Begin typing your search above and press return to search.

ਕੈਨੇਡਾ ਵਿਚ ‘ਬਰਨਿੰਗ ਟ੍ਰੇਨ’ ਨੇ ਪਾਇਆ ਭੜਥੂ

ਲੰਡਨ, 23 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਰੇਲਵੇ ਟ੍ਰੈਕ ’ਤੇ ਦੌੜਦੀ ‘ਬਰਨਿੰਗ ਟ੍ਰੇਨ’ ਵੇਖ ਲੋਕ ਹੱਕੇ-ਬੱਕੇ ਰਹਿ ਗਏ। ਉਨਟਾਰੀਓ ਸੂਬੇ ਦੇ ਲੰਡਨ ਸ਼ਹਿਰ ਵਿਚ ਵਾਪਰੀ ਘਟਨਾ ਦੌਰਾਨ ਸੜਕ ਤੋਂ ਲੰਘਦੇ ਲੋਕਾਂ ਨੇ ਆਪਣੀਆਂ ਗੱਡੀਆਂ ਰੋਕ ਲਈਆਂ ਅਤੇ ਅੱਗ ਦਾ ਭਾਂਬੜ ਬਣ ਚੁੱਕੀ ਰੇਲ ਗੱਡੀ ਦੀਆਂ ਵੀਡੀਓ ਬਣਾਉਣ ਲੱਗੇ। ਦੱਸਿਆ ਜਾ ਰਿਹਾ ਹੈ ਕਿ ਮਾਲ […]

ਕੈਨੇਡਾ ਵਿਚ ‘ਬਰਨਿੰਗ ਟ੍ਰੇਨ’ ਨੇ ਪਾਇਆ ਭੜਥੂ
X

Editor EditorBy : Editor Editor

  |  23 April 2024 6:00 AM IST

  • whatsapp
  • Telegram

ਲੰਡਨ, 23 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਰੇਲਵੇ ਟ੍ਰੈਕ ’ਤੇ ਦੌੜਦੀ ‘ਬਰਨਿੰਗ ਟ੍ਰੇਨ’ ਵੇਖ ਲੋਕ ਹੱਕੇ-ਬੱਕੇ ਰਹਿ ਗਏ। ਉਨਟਾਰੀਓ ਸੂਬੇ ਦੇ ਲੰਡਨ ਸ਼ਹਿਰ ਵਿਚ ਵਾਪਰੀ ਘਟਨਾ ਦੌਰਾਨ ਸੜਕ ਤੋਂ ਲੰਘਦੇ ਲੋਕਾਂ ਨੇ ਆਪਣੀਆਂ ਗੱਡੀਆਂ ਰੋਕ ਲਈਆਂ ਅਤੇ ਅੱਗ ਦਾ ਭਾਂਬੜ ਬਣ ਚੁੱਕੀ ਰੇਲ ਗੱਡੀ ਦੀਆਂ ਵੀਡੀਓ ਬਣਾਉਣ ਲੱਗੇ। ਦੱਸਿਆ ਜਾ ਰਿਹਾ ਹੈ ਕਿ ਮਾਲ ਗੱਡੀ ਵਿਚ ਪੁਰਾਣੀ ਲੱਕੜ ਲੱਦੀ ਹੋਈ ਸੀ ਜਿਸ ਵਿਚ ਕਿਸੇ ਕਾਰਨ ਅੱਗ ਲੱਗ ਗਈ ਅਤੇ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਕੁਝ ਸਮਝ ਆਉਂਦਾ ਪੂਰੀ ਗੱਡੀ ਅੱਗ ਦੀਆਂ ਲਾਟਾਂ ਵਿਚ ਘਿਰ ਚੁੱਕੀ ਸੀ।

ਰੇਲਗੱਡੀ ’ਚ ਅੱਗ ਦੇ ਭਾਂਬੜ ਵੇਖ ਹੱਕੇ-ਬੱਕੇ ਰਹਿ ਗਏ ਲੋਕ

ਲੰਡਨ ਦੇ ਫਾਇਰ ਡਿਪਾਰਟਮੈਂਟ ਮੁਤਾਬਕ ਮਾਲ ਗੱਡੀ ਵਿਚ ਕੋਈ ਖਤਰਨਾਕ ਕੈਮੀਕਲ ਨਹੀਂ ਸੀ ਲੱਦਿਆ ਹੋਇਆ ਅਤੇ ਸਿਰਫ ਪੁਰਾਣੀ ਲੱਕੜ ਸੀ ਜੋ ਰੇਲਵੇ ਟ੍ਰੈਕ ਦੀ ਮੁਰੰਮਤ ਦੌਰਾਨ ਪੁੱਟ ਕੇ ਲਿਆਂਦੀ ਗਈ। ਦਿਲ ਦਹਿਲਾਉਣ ਵਾਲੀ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਐਨੇ ਵੱਡੇ ਪੱਧਰ ’ਤੇ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਅੱਗ ਦਾ ਪੱਧਰ ਬਹੁਤ ਜ਼ਿਆਦਾ ਹੋਣ ਕਾਰਨ ਧੂੰਆਂ ਰਿਹਾਇਸ਼ੀ ਇਲਾਕਿਆਂ ਤੱਕ ਫੈਲ ਗਿਆ ਅਤੇ ਲੋਕਾਂ ਨੂੰ ਆਪਣੇ ਬੂਹੇ-ਬਾਰੀਆਂ ਬੰਦ ਰੱਖਣ ਦੀ ਹਦਾਇਤ ਦਿਤੀ ਗਈ। ਅੱਗ ਲੱਗਣ ਕਾਰਨ ਅੰਦਾਜ਼ਨ 35 ਹਜ਼ਾਰ ਡਾਲਰ ਦਾ ਨੁਕਸਾਨ ਹੋਇਆ ਹੈ। ਫਾਇਰ ਡਿਪਾਰਟਮੈਂਟ ਤੋਂ ਇਲਾਵਾ ਸੀ.ਪੀ. ਰੇਲ ਪੁਲਿਸ ਵੱਲੋਂ ਵੱਖਰੇ ਤੌਰ ’ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਲੰਡਨ ਪਲੈਟੂਨ ਚੀਫ ਕੌਲਿਨ ਸ਼ਵੈਲ ਨੇ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਅੱਗ ਲਾਏ ਜਾਣ ਸਣੇ ਹਰ ਪਹਿਲੂ ਨੂੰ ਡੂੰਘਾਈ ਨਾਲ ਘੋਖਿਆ ਜਾ ਰਿਹਾ ਹੈ। ਚਲਦੀ ਗੱਡੀ ਨੂੰ ਅੱਗ ਲੱਗਣ ਮਗਰੋਂ ਸਭ ਤੋਂ ਪਹਿਲਾਂ ਮੌਕੇ ’ਤੇ ਪੁੱਜੇ ਫਾਇਰ ਫਾਈਟਰਜ਼ ਅਤੇ ਪੈਰਾਮੈਡਿਕਸ ਦਾ ਕੌਲਿਨ ਸ਼ਵੈਲ ਵੱਲੋਂ ਸ਼ੁਕਰੀਆ ਅਦਾ ਕੀਤਾ ਗਿਆ।

ਸ਼ਰਾਰਤੀ ਅਨਸਰਾਂ ਦੀ ਕਰਤੂਤ ਹੋਣ ਦਾ ਸ਼ੱਕ

ਲੰਡਨ ਦੀ ਵਾਟਰਲੂ ਸਟ੍ਰੀਟ ਅਤੇ ਪਾਲ ਮਾਲ ਸਟ੍ਰੀਟ ਵਿਖੇ ਰੇਲਵੇ ਟ੍ਰੈਕ ਦੇ ਨੇੜੇ ਰਹਿੰਦੇ ਮੈਡੀਸਨ ਮੈਕਅਰਥਰ ਨੇ ਦੱਸਿਆ ਕਿ ਉਸ ਨੂੰ ਅੱਗ ਦੇ ਉਚੇ ਉਚੇ ਭਾਂਬੜ ਨਜ਼ਰ ਆਏ। ਘਰੋਂ ਬਾਹਰ ਨਿਕਲ ਕੇ ਦੇਖਿਆ ਤਾਂ ਪੂਰੀ ਗੱਡੀ ਨੂੰ ਹੀ ਅੱਗ ਲੱਗੀ ਹੋਈ ਸੀ। ਲੋਕੋਮੋਟਿਵ ਦਾ ਪਾਇਲਟ ਸੰਭਾਵਤ ਤੌਰ ’ਤੇ ਰੇਲਗੱਡੀ ਨੂੰ ਕਿਸੇ ਖਾਲੀ ਥਾਂ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਆਖਰਕਾਰ ਰੇਲਗੱਡੀ ਨੂੰ ਵਾਟਰਲੂ ਸਟ੍ਰੀਟ ਨੇੜਲੇ ਇਲਾਕੇ ਵਿਚ ਰੋਕ ਦਿਤਾ ਗਿਆ ਅਤੇ ਫਾਇਰ ਫਾਈਟਰਜ਼ ਅੱਗ ਬੁਝਾਉਣ ਵਿਚ ਜੁਟ ਗਏ। ਘਟਨਾ ਦੇ ਇਕ ਹੋਰ ਚਸ਼ਮਦੀਦ ਟਾਇਲਰ ਮੈਕਨੀਲ ਨੇ ਦੱਸਿਆ ਕਿ ਉਹ ਡਾਊਨ ਟਾਊਨ ਵੱਲ ਜਾ ਰਿਹਾ ਸੀ ਜਦੋਂ ਉਹ ਇਕ ਫਲਾਈ ਓਵਰ ’ਤੇ ਪੁੱਜਾ ਤਾਂ ਮਾਲ ਗੱਡੀ ਵਿਚ ਕਈ ਡੱਬਿਆਂ ਵਿਚ ਅੱਗ ਲੱਗੀ ਦੇਖੀ। ਚਲਦੀ ਗੱਡੀ ਅੱਗ ਦੇ ਭਾਂਬੜਾਂ ’ਤੇ ਯਕੀਨ ਕਰਨਾ ਮੁਸ਼ਕਲ ਹੋ ਰਿਹਾ ਸੀ। ਇਸੇ ਦੌਰਾਨ ਲੰਡਨ ਪੁਲਿਸ ਨੇ ਦੱਸਿਆ ਕਿ ਆਕਸਫੋਰਡ ਸਟ੍ਰੀਟ ਤੋਂ ਉਤਰ ਵੱਲ ਜਾ ਰਹੀ ਮਾਲ ਗੱਡੀ ਵਿਚ ਅੱਗ ਲੱਗਣ ਬਾਰੇ ਐਮਰਜੰਸੀ ਕਾਲਜ਼ ਦਾ ਹੜ੍ਹ ਆ ਗਿਆ ਜਿਨ੍ਹਾਂ ਦਾ ਜਵਾਬ ਦੇਣਾ ਮੁਸ਼ਕਲ ਹੋ ਰਿਹਾ ਸੀ। ਉਧਰ ਕੌਲਿਨ ਸ਼ਵੈਲ ਨੇ ਕਿਹਾ ਕਿ ਅੱਗ ਬੁਝਾਉਣ ਮਗਰੋਂ ਸੜੇ ਹੋਏ ਡੱਬਿਆਂ ਵੱਖ ਕਰ ਦਿਤਾ ਗਿਆ ਅਤੇ ਜਲਦ ਹੀ ਇਸ ਘਟਨਾ ਬਾਰੇ ਹੋਰ ਵੇਰਵੇ ਪੇਸ਼ ਕੀਤੇ ਜਾਣਗੇ।

Next Story
ਤਾਜ਼ਾ ਖਬਰਾਂ
Share it