Begin typing your search above and press return to search.

ਖਾਲਸਾ ਸਾਜਨਾ ਦਿਹਾੜੇ ਮੌਕੇ ਦੁਨੀਆਂ ਦੇ ਕੋਨੇ ਕੋਨੇ ਵਿਚ ਸਜਾਏ ਨਗਰ ਕੀਰਤਨ

ਲੰਡਨ/ਵਾਸ਼ਿੰਗਟਨ, 12 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਖਾਲਸਾ ਸਾਜਨਾ ਦਿਹਾੜੇ ਮੌਕੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਅਲੌਕਿਕ ਨਗਰ ਕੀਰਤਨ ਸਜਾਏ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਸਜਾਏ ਜਾਣਗੇ। ਯੂ.ਕੇ. ਦੇ ਸਾਊਥਾਲ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਨਗਰ ਕੀਰਤਨ ਵਿਚ 50 ਹਜ਼ਾਰ ਤੋਂ ਵੱਧ […]

ਖਾਲਸਾ ਸਾਜਨਾ ਦਿਹਾੜੇ ਮੌਕੇ ਦੁਨੀਆਂ ਦੇ ਕੋਨੇ ਕੋਨੇ ਵਿਚ ਸਜਾਏ ਨਗਰ ਕੀਰਤਨ
X

Editor EditorBy : Editor Editor

  |  12 April 2024 11:44 AM IST

  • whatsapp
  • Telegram

ਲੰਡਨ/ਵਾਸ਼ਿੰਗਟਨ, 12 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਖਾਲਸਾ ਸਾਜਨਾ ਦਿਹਾੜੇ ਮੌਕੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਅਲੌਕਿਕ ਨਗਰ ਕੀਰਤਨ ਸਜਾਏ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਸਜਾਏ ਜਾਣਗੇ। ਯੂ.ਕੇ. ਦੇ ਸਾਊਥਾਲ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਨਗਰ ਕੀਰਤਨ ਵਿਚ 50 ਹਜ਼ਾਰ ਤੋਂ ਵੱਧ ਸੰਗਤ ਨੇ ਹਾਜ਼ਰੀ ਭਰੀ। ਦੂਜੇ ਪਾਸੇ ਨਿਊ ਯਾਰਕ ਸੂਬੇ ਤੋਂ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਦੇ ਮੈਂਬਰ ਟੌਮ ਸੁਓਜ਼ੀ ਨੇ ਖਾਲਸਾ ਸਾਜਨਾ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਹੈ ਕਿ ਸਿੱਖ ਧਰਮ ਪੂਰੀ ਦੁਨੀਆਂ ਨੂੰ ਆਪਣਾ ਪਰਵਾਰ ਮੰਨਣ ਦੀ ਸਿੱਖਿਆ ਦਿੰਦਾ ਹੈ ਅਤੇ ਇਸ ਤੋਂ ਵਡੇਰੀ ਸੋਚ ਕੋਈ ਨਹੀਂ ਹੋ ਸਕਦੀ।

ਸਾਊਥਾਲ ਵਿਖੇ 50 ਹਜ਼ਾਰ ਤੋਂ ਵੱਧ ਸੰਗਤ ਨੇ ਭਰੀ ਹਾਜ਼ਰੀ

ਸਾਊਥ ਹਾਲ ਨਗਰ ਕੀਰਤਨ ਵਿਚ ਜਿਥੇ ਇਕ ਪਾਸੇ ਗੁਰਬਾਣੀ ਕੀਰਤਨ ਕਰਦਿਆਂ ਸੰਗਤ ਅੱਗੇ ਵਧ ਰਹੀ ਸੀ, ਉਥੇ ਹੀ ਨੌਜਵਾਨ ਗਤਕੇ ਦੇ ਜੌਹਰ ਦਿਖਾ ਰਹੇ ਸਨ। ਸੰਗਤ ਵਾਸਤੇ ਵੱਖ ਵੱਖ ਥਾਵਾਂ ’ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਅਤੇ ਪ੍ਰਸਿੱਧ ਫਿਲਮਕਾਰ ਗੁਰਿੰਦਰ ਚੱਢਾ ਵੀ ਸੀਸ ਨਿਵਾਉਣ ਪੁੱਜੇ। ਇਸੇ ਦੌਰਾਨ ਟੌਮ ਸੁਓਜ਼ੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਮਨੁੱਖਤਾ ਦਾ ਰਾਖਾ ਬਣਨ ਦੀ ਸਿੱਖਿਆ ਦਿਤੀ ਅਤੇ ਇਸੇ ਕਰ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਜਿਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀ ਹੋ ਸਕਦਾ।

ਨਿਊ ਯਾਰਕ ਤੋਂ ਸਾਂਸਦ ਵੱਲੋਂ ਸਿੱਖਾਂ ਨੂੰ ਖਾਲਸਾ ਸਾਜਨਾ ਦਿਹਾੜੇ ਦੀ ਵਧਾਈ

ਸੁਓਜ਼ੀ ਨੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜ਼ਿਕਰ ਵੀ ਕੀਤਾ ਜਿਨ੍ਹਾਂ ਨੇ ਹਿੰਦੂ ਧਰਮ ਦੀ ਰਾਖੀ ਲਈ ਆਪਦਾ ਸੀਸ ਵਾਰ ਦਿਤਾ। ਸੁਓਜ਼ੀ ਨੇ ਅੱਗੇ ਕਿਹਾ ਕਿ ਦਸਮੇਸ਼ ਪਿਤਾ ਔਰਤਾਂ ਨੂੰ ਸਿੱਖਿਅਤ ਕਰਨ ਦੇ ਵੀ ਵੱਡੇ ਹਮਾਇਤੀ ਸੀ ਅਤੇ ਉਨ੍ਹਾਂ ਵੱਲੋਂ ਔਰਤਾਂ ਨੂੰ ਜੁਝਾਰੂ ਬਣਾਉਣ ਲਈ ਅਸਤਰ ਸ਼ਸਤਰ ਦੀ ਸਿੱਖਿਆ ਵੀ ਦਿਤੀ ਗਈ।

Next Story
ਤਾਜ਼ਾ ਖਬਰਾਂ
Share it