ਕੈਨੇਡਾ ਵਿਚ ਤੇਲ ਕੀਮਤਾਂ ਮੁੜ 2 ਡਾਲਰ ਪ੍ਰਤੀ ਲਿਟਰ ਤੋਂ ਪਾਰ
ਵੈਨਕੂਵਰ, 1 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਅਤੇ ਕੈਨੇਡਾ ਵਿਚ ਤੇਲ ਕੀਮਤਾਂ ਮੁੜ ਉਪਰ ਵੱਲ ਜਾਣ ਲੱਗੀਆਂ ਹਨ। ਪਿਛਲੇ ਇਕ ਹਫ਼ਤੇ ਦੌਰਾਨ ਅਮਰੀਕਾ ਵਿਚ ਗੈਸੋਲੀਨ 16 ਸੈਂਟ ਮਹਿੰਗਾ ਹੋ ਗਿਆ ਜਦਕਿ ਵੈਨਕੂਵਰ ਵਿਖੇ ਗੈਸ ਦੀ ਕੀਮਤ 2 ਡਾਲਰ ਪ੍ਰਤੀ ਲਿਟਰ ਤੋਂ ਟੱਪ ਚੁੱਕੀ ਹੈ। ਪੈਟਰੋਲੀਅਮ ਉਦਯੋਗ ਦੇ ਵਿਸ਼ਲੇਸ਼ਕ ਡੈਨ ਮੈਕਟੀਗ ਨੇ ਦੱਸਿਆ ਕਿ ਕੌਮਾਂਤਰੀ ਬਾਜ਼ਾਰ […]

ਵੈਨਕੂਵਰ, 1 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਅਤੇ ਕੈਨੇਡਾ ਵਿਚ ਤੇਲ ਕੀਮਤਾਂ ਮੁੜ ਉਪਰ ਵੱਲ ਜਾਣ ਲੱਗੀਆਂ ਹਨ। ਪਿਛਲੇ ਇਕ ਹਫ਼ਤੇ ਦੌਰਾਨ ਅਮਰੀਕਾ ਵਿਚ ਗੈਸੋਲੀਨ 16 ਸੈਂਟ ਮਹਿੰਗਾ ਹੋ ਗਿਆ ਜਦਕਿ ਵੈਨਕੂਵਰ ਵਿਖੇ ਗੈਸ ਦੀ ਕੀਮਤ 2 ਡਾਲਰ ਪ੍ਰਤੀ ਲਿਟਰ ਤੋਂ ਟੱਪ ਚੁੱਕੀ ਹੈ। ਪੈਟਰੋਲੀਅਮ ਉਦਯੋਗ ਦੇ ਵਿਸ਼ਲੇਸ਼ਕ ਡੈਨ ਮੈਕਟੀਗ ਨੇ ਦੱਸਿਆ ਕਿ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 10 ਡਾਲਰ ਪ੍ਰਤੀ ਬੈਰਲ ਤੋਂ ਜ਼ਿਆਦਾ ਵਧ ਚੁੱਕੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਤੇਲ ਹੋਰ ਮਹਿੰਗਾ ਹੋ ਸਕਦਾ ਹੈ। ਮੈਕਟੀਗ ਮੁਤਾਬਕ ਕੱਚੇ ਤੇਲ ਦੀ ਕੀਮਤ 5 ਤੋਂ 6 ਡਾਲਰ ਹੋਰ ਉਪਰ ਜਾ ਸਕਦੀ ਹੈ ਜਿਸ ਦੇ ਸਿੱਟੇ ਵਜੋਂ ਕੈਨੇਡਾ ਵਿਚ ਗੈਸ ਸਟੇਸ਼ਨ ’ਤੇ 10 ਸੈਂਟ ਤੱਕ ਵਾਧੂ ਕੀਮਤ ਅਦਾ ਕਰਨੀ ਪੈ ਸਕਦੀ ਹੈ। ਪ੍ਰੀਮੀਅਰ ਤੇਲ ਵਾਸਤੇ 10 ਸੈਂਟ ਵੱਖਰੇ ਅਦਾ ਕਰਨੇ ਪੈਣਗੇ। ਦੱਸਿਆ ਜਾ ਰਿਹਾ ਹੈ ਕਿ ਅੰਤਾਂ ਦੀ ਗਰਮੀ ਕਾਰਨ ਅਮਰੀਕਾ ਵਿਚ ਤੇਲ ਰਿਫਾਇਨਰੀਆਂ ਚਲਾਉਣ ਵਿਚ ਦਿੱਕਤ ਆ ਰਹੀ ਹੈ ਅਤੇ ਇਸੇ ਕਰ ਕੇ ਕੀਮਤਾਂ ਵਿਚ ਜ਼ਿਆਦਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਡੈਨ ਮੈਕਟੀਗ ਨੇ ਕੈਨੇਡਾ ਵਾਸੀਆਂ ਨੂੰ ਤਸੱਲੀ ਦੇਣ ਦਾ ਯਤਨ ਕਰਦਿਆਂ ਕਿਹਾ ਹੈ ਕਿ ਪਿਛਲੇ ਸਾਲ 7 ਅਕਤੂਬਰ ਵਾਲੀਆਂ ਕੀਮਤਾਂ ਦੀ ਨੌਬਤ ਸੰਭਾਵਤ ਤੌਰ ’ਤੇ ਨਹੀਂ ਆਵੇਗੀ ਜਦੋਂ ਵੈਨਕੂਵਰ ਵਿਖੇ ਗੈਸੋਲੀਨ ਦਾ ਭਾਅ 2 ਡਾਲਰ 42 ਸੈਂਟ ਪ੍ਰਤੀ ਲਿਟਰ ਤੱਕ ਪਹੁੰਚ ਗਿਆ ਸੀ। ਫਿਰ ਵੀ ਗੈਸੋਲੀਨ ਦੀ ਵੱਧ ਤੋਂ ਵੱਧ ਕੀਮਤ 2 ਡਾਲਰ 17 ਸੈਂਟ ਤੱਕ ਜਾ ਸਕਦੀ ਹੈਅਤੇ ਘੱਟ ਤੋਂ ਘੱਟ 1 ਡਾਲਰ 92 ਸੈਂਟ ਪ੍ਰਤੀ ਲਿਟਰ ਤੱਕ ਰਹਿਣ ਦਾ ਅਨੁਮਾਨ ਹੈ।