ਕੈਨੇਡਾ ਵਿਚ ਮਹਿੰਗਾਈ ਮੁੜ ਵਧਣ ਦਾ ਖਦਸ਼ਾ
ਬੀ.ਸੀ. ਦੀ ਬੰਦਰਗਾਹਾਂ ’ਤੇ ਹੜਤਾਲ ਕਰ ਸਕਦੀ ਐ ਵੱਡਾ ਨੁਕਸਾਨ ਵੈਨਕੂਵਰ, 30 ਜੂਨ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੀਆਂ ਬੰਦਰਗਾਹਾਂ ’ਤੇ ਸ਼ਨਿੱਚਰਵਾਰ ਤੋਂ ਸ਼ੁਰੂ ਹੋਣ ਵਾਲੀ ਹੜਤਾਲ ਕੈਨੇਡੀਅਨ ਅਰਥਚਾਰੇ ਦਾ ਵੱਡਾ ਨੁਕਸਾਨ ਕਰ ਸਕਦੀ ਹੈ। ਹੜਤਾਲ ਹੋਣ ਦੀ ਸੂਰਤ ਵਿਚ ਕੈਨੇਡਾ ਦੇ ਵੈਸਟ ਕੋਸਟ ’ਤੇ ਕੰਟੇਨਰਾਂ ਦੇ ਢੇਰ ਲੱਗ ਜਾਣਗੇ ਅਤੇ ਪੂਰੇ ਮੁਲਕ ਵਿਚ ਕੀਮਤਾਂ ਵਧ […]
By : Editor (BS)
ਬੀ.ਸੀ. ਦੀ ਬੰਦਰਗਾਹਾਂ ’ਤੇ ਹੜਤਾਲ ਕਰ ਸਕਦੀ ਐ ਵੱਡਾ ਨੁਕਸਾਨ
ਵੈਨਕੂਵਰ, 30 ਜੂਨ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੀਆਂ ਬੰਦਰਗਾਹਾਂ ’ਤੇ ਸ਼ਨਿੱਚਰਵਾਰ ਤੋਂ ਸ਼ੁਰੂ ਹੋਣ ਵਾਲੀ ਹੜਤਾਲ ਕੈਨੇਡੀਅਨ ਅਰਥਚਾਰੇ ਦਾ ਵੱਡਾ ਨੁਕਸਾਨ ਕਰ ਸਕਦੀ ਹੈ। ਹੜਤਾਲ ਹੋਣ ਦੀ ਸੂਰਤ ਵਿਚ ਕੈਨੇਡਾ ਦੇ ਵੈਸਟ ਕੋਸਟ ’ਤੇ ਕੰਟੇਨਰਾਂ ਦੇ ਢੇਰ ਲੱਗ ਜਾਣਗੇ ਅਤੇ ਪੂਰੇ ਮੁਲਕ ਵਿਚ ਕੀਮਤਾਂ ਵਧ ਸਕਦੀਆਂ ਹਨ। ਕਾਰਗੋ ਲੋਡਰਜ਼ ਦੀ ਯੂਨੀਅਨ ਮਹਿੰਗਾਈ ਭੱਤੇ ਦੇ ਇਵਜ਼ ਵਿਚ ਬਿਹਤਰ ਮੁਆਵਜ਼ੇ ਦੀ ਮੰਗ ਕਰ ਰਹੀ ਹੈ ਅਤੇ ਬੁੱਧਵਾਰ ਨੂੰ 72 ਘੰਟੇ ਦਾ ਨੋਟਿਸ ਦਿਤਾ ਗਿਆ ਸੀ। ਫਿਲਹਾਲ ਮੰਗਾਂ ਦੇ ਮਸਲੇ ’ਤੇ ਕੋਈ ਸਮਝੌਤਾ ਹੋਣ ਦੇ ਆਸਰ ਨਜ਼ਰ ਨਹੀਂ ਆ ਰਹੇ। ਬੀ.ਸੀ. ਦੀਆਂ ਬੰਦਰਗਾਹਾਂ ਰਾਹੀਂ ਰੋਜ਼ਾਨਾ 800 ਮਿਲੀਅਨ ਡਾਲਰ ਮੁੱਲ ਦੀਆਂ ਵਸਤਾਂ ਆਉਂਦੀਆਂ-ਜਾਂਦੀਆਂ ਹਨ ਅਤੇ ਕੈਨੇਡਾ ਦੇ ਕੁਲ ਵਪਾਰ ਦਾ 25 ਫ਼ੀ ਸਦੀ ਇਥੋਂ ਹੀ ਹੁੰਦਾ ਹੈ।