤਰੀ ਦੀ ਰੱਜ ਕੇ ਅਲੋਚਨਾ ਕੀਤੀ ਗਈ ਤੇ ਇੰਦਰਜੀਤ ਨਿੱਕੂ ਨੂੰ ਵੀ ਕਾਫ਼ੀ ਟਰੋਲ ਕੀਤਾ ਗਿਆ।
ਦੱਸ ਦਈਏ ਕਿ ਹੁਣ ਇੰਦਰਜੀਤ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਲੋਕਾਂ ਕੋਲੋਂ ਮੁਆਫ਼ੀ ਮੰਗਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਉਹ ਆਖ ਰਹੇ ਹਨ ਕਿ , 'ਪਿਛਲੇ ਦਿਨਾਂ 'ਚ ਇਕ ਮੇਰਾ ਵੀਡæੀਓ ਬਹੁਤ ਵਾਇਰਲ ਹੋਇਆ, ਜਿਨ੍ਹਾਂ ਨਾਲ ਲੋਕਾਂ ਨੂੰ ਕਾਫ਼ੀ ਠੇਸ ਪਹੁੰਚਾਈ। ਮੈਂ ਅੱਜ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਆਇਆ ਹਾਂ, ਇਥੇ ਆ ਕੇ ਮੈਂ ਉਨ੍ਹਾਂ ਸਭ ਲੋਕਾਂ ਤੋਂ ਮੁਆਫ਼ੀ ਮੰਗਦਾ ਹਾਂ, ਜਿਨ੍ਹਾਂ ਦੇ ਦਿਲ ਨੂੰ ਮੈਂ ਠੇਸ ਪਹੁੰਚਾਈ।' ਇਸ ਵੀਡੀਓ ਨੂੰ ਪੋਸਟ ਕਰਦਿਆਂ ਇੰਦਰਜੀਤ ਨਿੱਕੂ ਨੇ ਕੈਪਸ਼ਨ 'ਚ ਲਿਖਿਆ, 'ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੇ ਮੇਰੇ ਕਿਸੇ ਵੀ ਭੈਣ ਭਰਾ ਦਾ ਮੇਰੀ ਕਿਸੇ ਵੀ ਗੱਲ ਕਰਕੇ ਮਨ ਦੁਖੀ ਹੋਇਆ, ਉਹਦੇ ਲਈ ਮੈਂ ਤਹਿ ਦਿਲ ਤੋਂ ਮੁਆਫ਼ੀ ਚਾਹੁੰਦਾ… ਵਾਹਿਗੁਰੂ ਜੀ ਹੜ੍ਹਾਂ ਦੀ ਮਾਰ ਤੋਂ ਆਪ ਹੱਥ ਦੇ ਕੇ ਬਚਾਉਣਾਂ ਜੀ।'
ਦੱਸਣਯੋਗ ਹੈ ਕਿ ਜਦੋਂ ਇੰਦਰਜੀਤ ਨਿੱਕੂ ਬਾਬਾ ਬਾਗੇਸ਼ਵਰ ਧਾਮ ਪਹੁੰਚਿਆ ਸੀ ਤਾਂ ਉਸ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ਦੀ ਕੈਪਸ਼ਨ 'ਚ ਉਸ ਨੇ ਲਿਖਿਆ ਸੀ, 'ਮੈਂ ਆਪਣੇ ਸਿੱਖ ਧਰਮ ਦਾ ਹਮੇਸ਼ਾ ਸਤਿਕਾਰ ਕੀਤਾ ਤੇ ਕਰਦਾ ਰਹੂੰ, ਮੇਰੇ ਲਈ ਸਭ ਤੋਂ ਵੱਡੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਅਤੇ ਮੇਰੇ ਗੁਰੂ ਸਹਿਬਾਨ ਤੇ ਸਿੱਖ ਧਰਮ ਹੀ ਹੈ। ਬਹੁਤ ਹਿੰਦੂ ਭੈਣ-ਭਰਾ ਕਹਿੰਦੇ ਸੀ ਤੁਸੀਂ ਸਿਰਫ ਕਹਿੰਦੇ ਹੋ ਕਿ ਮੈਂ ਸਭ ਧਰਮਾਂ ਦਾ ਸਤਿਕਾਰ ਕਰਦਾ ਫਿਰ ਬਾਗੇਸ਼ਵਰ ਧਾਮ ਜਾ ਕੇ ਇਕ ਵਾਰ ਧੰਨਵਾਦ ਵੀ ਨਹੀਂ ਕੀਤਾ। ਮੈਂ ਉਥੇ ਜਾ ਕੇ ਵੀ 'ਬੋਲੇ ਸੋ ਨਿਹਾਲ...' ਦੇ ਜੈਕਾਰੇ ਖ਼ੁਦ ਲਾਏ ਤੇ ਮੇਰੇ ਨਾਲ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਜੀ ਨੇ ਵੀ ਜੈਕਾਰੇ ਲਾਏ।" ਇਸ ਦੇ ਨਾਲ ਹੀ ਨਿੱਕੂ ਨੇ ਅੱਗੇ ਲਿਖਿਆ, "ਜੈਕਾਰਿਆਂ ਦੇ ਨਾਲ-ਨਾਲ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਣ ਵੀ ਗਾਏ। ਹੁਣ ਤੁਸੀਂ ਦੱਸੋ, ਜਿਹੜਾ ਵੀ ਇਨਸਾਨ ਸਾਡੇ ਗੁਰੂ ਸਾਹਿਬਾਨ ਜੀ ਦੇ ਗੁਣ ਗਾਉਂਦਾ ਤੇ ਸਤਿਕਾਰ ਕਰਦਾ ਹੈ, ਕੀ ਉਹਦਾ ਸਤਿਕਾਰ ਕਰਨਾ ਸਹੀ ਹੈ ਜਾਂ ਗ਼ਲਤ...? "