ਕੈਨੇਡਾ ਵਿਚ ਭਾਰਤੀ ਕਾਰੋਬਾਰੀ ਮੁੜ ਬਣਨ ਲੱਗੇ ਨਿਸ਼ਾਨਾ
ਸਰੀ, 27 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਮੁੜ ਸ਼ੁਰੂ ਹੁੰਦਾ ਨਜ਼ਰ ਆਇਆ ਜਦੋਂ ਬੀ.ਸੀ. ਦੇ ਸਰੀ ਵਿਖੇ ਦੋ ਹਥਿਆਰਬੰਦ ਨੌਜਵਾਨ ਇਕ ਇੰਮੀਗ੍ਰੇਸ਼ਨ ਸਲਾਹਕਾਰ ਦੇ ਦਫਤਰ ਵਿਚ ਦਾਖਲ ਹੋਏ ਅਤੇ ਦਫਤਰ ਦੇ ਮਾਲਕ ਨੂੰ ਧਮਕਾਉਣ ਲੱਗੇ। ਨਕਾਬਪੋਸ਼ ਨੌਜਵਾਨਾਂ ਨੇ ਇੰਮੀਗ੍ਰੇਸ਼ਨ ਸਲਾਹਕਾਰ ਨੂੰ ਧਮਕੀ ਦਿਤੀ ਕਿ ਜੇ ਉਸ ਨੇ […]
By : Editor Editor
ਸਰੀ, 27 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਮੁੜ ਸ਼ੁਰੂ ਹੁੰਦਾ ਨਜ਼ਰ ਆਇਆ ਜਦੋਂ ਬੀ.ਸੀ. ਦੇ ਸਰੀ ਵਿਖੇ ਦੋ ਹਥਿਆਰਬੰਦ ਨੌਜਵਾਨ ਇਕ ਇੰਮੀਗ੍ਰੇਸ਼ਨ ਸਲਾਹਕਾਰ ਦੇ ਦਫਤਰ ਵਿਚ ਦਾਖਲ ਹੋਏ ਅਤੇ ਦਫਤਰ ਦੇ ਮਾਲਕ ਨੂੰ ਧਮਕਾਉਣ ਲੱਗੇ। ਨਕਾਬਪੋਸ਼ ਨੌਜਵਾਨਾਂ ਨੇ ਇੰਮੀਗ੍ਰੇਸ਼ਨ ਸਲਾਹਕਾਰ ਨੂੰ ਧਮਕੀ ਦਿਤੀ ਕਿ ਜੇ ਉਸ ਨੇ ਮੁੜ ਉਨ੍ਹਾਂ ਦੇ ਬੌਸ ਦਾ ਫੋਨ ਨਾ ਚੁੱਕਿਆ ਤਾਂ ਗੰਭੀਰ ਸਿੱਟੇ ਭੁਗਤਣੇ ਹੋਣਗੇ। ਦੂਜੇ ਪਾਸੇ ਸਰੀ ਆਰ.ਸੀ.ਐਮ.ਪੀ. ਇਸ ਘਟਨਾ ਨੂੰ ਲੁੱਟ ਦੀ ਵਾਰਦਾਤ ਦੱਸ ਰਹੀ ਹੈ।
ਸਰੀ ਵਿਖੇ ਇੰਮੀਗ੍ਰੇਸ਼ਨ ਸਲਾਹਕਾਰ ਦੇ ਦਫ਼ਤਰ ’ਚ ਦਾਖਲ ਹੋਏ 2 ਬੰਦੂਕਧਾਰੀ
‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਇੰਮੀਗ੍ਰੇਸ਼ਨ ਸਲਾਹਕਾਰ ਦੀ ਪਤਨੀ ਨੇ ਦੱਸਿਆ ਕਿ ਤਕਰੀਬਨ ਇਕ ਮਹੀਨਾ ਪਹਿਲਾਂ ਵੀ ਉਨ੍ਹਾਂ ਨੂੰ ਸ਼ੱਕੀ ਫੋਨ ਕਾਲ ਆਈ ਅਤੇ ਫੋਨ ਕਰਨ ਵਾਲਾ ਹਜ਼ਾਰਾਂ ਡਾਲਰ ਦੀ ਮੰਗ ਕਰ ਰਿਹਾ ਸੀ। ਪਰਵਾਰ ਵੱਲੋਂ ਫੋਨ ਕਾਲ ਬਾਰੇ ਪੁਲਿਸ ਨੂੰ ਇਤਾਲਹ ਦਿਤੀ ਗਈ ਪਰ ਉਨ੍ਹਾਂ ਨੇ ਕਿਹਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ। ਫਿਲਹਾਲ ਇਸ ਗੱਲ ਦੀ ਤਸਦੀਕ ਨਹੀਂ ਹੋ ਸਕੀ ਕਿ ਇਕ ਮਹੀਨਾ ਪਹਿਲਾਂ ਆਏ ਫੋਨ ਅਤੇ ਤਾਜ਼ਾ ਵਾਰਦਾਤ ਵਿਚ ਕੋਈ ਸਬੰਧ ਹੈ ਜਾਂ ਨਹੀਂ ਪਰ ਸ਼ੁੱਕਰਵਾਰ ਦੀ ਵਾਰਦਾਤ ਤੋਂ ਪਰਵਾਰ ਬੇਹੱਦ ਘਬਰਾਇਆ ਹੋਇਆ ਹੈ ਕਿਉਂਕਿ ਸਾਊਥ ਏਸ਼ੀਅਨ ਮਹਿਸੂਸ ਹੋ ਰਹੇ ਨੌਜਵਾਨਾਂ ਦੇ ਹੱਥ ਵਿਚ ਅਸਾਲਟ ਸਟਾਈਲ ਰਾਈਫਲਾਂ ਫੜੀਆਂ ਹੋਈਆਂ ਸਨ। ਗਲੋਬਲ ਨਿਊਜ਼ ਵੱਲੋਂ ਇੰਮੀਗ੍ਰੇਸ਼ਨ ਸਲਾਹਕਾਰ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਜਿਸ ਨੇ ਦੱਸਿਆ ਕਿ ਹਥਿਆਰਬੰਦ ਨੌਜਵਾਨਾਂ ਵਿਚੋਂ ਇਕ ਨੇ ਮੁਲਾਜ਼ਮਾਂ ਨੂੰ ਘੇਰ ਲਿਆ ਜਦੋਂ ਦੂਜਾ ਉਨ੍ਹਾਂ ਕੋਲ ਆਇਆ।
ਪਰਵਾਰ ਘਬਰਾਇਆ ਪਰ ਸਰੀ ਆਰ.ਸੀ.ਐਮ.ਪੀ. ਨੇ ਲੁੱਟ ਦਾ ਮਾਮਲਾ ਦੱਸਿਆ
ਕਾਲੀ ਹੂਡੀ ਵਾਲੇ ਨੌਜਵਾਨ ਨੇ ਆਉਂਦਿਆਂ ਹੀ ਸਵਾਲ ਕੀਤਾ ਕਿ ਉਹ ਉਸ ਦੇ ਬੌਸ ਦੀਆਂ ਫੋਨ ਕਾਲਜ਼ ਦਾ ਜਵਾਬ ਕਿਉਂ ਨਹੀਂ ਦੇ ਰਹੇ। ਵਾਰਦਾਤ ਤੋਂ ਅੱਧਾ ਘੰਟਾ ਪਹਿਲਾਂ ਵੀ ਇੰਮੀਗ੍ਰੇਸ਼ਨ ਸਲਾਹਕਾਰ ਕੋਲ ਇਕ ਸ਼ੱਕੀ ਫੋਨ ਕੋਲ ਆਈ ਪਰ ਉਨ੍ਹਾਂ ਕੋਈ ਜਵਾਬ ਨਾ ਦਿਤਾ। ਬੰਦੂਕਧਾਰੀ ਨੌਜਵਾਨ ਤਕਰੀਬਨ 50 ਸੈਕਿੰਡ ਦਫਤਰ ਵਿਚ ਰਹੇ ਅਤੇ ਇਸ ਦੌਰਾਨ ਇੰਮੀਗ੍ਰੇਸ਼ਨ ਸਲਾਹਕਾਰ ਵੱਲ ਬੰਦੂਕ ਵੀ ਤਾਣੀ। ਜਾਣ ਤੋਂ ਪਹਿਲਾਂ ਉਹ ਦਫਤਰ ਦੇ ਮਾਲਕ ਦਾ ਸੈਲਫੋਨ ਲੈ ਗਏ। ਇੰਮੀਗ੍ਰੇਸ਼ਨ ਸਲਾਹਕਾਰ ਸਿਰਫ ਆਪਣੇ ਪਰਵਾਰ ਦੀ ਸੁਰੱਖਿਆ ਵਾਸਤੇ ਹੀ ਨਹੀਂ ਸਗੋਂ ਆਪਣੇ ਮੁਲਾਜ਼ਮਾਂ ਦੀ ਸੁਰੱਖਿਆ ਬਾਰੇ ਵੀ ਚਿੰਤਤ ਹੈ। ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਸ਼ੱਕੀ ਇਕ ਗਰੇਅ ਡੌਜ ਚਾਰਜਰ ਵਿਚ ਆਏ ਸਨ। ਇੰਮੀਗ੍ਰੇਸ਼ਨ ਸਲਾਹਕਾਰ ਮੁਤਾਬਕ ਉਹ 15 ਸਾਲ ਤੋਂ ਵੱਧ ਸਮੇਂ ਤੋਂ ਦਫਤਰ ਚਲਾ ਰਿਹਾ ਹੈ ਪਰ ਅੱਜ ਤੱਕ ਅਜਿਹਾ ਕਦੇ ਨਹੀਂ ਸੀ ਹੋਇਆ। ਦਫਤਰ ਦੇ ਮਾਲਕ ਮੁਤਾਬਕ ਉਨ੍ਹਾਂ ਦਾ ਕਿਸੇ ਅਪਰਾਧ ਨਾਲ ਕੋਈ ਸਬੰਧ ਨਹੀਂ ਅਤੇ ਇਹ ਦੱਸਣਾ ਮੁਸ਼ਕਲ ਹੈ ਕਿ ਉਨ੍ਹਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ। ਇਸੇ ਦੌਰਾਨ ਸਰੀ ਆਰ.ਸੀ.ਐਮ.ਪੀ. ਨੇ ਕਿਹਾ ਕਿ ਵਾਰਦਾਤ ਬਾਰੇ ਪਤਾ ਲੱਗਣ ’ਤੇ ਪੁਲਿਸ ਅਫਸਰ ਮੌਕੇ ’ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ।
ਕੰਜ਼ਰਵਰਵੇਟਿ ਪਾਰਟੀ ਦੇ ਟਿਮ ਉਪਲ ਵੱਲੋਂ ਲਿਆਂਦਾ ਬਿਲ ਸੰਸਦ ਵਿਚ ਫੇਲ
ਆਰ.ਸੀ.ਐਮ.ਪੀ. ਮੁਤਾਬਕ ਬੰਦੂਕਧਾਰੀਆਂ ਨੇ ਮੁਲਾਜ਼ਮਾਂ ਵਿਚੋਂ ਇਕ ਨਾਲ ਗੱਲ ਕੀਤੀ ਅਤੇ ਇਕ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ 604 599 0502 ’ਤੇ ਸੰਪਰਕ ਕਰੇ। ਚੇਤੇ ਰਹੇ ਕਿ ਪਿਛਲੇ ਸਾਲ ਭਾਰਤੀ ਮੂਲ ਦੇ ਕਾਰੋਬਾਰੀਆਂ ਨੂੰ ਧਮਕਾਉਣ ਦੀਆਂ ਵਾਰਦਾਤਾਂ ਵਿਚ ਵਾਧਾ ਹੋਣ ਮਗਰੋਂ ਇਸ ਸਾਲ ਜਨਵਰੀ ਵਿਚ ਇਕ ਵੱਡਾ ਇਕੱਠ ਕੀਤਾ ਗਿਆ ਜਿਸ ਵਿਚ ਭਾਈਚਾਰੇ ਦੇ 700 ਤੋਂ ਵੱਧ ਮੈਂਬਰ ਸ਼ਾਮਲ ਹੋਏ। ਸਰੀ ਆਰ.ਸੀ.ਐਮ.ਪੀ., ਐਡਮਿੰਟਨ ਪੁਲਿਸ ਅਤੇ ਪੀਲ ਰੀਜਨਲ ਪੁਲਿਸ ਇਸ ਮਾਮਲੇ ਵਿਚ ਕਈ ਗ੍ਰਿਫ਼ਤਾਰੀਆਂ ਕਰ ਚੁੱਕੀ ਹੈ। ਇਥੇ ਦਸਣਾ ਬਣਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਟਿਮ ਉਪਲ ਵੱਲੋਂ ਜਬਰੀ ਵਸੂਲੀ ਦੇ ਮਾਮਲਿਆਂ ਵਿਚ ਗੈਂਗਸਟਰਾਂ ਨੂੰ ਸਖਤ ਸਜ਼ਾ ਲਈ ਪੇਸ਼ ਕੀਤਾ ਬਿਲ ਸੀ-381 ਸੱਤਾਧਾਰੀ ਲਿਬਰਲ ਪਾਰਟੀ ਅਤੇ ਐਨ.ਡੀ.ਪੀ. ਦੇ ਵਿਰੋਧ ਕਾਰਨ ਫੇਲ ਹੋ ਗਿਆ।