ਕੈਨੇਡਾ ਵਿਚ ਹਵਾਈ ਕਿਰਾਏ ਹੋਏ ਦੁੱਗਣੇ
ਕੈਲਗਰੀ, 24 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਗਰਮੀਆਂ ਦੀਆਂ ਛੁੱਟੀਆਂ ਤੋਂ ਐਨ ਪਹਿਲਾਂ ਹਵਾਈ ਕਿਰਾਏ ਅਸਮਾਨ ਚੜ੍ਹਦੇ ਨਜ਼ਰ ਆ ਰਹੇ ਹਨ। ਪਿਛਲੇ ਤਿੰਨ ਦਹਾਕਿਆਂ ਤੋਂ ਕੈਲਗਰੀ ਵਿਖੇ ਟਰੈਵਲ ਏਜੰਸੀ ਚਲਾ ਰਹੀ ਜੈਨੀ ਮੁਹੰਮਦ ਨੇ ਦੱਸਿਆ ਕਿ ਕਈ ਸ਼ਹਿਰਾਂ ਦਾ ਹਵਾਈ ਕਿਰਾਇਆ ਦੁੱਗਣਾ ਹੋ ਚੁੱਕਾ ਹੈ ਅਤੇ ਆਪਣੇ ਕਲਾਈਂਟਸ ਨੂੰ ਸਮਝਾਉਣਾ ਮੁਸ਼ਕਲ ਹੋ ਰਿਹਾ ਹੈ। […]
By : Editor Editor
ਕੈਲਗਰੀ, 24 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਗਰਮੀਆਂ ਦੀਆਂ ਛੁੱਟੀਆਂ ਤੋਂ ਐਨ ਪਹਿਲਾਂ ਹਵਾਈ ਕਿਰਾਏ ਅਸਮਾਨ ਚੜ੍ਹਦੇ ਨਜ਼ਰ ਆ ਰਹੇ ਹਨ। ਪਿਛਲੇ ਤਿੰਨ ਦਹਾਕਿਆਂ ਤੋਂ ਕੈਲਗਰੀ ਵਿਖੇ ਟਰੈਵਲ ਏਜੰਸੀ ਚਲਾ ਰਹੀ ਜੈਨੀ ਮੁਹੰਮਦ ਨੇ ਦੱਸਿਆ ਕਿ ਕਈ ਸ਼ਹਿਰਾਂ ਦਾ ਹਵਾਈ ਕਿਰਾਇਆ ਦੁੱਗਣਾ ਹੋ ਚੁੱਕਾ ਹੈ ਅਤੇ ਆਪਣੇ ਕਲਾਈਂਟਸ ਨੂੰ ਸਮਝਾਉਣਾ ਮੁਸ਼ਕਲ ਹੋ ਰਿਹਾ ਹੈ। ਜੈਨੀ ਮੁਹੰਮਦ ਨੇ ਕਿਹਾ ਕਿ ਜਦੋਂ ਲੋਕ ਕਿਰਾਏ ਬਾਰੇ ਪੁੱਛਦੇ ਹਨ ਤਾਂ ਜਵਾਬ ਸੁਣ ਕੇ ਹੈਰਾਨ ਹੋ ਜਾਂਦੇ ਹਨ।
ਟਰੈਵਲ ਏਜੰਟਾਂ ਵਾਸਤੇ ਲੋਕਾਂ ਨੂੰ ਕਾਰਨ ਸਮਝਾਉਣਾ ਹੋਇਆ ਔਖਾ
ਸਭ ਤੋਂ ਜ਼ਿਆਦਾ ਅਸਰ ਕੈਨੇਡਾ ਦੇ ਪੱਛਮੀ ਇਲਾਕਿਆਂ ਵਿਚ ਦੇਖਣ ਨੂੰ ਮਿਲ ਰਿਹਾ ਹੈ ਜਿਥੇ ਦੋ ਏਅਰਲਾਈਨਜ਼ ਵੈਸਟ ਜੈਟ ਅਤੇ ਏਅਰ ਕੈਨੇਡਾ ਦਾ ਏਕਾਧਿਕਾਰ ਹੈ। ਜੈਨੀ ਮੁਹੰਮਦ ਨੇ ਚਿੰਤਾ ਜ਼ਾਹਰ ਕੀਤੀ ਕਿ ਉਚੀਆਂ ਦਰਾਂ ਜਲਦ ਹੇਠਾਂ ਆਉਣ ਦੇ ਆਸਾਰ ਨਹੀਂ ਕਿਉਂਕਿ ਏਅਰਲਾਈਨਜ਼ ਨੂੰ ਕਿਰਾਇਆ ਘਟਾਉਣ ਦੀ ਕੋਈ ਮਜਬੂਰੀ ਮਹਿਸੂਸ ਨਹੀਂ ਆ ਰਹੀ। ਇਸੇ ਦੌਰਾਨ ਕੁਝ ਟਰੈਵਲ ਏਜੰਟਾਂ ਵੱਲੋਂ ਲੋਕਾਂ ਨੂੰ ਏਅਰਮਾਈਲਜ਼ ਵਰਤਣ ਦਾ ਸੁਝਾਅ ਦਿਤਾ ਜਾ ਰਿਹਾ ਹੈ ਅਤੇ ਨਾਲ ਹੀ ਪੈਕੇਜ ਵਾਲੀ ਔਪਸ਼ਨ ਵੱਲ ਜਾਣ ਦੀ ਸਲਾਹ ਦਿਤੀ ਜਾ ਰਹੀ ਹੈ। ਦੂਜੇ ਪਾਸੇ ਐਵੀਏਸ਼ਨ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਵੈਸਟ ਜੈਟ ਵੱਲੋਂ ਜਲਦ ਹੀ ਸਸਤੇ ਕਿਰਾਏ ਵਾਲੀ ਸ਼੍ਰੇਣੀ ਦਾ ਐਲਾਨ ਕੀਤਾ ਜਾ ਰਿਹਾ ਹੈ ਜੋ ਬਗੈਰ ਸਮਾਨ ਤੋਂ ਸਫਰ ਕਰਨਾ ਚਾਹੁਣਗੇ।
ਵੈਸਟ ਜੈਟ ਜਲਦ ਕਰ ਸਕਦੀ ਹੈ ਸਸਤੇ ਹਵਾਈ ਸਫਰ ਦੀ ਸ਼ੁਰੂਆਤ
ਵੈਸਟਜੈਟ ਵੱਲੋਂ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਫੀਸ ਢਾਂਚੇ ਦੀ ਸਮੀਖਿਆ ਕੀਤੀ ਜਾਵੇ ਜਿਸ ਦੇ ਆਧਾਰ ’ਤੇ ਲੋਕਾਂ ਦਾ ਖਰਚਾ ਘਟਾਇਆ ਜਾ ਸਕਦਾ ਹੈ। ਉਧਰ ਐਲਬਰਟਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਡੈਵਿਨ ਡ੍ਰੀਸ਼ਨ ਨੇ ਕਿਹਾ ਕਿ ਲੈਥਬ੍ਰਿਜ, ਮੈਡੀਸਨ ਹੈਟ ਅਤੇ ਗ੍ਰੈਂਡ ਪ੍ਰਾਇਰੀ ਵਾਸਤੇ ਰੀਜਨਲ ਫਲਾਈਟਸ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੂਬੇ ਵਿਚ ਮੌਜੂਦ 10 ਮਿਊਂਸਪਲ ਹਵਾਈ ਅੱਡਿਆਂ ਰਾਹੀਂ ਆਵਾਜਾਈ ਯਕੀਨੀ ਬਣਾਉਣ ’ਤੇ ਜ਼ੋਰ ਦਿਤਾ ਜਾ ਰਿਹਾ ਹੈ।