ਕੈਨੇਡਾ ਵਿਚ ਮਹਿੰਗਾਈ ਦਰ ਘਟ ਕੇ 3 ਫੀ ਸਦੀ ਤੋਂ ਹੇਠਾਂ ਆਈ
ਟੋਰਾਂਟੋ, 21 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਮਹਿੰਗਾਈ ਦਰ ਘਟ ਕੇ ਤਿੰਨ ਫੀ ਸਦੀ ਤੋਂ ਹੇਠਾਂ ਆ ਗਈ ਹੈ ਪਰ ਬਹੁਤਾ ਅਸਰ ਗੈਸ ਕੀਮਤਾਂ ਵਿਚ ਕਮੀ ਕਾਰਨ ਦੇਖਣ ਨੂੰ ਮਿਲ ਰਿਹਾ ਹੈ। ਆਰਥਿਕ ਮਾਹਰਾਂ ਮੁਤਾਬਕ ਗੈਸੋਲੀਨ ਦੇ ਭਾਅ ਵਿਚ 4 ਸੈਂਟ ਦੀ ਕਮੀ ਇਕ ਪਾਸੇ ਰੱਖ ਦਿਤੀ ਜਾਵੇ ਤਾਂ ਮਹਿੰਗਾਈ ਦਰ 3.2 ਫ਼ੀ ਸਦੀ […]
By : Editor Editor
ਟੋਰਾਂਟੋ, 21 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਮਹਿੰਗਾਈ ਦਰ ਘਟ ਕੇ ਤਿੰਨ ਫੀ ਸਦੀ ਤੋਂ ਹੇਠਾਂ ਆ ਗਈ ਹੈ ਪਰ ਬਹੁਤਾ ਅਸਰ ਗੈਸ ਕੀਮਤਾਂ ਵਿਚ ਕਮੀ ਕਾਰਨ ਦੇਖਣ ਨੂੰ ਮਿਲ ਰਿਹਾ ਹੈ। ਆਰਥਿਕ ਮਾਹਰਾਂ ਮੁਤਾਬਕ ਗੈਸੋਲੀਨ ਦੇ ਭਾਅ ਵਿਚ 4 ਸੈਂਟ ਦੀ ਕਮੀ ਇਕ ਪਾਸੇ ਰੱਖ ਦਿਤੀ ਜਾਵੇ ਤਾਂ ਮਹਿੰਗਾਈ ਦਰ 3.2 ਫ਼ੀ ਸਦੀ ਬਣਦੀ ਹੈ। ਸਾਫ ਲਫਜ਼ਾਂ ਗੱਲ ਕਰੀਏ ਤਾਂ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਾਅ ਹੇਠਾਂ ਨਹੀਂ ਆਏ ਪਰ ਮੰਨਿਆ ਜਾ ਰਿਹਾ ਹੈ ਕਿ ਬੈਂਕ ਆਫ ਕੈਨੇਡਾ ਵੱਲੋਂ ਜੂਨ ਮਹੀਨੇ ਦੌਰਾਨ ਵਿਆਜ ਦਰਾਂ ਵਿਚ ਪਹਿਲੀ ਕਟੌਤੀ ਕੀਤੀ ਜਾ ਸਕਦੀ ਹੈ।
ਖਾਣ-ਪੀਣ ਵਾਲੀਆਂ ਵਸਤਾਂ ਦੇ ਭਾਅ ਜਿਉਂ ਦੇ ਤਿਉਂ ਕਾਇਮ
ਆਰਥਿਕ ਮਾਹਰਾਂ ਵੱਲੋਂ ਜਨਵਰੀ ਮਹੀਨੇ ਦੌਰਾਨ ਮਹਿੰਗਾਈ ਦਰ 3.3 ਫ਼ੀ ਸਦੀ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਸੀ ਕਿਉਂਕਿ ਮੌਰਗੇਜ ਦਾ ਅਸਮਾਨ ਛੂੰਹਦਾ ਖਰਚਾ ਮਹਿੰਗਾਈ ਘਟਣ ਦੇ ਰਾਹ ਵਿਚ ਅੜਿੱਕਾ ਬਣ ਰਿਹਾ ਹੈ। ਮਕਾਨ ਮਾਲਕ ਅਤੇ ਕਿਰਾਏਦਾਰ ਦੋਵੇਂ ਤਬਕੇ ਬੁਰੀ ਤਰ੍ਹਾਂ ਪ੍ਰਭਾਵਤ ਹਨ ਜਿਨ੍ਹਾਂ ਦੀ ਆਮਦਨ ਦਾ ਵੱਡਾ ਹਿੱਸਾ ਰਿਹਾਇਸ਼ ’ਤੇ ਖਰਚ ਹੁੰਦਾ ਹੈ। ਬੈਂਕ ਆਫ ਕੈਨੇਡਾ ਮਾਰਚ 2022 ਮਗਰੋਂ ਵਿਆਜ ਦਰਾਂ ਵਿਚ 10 ਵਾਰ ਵਾਧਾ ਕਰ ਚੁੱਕਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਵਾਧੇ ਵਿਚ ਖੜੋਤ ਆਈ ਹੈ।
ਵਿਆਜ ਦਰਾਂ ਵਿਚ ਪਹਿਲੀ ਕਟੌਤੀ ਜੂਨ ਤੱਕ ਹੋਣ ਦੇ ਆਸਾਰ
ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਵਿਆਜ ਦਰਾਂ ਵਿਚ ਕਟੌਤੀ ਹੋਣ ਮਗਰੋਂ ਹਾਲਾਤ ਵਿਚ ਹੋਰ ਸੁਧਾਰ ਹੋ ਸਕਦਾ ਹੈ। ਗਰੌਸਰੀ ਦਾ ਜ਼ਿਕਰ ਕੀਤਾ ਜਾਵੇ ਤਾਂ ਕੁਝ ਚੀਜ਼ਾਂ ਦੇ ਭਾਅ ਮਾਮੂਲੀ ਤੌਰ ’ਤੇ ਘਟੇ ਪਰ ਲੋਕਾਂ ਦੀ ਜ਼ੁਬਾਨੀ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ। ਟੋਰਾਂਟੋ ਦੇ ਡਾਊਨ ਟਾਊਨ ਵਿਚ ਇਕ ਸਟੋਰ ’ਤੇ ਪੁੱਜੀ ਆਇਸ਼ਾ ਅਲੀ ਨੇ ਕਿਹਾ ਕਿ ਭਾਵੇਂ ਕਾਗਜ਼ਾਂ ਵਿਚ ਮਹਿੰਗਾਈ ਦਰ ਘਟਦੀ ਨਜ਼ਰ ਆ ਰਹੀ ਹੈ ਪਰ ਸਟ੍ਰਾਅਬੈਰੀਜ਼ ਵਰਗੇ ਫਲ ਹੁਣ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ।
ਜਨਵਰੀ ਦੌਰਾਨ ਹਵਾਈ ਸਫ਼ਰ 14 ਫੀ ਸਦੀ ਸਸਤਾ ਹੋਇਆ
ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਮੀਟ, ਡੇਅਰੀ ਉਤਪਾਦ, ਤਾਜ਼ੇ ਫਲ ਅਤੇ ਬੇਕਰੀ ਵਾਲੀਆਂ ਵਸਤਾਂ ਜਨਵਰੀ ਮਹੀਨੇ ਦੌਰਾਨ ਮਾਮੂਲੀ ਤੌਰ ’ਤੇ ਸਸਤੀਆਂ ਹੋਈਆਂ ਜਦਕਿ ਕੁਝ ਚੀਜ਼ਾਂ ਦੇ ਭਾਅ ਮਾਮੂਲੀ ਤੌਰ ’ਤੇ ਵਧੇ ਵੀ।