ਕੈਨੇਡਾ ਵਿਚ ਮਰੀਜ਼ਾਂ ਦੀ ਜਾਨ ਬਚਾਉਣਗੇ ਡਰੋਨ
ਮਿਲਟਨ, 16 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਅਸਮਾਨ ਵਿਚ ਉਡਣ ਵਾਲੇ ਡਰੋਨ ਹੁਣ ਮਰੀਜ਼ਾਂ ਦੀ ਜਾਨ ਬਚਾਉਣ ਦਾ ਕੰਮ ਵੀ ਕਰਨਗੇ। ਜੀ ਹਾਂ, ਪਹਿਲਾ ਤਜਰਬਾ ਉਨਟਾਰੀਓ ਵਿਚ ਸ਼ੁਰੂ ਹੋ ਰਿਹਾ ਹੈ। ਹਾਲਟਨ ਹੈਲਥਕੇਅਰ ਵੱਲੋਂ ਮੈਡੀਕਲ ਸੈਂਪਲ ਅਤੇ ਹੋਰ ਚੀਜ਼ਾਂ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਭੇਜਣ ਵਾਸਤੇ ਡਰੋਨਜ਼ ਦੀ ਵਰਤੋਂ ਨੂੰ ਪ੍ਰਵਾਨਗੀ ਦੇ ਦਿਤੀ ਗਈ […]
By : Hamdard Tv Admin
ਮਿਲਟਨ, 16 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਅਸਮਾਨ ਵਿਚ ਉਡਣ ਵਾਲੇ ਡਰੋਨ ਹੁਣ ਮਰੀਜ਼ਾਂ ਦੀ ਜਾਨ ਬਚਾਉਣ ਦਾ ਕੰਮ ਵੀ ਕਰਨਗੇ। ਜੀ ਹਾਂ, ਪਹਿਲਾ ਤਜਰਬਾ ਉਨਟਾਰੀਓ ਵਿਚ ਸ਼ੁਰੂ ਹੋ ਰਿਹਾ ਹੈ। ਹਾਲਟਨ ਹੈਲਥਕੇਅਰ ਵੱਲੋਂ ਮੈਡੀਕਲ ਸੈਂਪਲ ਅਤੇ ਹੋਰ ਚੀਜ਼ਾਂ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਭੇਜਣ ਵਾਸਤੇ ਡਰੋਨਜ਼ ਦੀ ਵਰਤੋਂ ਨੂੰ ਪ੍ਰਵਾਨਗੀ ਦੇ ਦਿਤੀ ਗਈ ਹੈ। ਹੌਸਪੀਟਨ ਨੈਟਵਰਕ ਅਤੇ ਡਰੋਨ ਕੰਪਨੀ ਵਿਚਾਲੇ ਨਵਾਂ ਸਮਝੌਤਾ ਉਸ ਐਲਾਨ ਤੋਂ ਚਾਰ ਮਹੀਨੇ ਬਾਅਦ ਸੰਭਵ ਹੋ ਸਕਿਆ ਜਦੋਂ ਉਸ ਵੇਲੇ ਟ੍ਰਾਂਸਪੋਰਟ ਮੰਤਰੀ ਓਮਰ ਅਲਗਬਰਾ ਵੱਲੋਂ ਡਰੋਨ ਸੇਫਟੀ ਰੈਗੁਲੇਸ਼ਨਜ਼ ਦਾ ਐਲਾਨ ਕੀਤਾ ਸੀ।
ਪਹਿਲੀ ਵਾਰ ਉਨਟਾਰੀਓ ਵਿਚ ਸ਼ੁਰੂ ਹੋਈ ਮੈਡੀਕਲ ਸਪਲਾਈ ਦੀ ਆਵਾਜਾਈ
ਡਰੋਨ ਡਿਲੀਵਰੀ ਦੀ ਇਹ ਪ੍ਰਕਿਰਿਆ ਪਹਿਲੀ ਵਾਰ ਕੈਨੇਡਾ ਵਿਚ ਸ਼ੁਰੂ ਹੋ ਰਹੀ ਹੈਅਤੇ ਮਿਲਟਨ ਡਿਸਟ੍ਰਿਕਟ ਹਸਪਤਾਲ ਤੋਂ ਓਕਵਿਲ ਟ੍ਰਫੈਲਗਰ ਮੈਮੋਰੀਅਲ ਹਸਪਤਾਲ ਦਰਮਿਆਨ 13 ਕਿਲੋਮੀਟਰ ਦਾ ਸਫਰ ਡਰੋਨ ਤੈਅ ਕਰੇਗਾ। ਇਸ ਡਰੋਨ ਵਿਚ ਅਹਿਮ ਮੈਡੀਕਲ ਸਪਲਾਈ ਅਤੇ ਮਰੀਜ਼ਾਂ ਦੇ ਖੂਨ ਜਾਂ ਪਿਸ਼ਾਬ ਦੇ ਨਮੂਨੇ ਹੋਣਗੇ। ਹਾਲਟਨ ਹੈਲਥ ਕੇਅਰ ਦੀ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਹਿਲੇਰੀ ਰੌਡਰਿਗਜ਼ ਦਾ ਕਹਿਣਾ ਹੈ ਕਿ ਡਰੋਨ ਡਿਲੀਵਰੀ ਰਾਹੀਂ ਹਸਪਤਾਲਾਂ ਦੀ ਸਮਰੱਥਾਂ ਵਿਚ ਹੋਰ ਵਾਧਾ ਹੋ ਰਿਹਾ ਹੈ।