Begin typing your search above and press return to search.

ਕੈਲਗਰੀ ਦੇ ਪੰਜਾਬੀ ਨੌਜਵਾਨ ਨੂੰ ਕੀਤਾ ਡਿਪੋਰਟ

ਕੈਲਗਰੀ, 30 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਲਗਰੀ ਵਿਖੇ ਇਕ ਹਾਦਸੇ ਦੌਰਾਨ 2 ਔਰਤਾਂ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਏ ਬਿਪਨਜੀਤ ਗਿੱਲ ਨੂੰ ਭਾਰਤ ਡਿਪੋਰਟ ਕਰ ਦਿਤਾ ਗਿਆ ਹੈ। ਇਕ ਫੈਡਰਲ ਅਦਾਲਤ ਨੇ 26 ਸਾਲ ਦੇ ਬਿਪਨਜੀਤ ਗਿੱਲ ਦਾ ਇਹ ਦਾਅਵਾ ਮੰਨਣ ਤੋਂ ਨਾਂਹ ਕਰ ਦਿਤੀ ਕਿ ਭਾਰਤ ਪਰਤਣ ’ਤੇ ਉਸ ਦਾ ਵੱਡਾ ਨੁਕਸਾਨ ਹੋ ਸਕਦਾ ਹੈ […]

ਕੈਲਗਰੀ ਦੇ ਪੰਜਾਬੀ ਨੌਜਵਾਨ ਨੂੰ ਕੀਤਾ ਡਿਪੋਰਟ
X

Editor EditorBy : Editor Editor

  |  30 Jan 2024 12:42 PM IST

  • whatsapp
  • Telegram

ਕੈਲਗਰੀ, 30 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਲਗਰੀ ਵਿਖੇ ਇਕ ਹਾਦਸੇ ਦੌਰਾਨ 2 ਔਰਤਾਂ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਏ ਬਿਪਨਜੀਤ ਗਿੱਲ ਨੂੰ ਭਾਰਤ ਡਿਪੋਰਟ ਕਰ ਦਿਤਾ ਗਿਆ ਹੈ। ਇਕ ਫੈਡਰਲ ਅਦਾਲਤ ਨੇ 26 ਸਾਲ ਦੇ ਬਿਪਨਜੀਤ ਗਿੱਲ ਦਾ ਇਹ ਦਾਅਵਾ ਮੰਨਣ ਤੋਂ ਨਾਂਹ ਕਰ ਦਿਤੀ ਕਿ ਭਾਰਤ ਪਰਤਣ ’ਤੇ ਉਸ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਜਿਥੇ ਉਸ ਦੀ ਮਾਨਸਿਕ ਬਿਮਾਰੀ ਦਾ ਇਲਾਜ ਮਿਲਣਾ ਸੰਭਵ ਨਹੀਂ ਹੋਵੇਗਾ।

ਸੜਕ ਹਾਦਸੇ ਦੌਰਾਨ 2 ਔਰਤਾਂ ਦੀ ਮੌਤ ਜ਼ਿੰਮੇਵਾਰ ਸੀ ਬਿਪਨਜੀਤ ਗਿੱਲ

ਜੱਜ ਸ਼ਿਰਜ਼ਾਦ ਅਹਿਮਦ ਨੇ ਬਿਪਨਜੀਤ ਗਿੱਲ ਦੀ ਦੂਜੀ ਦਲੀਲ ਵੀ ਰੱਦ ਕਰ ਦਿਤੀ ਕਿ ਉਸ ਦੀ ਸਜ਼ਾ ਦੋ ਸਾਲ ਤੋਂ ਇਕ ਦਿਨ ਘੱਟ ਬਣਦੀ ਹੈ ਜਿਸ ਦੇ ਮੱਦੇਨਜ਼ਰ ਇੰਮੀਗ੍ਰੇਸ਼ਨ ਐਕਟ ਉਸ ਉਤੇ ਲਾਗੂ ਨਹੀਂ ਹੁੰਦਾ। ਅਦਾਲਤ ਨੇ ਕਿਹਾ ਕਿ ਬਿਨੈਕਾਰ ਨੂੰ ਇਕ ਗੰਭੀਰ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ ਜਿਥੇ ਕੀਮਤੀ ਜਾਨਾ ਗਈਆਂ। ਪਰਵਾਰ ਆਪਣੇ ਮੈਂਬਰਾਂ ਨੂੰ ਹੁਣ ਕਦੇ ਨਹੀਂ ਵੇਖ ਸਕਣਗੇ। ਦੂਜੇ ਪਾਸੇ ਬਿਪਨਜੀਤ ਗਿੱਲ ਨਸ਼ਿਆਂ ਦੀ ਆਦਤ ਅਤੇ ਮਾਨਸਿਕ ਸਿਹਤ ਦੇ ਮਸਲਿਆਂ ਨਾਲ ਜੂਝ ਰਿਹਾ ਹੈ ਜਿਸ ਨੂੰ ਸਮਰੱਥ ਅਦਾਲਤ ਵੱਲੋਂ ਦੋਸ਼ੀ ਵੀ ਕਰਾਰ ਦਿਤਾ ਗਿਆ।

ਮਾਨਸਿਕ ਬਿਮਾਰੀ ਦਾ ਹਵਾਲਾ ਦਿੰਦਿਆਂ ਮੰਗੀ ਸੀ ਰਾਹਤ

ਇਥੇ ਦਸਣਾ ਬਣਦਾ ਹੈ ਕਿ ਬਿਪਨਜੀਤ ਗਿੱਲ 2016 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਸੀ ਅਤੇ 18 ਮਈ 2019 ਨੂੰ ਵਾਪਰੇ ਹਾਦਸੇ ਦੌਰਾਨ ਉਸ ਨੇ ਤੈਅਸ਼ੁਦਾ ਹੱਦ ਤੋਂ ਦੁੱਗਣੀ ਰਫਤਾਰ ਨਾਲ ਗੱਡੀ ਚਲਾਉਂਦਿਆਂ ਉਜ਼ਮਾ ਅਫਜ਼ਲ ਅਤੇ ਉਸ ਦੀ ਮਾਂ ਬਿਲਕੀਸ ਬੇਗਮ ਦੀ ਗੱਡੀ ਨੂੰ ਟੱਕਰ ਮਾਰ ਦਿਤੀ। ਗੱਡੀ ਵਿਚ ਸਵਾਰ ਇਕ ਹੋਰ ਸ਼ਖਸ ਵੀ ਗੰਭੀਰ ਜ਼ਖਮੀ ਹੋਇਆ ਪਰ ਉਸ ਦੀ ਜਾਨ ਬਚ ਗਈ।

Next Story
ਤਾਜ਼ਾ ਖਬਰਾਂ
Share it