ਕੈਨੇਡੀਅਨ ਅਰਥਚਾਰਾ ਹੋਇਆ ਡਾਵਾਂਡੋਲ, 1.1 ਫੀ ਸਦੀ ਨਿਘਾਰ ਆਇਆ
ਔਟਵਾ, 1 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਅਰਥਚਾਰੇ ਵਿਚ ਤੀਜੀ ਤਿਮਾਹੀ ਦੌਰਾਨ 1.1 ਫ਼ੀ ਸਦੀ ਨਿਘਾਰ ਆਇਆ ਪਰ ਸਟੈਟਿਸਟਿਕਸ ਕੈਨੇਡਾ ਦਾ ਮੰਨਣਾ ਹੈ ਕਿ ਮੁਲਕ ਦੀ ਇਕੌਨੋਮੀ ਹਾਲੇ ਵੀ ਰਿਸੈਸ਼ਨ ਤੋਂ ਬਾਹਰ ਹੈ। ਖਪਤ ਵਿਚ ਕਮੀ ਅਤੇ ਉਚੀਆਂ ਵਿਆਜ ਦਰਾਂ ਆਰਥਿਕਤਾ ਸੁੰਗੜਨ ਦਾ ਕਾਰਨ ਬਣੀਆਂ ਜਦਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਰਥਿਕ ਮੋਰਚੇ ’ਤੇ ਆਪਣੀ ਸਰਕਾਰ […]

ਔਟਵਾ, 1 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਅਰਥਚਾਰੇ ਵਿਚ ਤੀਜੀ ਤਿਮਾਹੀ ਦੌਰਾਨ 1.1 ਫ਼ੀ ਸਦੀ ਨਿਘਾਰ ਆਇਆ ਪਰ ਸਟੈਟਿਸਟਿਕਸ ਕੈਨੇਡਾ ਦਾ ਮੰਨਣਾ ਹੈ ਕਿ ਮੁਲਕ ਦੀ ਇਕੌਨੋਮੀ ਹਾਲੇ ਵੀ ਰਿਸੈਸ਼ਨ ਤੋਂ ਬਾਹਰ ਹੈ। ਖਪਤ ਵਿਚ ਕਮੀ ਅਤੇ ਉਚੀਆਂ ਵਿਆਜ ਦਰਾਂ ਆਰਥਿਕਤਾ ਸੁੰਗੜਨ ਦਾ ਕਾਰਨ ਬਣੀਆਂ ਜਦਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਰਥਿਕ ਮੋਰਚੇ ’ਤੇ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਬਿਲਕੁਲ ਸਹੀ ਠਹਿਰਾਅ ਰਹੇ ਹਨ। ਉਧਰ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਦਾ ਕਹਿਣਾ ਹੈ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਕਾਰਨ ਹਾਲਾਤ ਕਿਸੇ ਵੀ ਵੇਲੇ ਬੇਕਾਬੂ ਹੋ ਸਕਦੇ ਹਨ। ਕੈਨੇਡੀਅਨ ਅਰਥਚਾਰਾ ਸੁੰਗੜਨ ਦੀ ਰਫ਼ਤਾਰ ਮਾਹਰਾਂ ਵੱਲੋਂ ਲਾਏ ਅੰਦਾਜ਼ੇ ਤੋਂ ਕਿਤੇ ਜ਼ਿਆਦਾ ਨਜ਼ਰ ਆ ਰਹੀ ਹੈ ਜਿਨ੍ਹਾਂ ਮੁਤਾਬਕ ਜੁਲਾਈ ਤੋਂ ਸਤੰਬਰ ਦਰਮਿਆਨ ਮੁਲਕ ਦੀ ਆਰਥਿਕਤਾ 0.8 ਫ਼ੀ ਸਦੀ ਦੀ ਰਫ਼ਤਾਰ ਨਾਲ ਵਧਣੀ ਚਾਹੀਦੀ ਸੀ ਪਰ ਅਜਿਹਾ ਨਾ ਹੋ ਸਕਿਆ।
ਆਰਥਿਕ ਮਾਹਰਾਂ ਨੇ 0.8 ਫ਼ੀ ਸਦੀ ਵਾਧਾ ਹੋਣ ਦੀ ਕੀਤੀ ਸੀ ਪੇਸ਼ੀਨਗੋਈ
ਦੂਜੇ ਪਾਸੇ ਮੌਜੂਦਾ ਵਰ੍ਹੇ ਦੀ ਤੀਜੀ ਤਿਮਾਹੀ ਦੌਰਾਨ ਅਮਰੀਕਾ ਦਾ ਅਰਥਚਾਰਾ 5.2 ਫ਼ੀ ਸਦੀ ਦੀ ਰਫ਼ਤਾਰ ਨਾਲ ਵਧਿਆ। ਪਿਅਰੇ ਪੌਇਲੀਐਵ ਨੇ ਦੋਸ਼ ਲਾਇਆ ਕਿ ਜਸਟਿਨ ਟਰੂਡੋ ਨੇ ਮੁਲਕ ਦੀ ਆਰਥਿਕਤਾ ਮਿੱਟੀ ਵਿਚ ਰੋਲ ਦਿਤੀ ਹੈ ਜਦਕਿ ਇਸ ਦੇ ਜਵਾਬ ਵਿਚ ਟਰੂਡੋ ਨੇ ਕਿਹਾ ਕਿ ਬਿਨਾ ਸ਼ੱਕ ਮੁਲਕ ਦੇ ਲੋਕ ਚੁਣੌਤੀਆਂ ਦਾ ਟਾਕਰਾ ਕਰ ਰਹੇ ਹਨ ਪਰ ਫੈਡਰਲ ਸਰਕਾਰ ਵੱਲੋਂ ਹਾਊਸਿੰਗ ਖੇਤਰ ਵਾਸਤੇ ਫੰਡ ਜਾਰੀ ਕਰਦਿਆਂ ਵੱਡੇ ਪੱਧਰ ’ਤੇ ਮਕਾਨਾਂ ਦੀ ਉਸਾਰੀ ਦਾ ਸਿਲਸਿਲਾ ਆਰੰਭਿਆ ਗਿਆ ਹੈ।