ਕੈਨੇਡਾ ਵਿਚ ਸਿੰਗਲ ਯੂਜ਼ ਪਲਾਸਟਿਕ ਵਸਤਾਂ ਤੋਂ ਪਾਬੰਦੀ ਹਟੀ
ਟੋਰਾਂਟੋ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਸਿੰਗਲ ਯੂਜ਼ ਪਲਾਸਟਿਕ ਵਸਤਾਂ ’ਤੇ ਕੈਨੇਡਾ ਸਰਕਾਰ ਵੱਲੋਂ ਲਾਈ ਪਾਬੰਦੀ ਨੂੰ ਗੈਰਵਾਜਬ ਅਤੇ ਗੈਰਸੰਵਿਧਾਨਕ ਕਰਾਰ ਦਿੰਦਿਆਂ ਇਕ ਫੈਡਰਲ ਅਦਾਲਤ ਨੇ ਇਨ੍ਹਾਂ ਦੀ ਮੁੜ ਵਰਤੋਂ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿਤੀ ਹੈ। ਅਦਾਲਤ ਨੇ ਕਿਹਾ ਕਿ ਇਕਹਿਰੀ ਵਰਤੋਂ ਵਾਲੀਆਂ ਪਲਾਸਟਿਕ ਵਸਤਾਂ ਵਿਚ ਬੇਹੱਦ ਜ਼ਹਿਰੀਲੇ ਤੱਤ ਹੁੰਦੇ ਹਨ, ਇਹ ਖਦਸ਼ਾ ਮੁਕੰਮਲ […]
By : Editor Editor
ਟੋਰਾਂਟੋ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਸਿੰਗਲ ਯੂਜ਼ ਪਲਾਸਟਿਕ ਵਸਤਾਂ ’ਤੇ ਕੈਨੇਡਾ ਸਰਕਾਰ ਵੱਲੋਂ ਲਾਈ ਪਾਬੰਦੀ ਨੂੰ ਗੈਰਵਾਜਬ ਅਤੇ ਗੈਰਸੰਵਿਧਾਨਕ ਕਰਾਰ ਦਿੰਦਿਆਂ ਇਕ ਫੈਡਰਲ ਅਦਾਲਤ ਨੇ ਇਨ੍ਹਾਂ ਦੀ ਮੁੜ ਵਰਤੋਂ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿਤੀ ਹੈ। ਅਦਾਲਤ ਨੇ ਕਿਹਾ ਕਿ ਇਕਹਿਰੀ ਵਰਤੋਂ ਵਾਲੀਆਂ ਪਲਾਸਟਿਕ ਵਸਤਾਂ ਵਿਚ ਬੇਹੱਦ ਜ਼ਹਿਰੀਲੇ ਤੱਤ ਹੁੰਦੇ ਹਨ, ਇਹ ਖਦਸ਼ਾ ਮੁਕੰਮਲ ਤੌਰ ’ਤੇ ਵਾਜਬ ਨਹੀਂ। ਉਧਰ ਵਾਤਾਵਰਣ ਮੰਤਰੀ ਸਟੀਵਨ ਗਿਲਬੋਅ ਨੇ ਕਿਹਾ ਕਿ ਫੈਡਰਲ ਸਰਕਾਰ ਅਦਾਲਤੀ ਫੈਸਲੇ ਵਿਰੁੱਧ ਅਪੀਲ ਦਾਇਰ ਕਰਨ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।
ਫੈਡਰਲ ਅਦਾਲਤ ਨੇ ਪਾਬੰਦੀ ਨੂੰ ਗੈਰਸੰਵਿਧਾਨਕ ਕਰਾਰ ਦਿਤਾ
ਅਦਾਲਤੀ ਫੈਸਲੇ ਨਾਲ ਟਰੂਡੋ ਸਰਕਾਰ ਦੀ ਉਹ ਪਾਬੰਦੀ ਹਟ ਗਈ ਜਿਸ ਤਹਿਤ ਪੌਲੀਥੀਨ ਦੇ ਲਿਫਾਫੇ, ਸਟ੍ਰਾਜ਼, ਪਲਾਸਟਿਕ ਦੇ ਚਮਚੇ-ਕੌਲੀਆਂ ਅਤੇ ਹੋਰ ਕਈ ਵਸਤਾਂ ਵਰਤਣ ਦੀ ਮਨਾਹੀ ਕਰ ਦਿਤੀ ਗਈ ਸੀ। ਸਟੀਵਨ ਗਿਲਬੋਅ ਨੇ ਕਿਹਾ ਕਿ ਕੈਨੇਡਾ ਵਾਸੀਆਂ ਆਵਾਜ਼ ਬਿਲਕੁਲ ਸਾਫ ਅਤੇ ਸਪੱਸ਼ਟ ਹੈ ਕਿ ਸਾਡੇ ਵਾਤਾਵਰਣ ਵਿਚੋਂ ਪਲਾਸਟਿਕ ਨੂੰ ਬਾਹਰ ਕਰ ਦਿਤਾ ਜਾਵੇ। ਇਥੇ ਦਸਣਾ ਬਣਦਾ ਹੈ ਕਿ ਫੈਡਰਲ ਸਰਕਾਰ ਵੱਲੋਂ ਇਕਹਿਰੀ ਵਰਤੋਂ ਵਾਲੀਆਂ ਛੇ ਵਸਤਾਂ ’ਤੇ ਪਾਬੰਦੀ ਲਾਈ ਗਈ ਅਤੇ ਇਸ ਪਾਬੰਦੀ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕਰਨ ਦੀ ਪ੍ਰਕਿਰਿਆ 2025 ਤੱਕ ਪੂਰੀ ਹੋਣੀ ਸੀ।